ਸਵਰਗ ਨੂੰ ਵੀ ਮਾਤ ਪਾਉਂਦਾ ਪਿੰਡ ਰਣਸੀਂਹ ਕਲਾਂ, ਹੋਰਨਾਂ ਪਿੰਡਾਂ ਲਈ ਬਣਿਆ ਮਿਸਾਲ
Published : Sep 14, 2021, 3:44 pm IST
Updated : Sep 14, 2021, 3:44 pm IST
SHARE ARTICLE
Moga village Ransih Kalan became an example for other villages
Moga village Ransih Kalan became an example for other villages

ਪੰਜਾਬ ਵਿਚ ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਂਹ ਕਲਾਂ ਸੂਬੇ ਦੇ ਹੋਰਨਾਂ ਪਿੰਡਾਂ ਲਈ ਅਨੋਖੀ ਮਿਸਾਲ ਪੇਸ਼ ਕਰ ਰਿਹਾ ਹੈ।

 

ਮੋਗਾ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਵਿਚ ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਂਹ ਕਲਾਂ ਸੂਬੇ ਦੇ ਹੋਰਨਾਂ ਪਿੰਡਾਂ ਲਈ ਅਨੋਖੀ ਮਿਸਾਲ ਪੇਸ਼ ਕਰ ਰਿਹਾ ਹੈ। ਦਰਅਸਲ ਇਸ ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ (Preet Indrapal Singh Mintu) ਨੇ ਅਪਣੀ ਨਿਵੇਕਲੀ ਸੋਚ ਅਤੇ ਚੰਗੀ ਸੂਝ ਬੂਝ ਨਾਲ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਅਤੇ ਅੱਜ ਇਹ ਪਿੰਡ ਸਵਰਗ ਨੂੰ ਵੀ ਮਾਤ ਪਾਉਂਦਾ ਹੈ। ਪਿੰਡ ਦੇ ਨੌਜਵਾਨ ਸਰਪੰਚ ਦੀ ਸਖ਼ਤ ਮਿਹਨਤ ਅਤੇ ਲਗਨ ਦੇ ਚਲਦਿਆਂ ਅੱਜ ਇਹ ਪਿੰਡ ਸ਼ਹਿਰਾਂ ਦੇ ਬਰਾਬਰ ਖੜ੍ਹਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Moga village Ransih Kalan became an example for other villagesMoga village Ransih Kalan became an example for other villages

ਹੋਰ ਪੜ੍ਹੋ: QUAD ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕਾ ਜਾਣਗੇ ਪੀਐਮ ਮੋਦੀ, 24 ਸਤੰਬਰ ਨੂੰ ਹੋਵੇਗਾ ਆਯੋਜਨ

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮਿੰਟੂ ਸਰਪੰਚ ਨੇ ਕਿਹਾ ਕਿ ਅੱਜ 2021 ਵਿਚ ਵੀ ਪਿੰਡਾਂ, ਸ਼ਹਿਰਾਂ ਅਤੇ ਦੇਸ਼ ਦਾ ਵਿਕਾਸ ਗਲੀਆਂ-ਨਾਲੀਆਂ ਤੱਕ ਹੀ ਸੀਮਤ ਹੈ। ਸਰਕਾਰਾਂ ਵੱਲੋਂ ਪਿੰਡਾਂ ਨੂੰ ਜਾਰੀ ਕੀਤੀ ਜਾਣ ਵਾਲੀ ਗ੍ਰਾਂਟ ਵੀ ਗਲੀਆਂ ਨਾਲੀਆਂ ਲਈ ਹੀ ਆਉਂਦੀ ਹੈ। ਉਹਨਾਂ ਕਿਹਾ ਕਿ ਜਿਸ ਦੇਸ਼ ਵਿਚ ਅਜੇ ਗਲੀਆਂ-ਨਾਲੀਆਂ ਦਾ ਵਿਕਾਸ ਹੀ ਨਹੀਂ ਹੋਇਆ, ਉਹ ਦੇਸ਼ ਹੋਰਨਾਂ ਦੇਸ਼ਾਂ ਨਾਲ ਕੀ ਮੁਕਾਬਲਾ ਕਰੇਗਾ। ਇਹ ਬਹੁਤ ਚਿੰਤਾਜਨਕ ਹੈ।

Indrapal Singh MintuIndrapal Singh Mintu

ਹੋਰ ਪੜ੍ਹੋ: IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ

ਮਿੰਟੂ ਨੇ ਦੱਸਿਆ ਕਿ ਉਹ ਕੁਝ ਸਮਾਂ ਕੈਨੇਡਾ ਵਿਚ ਵੀ ਰਹੇ ਅਤੇ ਉੱਥੋਂ ਦੇ ਵਿਕਾਸ ਨੇ ਉਹਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਉਹ 2013 ਵਿਚ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਬਣੇ। ਇਸ ਦੌਰਾਨ ਉਹਨਾਂ ਦਾ ਮੁੱਖ ਮਕਸਦ ਇਹੀ ਸੀ ਕਿ ਪਿੰਡ ਨੂੰ ਨਾਲੀਆਂ ਤੋਂ ਮੁਕਤ ਕੀਤਾ ਜਾਵੇਗਾ। ਰਣਸੀਂਹ ਕਲਾਂ ਪਿੰਡ ਦੀ ਪੰਚਾਇਤ ਨੇ ਸਰਕਾਰੀ ਮਦਦ ਤੋਂ ਬਿਨ੍ਹਾਂ ਅਪਣੇ ਦਮ ‘ਤੇ ਪਿੰਡ ਦਾ ਵੱਡੇ ਪੱਧਰ ‘ਤੇ ਵਿਕਾਸ ਕੀਤਾ। ਪਿੰਡ ਦੇ ਘਰ-ਘਰ ਵਿਚ ਸੀਵਰੇਜ ਪਾਈ ਗਈ ਅਤੇ ਛੱਪੜ ਨੂੰ ਝੀਲ ਵਿਚ ਬਦਲ ਦਿੱਤਾ। ਇਸ ਦੇ ਲਈ ਪਿੰਡ ਦੇ ਨੌਜਵਾਨਾਂ ਨੇ ਦਿਨ-ਰਾਤ ਇਕ ਕਰਕੇ ਮਿਹਨਤ ਕੀਤੀ ਅਤੇ ਇਹ ਮਿਹਨਤ ਰੰਗ ਲਿਆਈ। ਇਸ ਦੌਰਾਨ ਪਿੰਡ ਦੇ ਨੌਜਵਾਨ ਠੰਢੀਆਂ ਰਾਤਾਂ ਵਿਚ ਵੀ ਡਟੇ ਰਹੇ।

Moga village Ransih Kalan became an example for other villagesMoga village Ransih Kalan became an example for other villages

ਹੋਰ ਪੜ੍ਹੋ: ਆਜ਼ਾਦੀ ਦੇ ਕਈ ਨਾਇਕਾਂ ਨੂੰ ਭੁਲਾਇਆ ਗਿਆ, ਪੁਰਾਣੀਆਂ ਗਲਤੀਆਂ ਸੁਧਾਰ ਰਿਹਾ ਦੇਸ਼- PM Modi

ਉਹਨਾਂ ਦੱਸਿਆ ਕਿ ਪਿੰਡ ਨੇ ਪਾਣੀ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਕੰਮ ਕੀਤਾ, ਗੰਦੇ ਪਾਣੀ ਲਈ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਅਤੇ ਸੋਧਿਆ ਹੋਇਆ ਪਾਣੀ ਖੇਤਾਂ ਨੂੰ ਦਿੱਤਾ ਗਿਆ। ਗੰਦੇ ਪਾਣੀ ਨੂੰ ਸੋਧ ਕੇ ਪਿੰਡ ਵੱਲੋਂ 100 ਏਕੜ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ। ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵੀ ਅਹਿਮ ਉਪਰਾਲੇ ਕੀਤੇ।  ਸਰਪੰਚ ਨੇ ਦੱਸਿਆ ਕਿ ਹੁਣ ਪਿੰਡ ਵੱਲੋਂ ਰੁੱਖ ਲਗਾਓ, ਵਾਤਾਵਰਣ ਬਚਾਓ ਅਤੇ ਪੈਸੇ ਕਮਾਓ ਮੁਹਿੰਮ ਸ਼ੁਰੂ ਕੀਤੀ ਜਾ ਰਿਹਾ ਹੈ। ਇਸ ਦੇ ਤਹਿਤ ਇਕ ਰੁੱਖ ਲਗਾਉਣ ’ਤੇ ਪਿੰਡ ਵੱਲੋਂ 100 ਰੁਪਏ ਦਾ ਚੈੱਕ ਦਿੱਤਾ ਜਾਵੇਗਾ ਤੇ 2 ਰੁੱਖ ਲਗਾਉਣ ਵਾਲੇ ਨੂੰ 200 ਰੁਪਏ ਦਾ ਚੈੱਕ ਦਿੱਤਾ ਜਾਵੇਗਾ। ਇਹ ਸਾਰੇ ਰੁੱਖ ਫਲਦਾਰ ਹੋਣਗੇ।

Moga village Ransih Kalan became an example for other villagesMoga village Ransih Kalan became an example for other villages

ਹੋਰ ਪੜ੍ਹੋ: ਰਾਹੁਲ ਗਾਂਧੀ ਦਾ CM ਯੋਗੀ ’ਤੇ ਤੰਜ਼, ਕਿਹਾ- ਜੋ ਨਫ਼ਰਤ ਕਰੇ, ਉਹ ਯੋਗੀ ਕਾਹਦਾ!

ਮਿੰਟੂ ਸਰਪੰਚ ਨੇ ਕਿਹਾ ਕਿ ਉਹਨਾਂ ਦਾ ਇਹੀ ਸੁਪਨਾ ਹੈ ਕਿ ਪੰਜਾਬ ਦੇ ਹਰ ਪਿੰਡ ਦਾ ਰਣਸੀਂਹ ਕਲਾਂ ਦੀ ਤਰ੍ਹਾਂ ਵਿਕਾਸ ਹੋਵੇ। ਪਿੰਡ ਵਿਚ ਸਿਹਤ ਸਬੰਧੀ ਸਹੂਲਤਾਂ ਬਾਰੇ ਗੱਲ ਕਰਦਿਆਂ ਮਿੰਟੂ ਸਰਪੰਚ ਨੇ ਦੱਸਿਆ ਕਿ ਸੀਵਰੇਜ ਪਾਉਣ ਤੋਂ ਬਾਅਦ ਰਣਸੀਂਹ ਕਲਾਂ ਕਈ ਬਿਮਾਰੀਆਂ ਤੋਂ ਮੁਕਤ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਲੋੜਵੰਦ ਲੋਕਾਂ ਦਾ ਇਕ ਰੁਪਏ ਵਿਚ ਇਕ ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਂਦਾ ਹੈ। ਹੁਣ ਤੱਕ ਪਿੰਡ ਵਿਚ 70-75 ਲਾਭਪਾਤਰੀ ਇਸ ਯੋਜਨਾ ਨਾਲ ਜੁੜੇ ਹਨ। ਇਹਨਾਂ ਸਕੀਮਾਂ ਦਾ ਖਰਚਾ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

Moga village Ransih Kalan became an example for other villagesMoga village Ransih Kalan became an example for other villages

ਹੋਰ ਪੜ੍ਹੋ: ਤਾਲਿਬਾਨ ਖਿਲਾਫ਼ ਅਫ਼ਗਾਨ ਔਰਤਾਂ ਦੀ ਬਗਾਵਤ, ਸ਼ੁਰੂ ਕੀਤੀ #DoNotTouchMyClothes ਮੁਹਿੰਮ

ਉਹਨਾਂ ਦੱਸਿਆ ਕਿ ਹੁਣ ਤੱਕ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਲਈ 5 ਕਰੋੜ ਰੁਪਏ ਤੋਂ ਵੱਧ ਪੈਸੇ ਖਰਚੇ ਜਾ ਚੁੱਕੇ ਹਨ। ਇਸ ਵਿਚੋਂ ਸਰਕਾਰ ਦਾ ਯੋਗਦਾਨ ਸਿਰਫ 20% ਹੀ ਸੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਜਦੋਂ ਤੱਕ ਅਸੀਂ ਅਪਣੇ ਪਿੰਡਾਂ ਵਿਚੋਂ ਰਾਜਨੀਤੀ ਖਤਮ ਨਹੀਂ ਕਰਾਂਗੇ, ਉਦੋਂ ਤੱਕ ਸਾਡੇ ਪਿੰਡਾਂ ਦਾ ਵਿਕਾਸ ਨਹੀਂ ਹੋਵੇਗਾ। ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਪਿੰਡ ਦੀ ਪੰਚਾਇਤ ਨੇ ਕੇਦਰ ਵਲੋਂ ਮਿਲੇ ਦੋ ਰਾਸ਼ਟਰੀ ਪੁਰਸਕਾਰ ਅਤੇ 18 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਪਸ ਕੀਤੀ ਸੀ। ਉਹਨਾਂ ਕਿਹਾ ਕਿ ਕਿਸਾਨੀ ਲਈ ਅਸੀਂ ਕੋਈ ਵੀ ਕੁਰਬਾਨੀ ਦੇ ਸਕਦੇ ਹਾਂ ਇਹ ਪੁਰਸਕਾਰ ਤਾਂ ਬਹੁਤ ਛੋਟੇ ਹਨ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement