LJP ਸੰਸਦ ਮੈਂਬਰ ਪ੍ਰਿੰਸ ਰਾਜ ਪਾਸਵਾਨ ਖਿਲਾਫ਼ ਜਬਰ ਜਨਾਹ ਮਾਮਲੇ ’ਚ FIR ਦਰਜ
Published : Sep 14, 2021, 12:49 pm IST
Updated : Sep 14, 2021, 12:49 pm IST
SHARE ARTICLE
FIR registered on LJP MP Prince Raj Paswan in rape case
FIR registered on LJP MP Prince Raj Paswan in rape case

ਇਸ FIR ਵਿਚ ਚਿਰਾਗ ਪਾਸਵਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ।

 

ਨਵੀਂ ਦਿੱਲੀ: ਬਿਹਾਰ ਦੇ ਸਮਸਤੀਪੁਰ ਤੋਂ ਲੋਕ ਜਨਸ਼ਕਤੀ ਪਾਰਟੀ (LJP) ਦੇ ਸੰਸਦ ਮੈਂਬਰ ਪ੍ਰਿੰਸ ਰਾਜ ਪਾਸਵਾਨ (MP Prince Raj Paswan) ਦੇ ਖਿਲਾਫ਼ ਦਿੱਲੀ ਵਿਚ FIR ਦਰਜ ਕੀਤੀ ਗਈ ਹੈ। ਇਹ FIR ਪ੍ਰਿੰਸ ਦੇ ਖਿਲਾਫ਼ ਬਲਾਤਕਾਰ (Rape Case) ਨਾਲ ਜੁੜੇ ਇਕ ਮਾਮਲੇ ਵਿਚ ਕੀਤੀ ਗਈ ਹੈ। ਇਸ FIR ਵਿਚ ਚਿਰਾਗ ਪਾਸਵਾਨ (Chirag Paswan) ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: NHRC ਨੇ ਜਾਰੀ ਕੀਤਾ ਨੋਟਿਸ, ਆਵਾਜਾਈ ਪ੍ਰਭਾਵਿਤ ਹੋਣ ਨੂੰ ਲੈ ਕੇ ਮੰਗੀ ਰਿਪੋਰਟ

Prince Raj PaswanPrince Raj Paswan

ਕਰੀਬ ਤਿੰਨ ਮਹੀਨੇ ਪਹਿਲਾਂ ਇਕ ਪੀੜਤਾ ਨੇ ਦਿੱਲੀ ਦੇ ਕਨਾਟ ਪਲੇਸ ਪੁਲਿਸ ਸਟੇਸ਼ਨ (Connaught Place Police Station) ਵਿਚ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਹੁਣ ਅਦਾਲਤ ਦੇ ਆਦੇਸ਼ ਤੋਂ ਬਾਅਦ ਸੰਸਦ ਮੈਂਬਰ ਪ੍ਰਿੰਸ ਰਾਜ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ। ਇਹ FIR 9 ਸਤੰਬਰ ਨੂੰ ਦਰਜ ਕੀਤੀ ਗਈ ਸੀ। ਇਸ FIR ਵਿਚ ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਸਦੀ ਅਸ਼ਲੀਲ ਵੀਡੀਓ (Offensive Video) ਵੀ ਬਣਾਈ ਗਈ ਸੀ ਅਤੇ ਬਾਅਦ ਵਿਚ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ (Threatened) ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਸ ਨੂੰ ਮਾਮਲੇ ਬਾਰੇ ਸ਼ਿਕਾਇਤ ਨਾ ਕਰਨ ਲਈ ਦਬਾਅ ਪਾਇਆ ਗਿਆ।

ਇਹ ਵੀ ਪੜ੍ਹੋ: IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ

Chirag Paswan and Prince Raj PaswanChirag Paswan and Prince Raj Paswan

ਤੁਹਾਨੂੰ ਦੱਸ ਦੇਈਏ ਕਿ ਪ੍ਰਿੰਸ ਰਾਜ ਪਾਸਵਾਨ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ ਦੇ ਚਚੇਰੇ ਭਰਾ ਹਨ। FIR ਵਿਚ ਚਿਰਾਗ ਪਾਸਵਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ, ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਚਿਰਾਗ ਨੂੰ ਘਟਨਾ ਬਾਰੇ ਦੱਸਿਆ ਸੀ। ਪੀੜਤਾ ਦੇ ਅਨੁਸਾਰ, ਚਿਰਾਗ ਪਾਸਵਾਨ ਨੇ ਵੀ ਉਸਦੀ ਗੱਲ ਨਹੀਂ ਸੁਣੀ ਅਤੇ ਬਾਅਦ ਵਿਚ ਚਿਰਾਗ ਨੇ ਮਿਲ ਕੇ ਕਿਸੇ ਵੀ ਤਰ੍ਹਾਂ ਦਾ ਕੇਸ ਨਾ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਬਲਿੰਕਨ ਨੇ ਫੌਜਾਂ ਵਾਪਸ ਬੁਲਾਉਣ 'ਤੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਆਲੋਚਨਾ ਦਾ ਦਿੱਤਾ ਜਵਾਬ

Chirag PaswanChirag Paswan

ਪ੍ਰਿੰਸ ਰਾਜ ਪਾਸਵਾਨ ਦੁਆਰਾ ਵੀ ਇਸ ਮਾਮਲੇ ਵਿਚ ਇਕ FIR  ਦਰਜ ਕੀਤੀ ਗਈ ਹੈ। ਇਸ ਵਿਚ ਉਸਨੇ ਪੀੜਤਾ ਦੇ ਖਿਲਾਫ਼ ਝੂਠੇ ਦੋਸ਼ ਲਗਾਉਣ ਦੀ ਗੱਲ ਕਹੀ ਸੀ। ਪ੍ਰਿੰਸ ਰਾਜ ਪਾਸਵਾਨ ਇਨ੍ਹਾਂ ਦੋਸ਼ਾਂ ਨੂੰ ਵਾਰ-ਵਾਰ ਨਕਾਰਦੇ (Denied Allegations) ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement