ਬਲਿੰਕਨ ਨੇ ਫੌਜਾਂ ਵਾਪਸ ਬੁਲਾਉਣ 'ਤੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਆਲੋਚਨਾ ਦਾ ਦਿੱਤਾ ਜਵਾਬ
Published : Sep 14, 2021, 11:45 am IST
Updated : Sep 14, 2021, 11:45 am IST
SHARE ARTICLE
Antony Blinken
Antony Blinken

ਪ੍ਰਸ਼ਾਸਨ ਨੇ 20 ਸਾਲਾਂ ਦੀ ਲੜਾਈ ਖ਼ਤਮ ਕਰਕੇ ਸਹੀ ਕੰਮ ਕੀਤਾ

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫਗਾਨਿਸਤਾਨ ਤੋਂ ਫੌਜਾਂ ਵਾਪਸ ਬੁਲਾਏ ਜਾਣ ਦੇ ਤਰੀਕੇ ਬਾਰੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਜੋ ਬਿਡੇਨ ਪ੍ਰਸ਼ਾਸਨ ਨੂੰ ਜੰਗ ਖ਼ਤਮ ਕਰਨ ਲਈ ਤਾਲਿਬਾਨ ਨਾਲ ਸਮਝੌਤਾ ਵਿਰਾਸਤ ਵਿਚ ਮਿਲਿਆ ਸੀ ਪਰ ਉਸ ਦੇ ਲਈ ਕੋਈ ਯੋਜਨਾ ਨਹੀਂ ਸੀ ਮਿਲੀ। ਇਸ ਲਈ ਸੋਮਵਾਰ ਨੂੰ ਸਦਨ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਹੋਈ ਸੁਣਵਾਈ ਦੇ ਦੌਰਾਨ ਬਲਿੰਕਨ ਨੇ ਅਫ਼ਗਾਨ ਸਰਕਾਰ ਦੇ ਅਚਾਨਕ ਡਿੱਗ ਜਾਣ ਬਾਰੇ ਨਾਰਾਜ਼ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਪ੍ਰਤੀਕਿਰਿਆ ਦਿੱਤੀ ਅਤੇ ਖਾਸ ਤੌਰ 'ਤੇ ਹੋਰ ਲੋਕਾਂ ਨੂੰ ਬਾਹਰ ਕੱਢਣ ਲਈ ਵਿਦੇਸ਼ ਵਿਭਾਗ ਦੇ ਕਦਮਾਂ ਦੀ ਜਾਣਕਾਰੀ ਦਿੱਤੀ।

America Army America Army

ਉਹਨਾਂ ਨੇ ਸੋਮਵਾਰ ਨੂੰ ਕਿਹਾ, “ਸਾਨੂੰ ਡੈੱਡਲਾਈਨ ਵਿਰਾਸਤ ਵਿਚ ਮਿਲੀ ਹੈ। ਸਾਨੂੰ ਕੋਈ ਯੋਜਨਾ ਵਿਰਾਸਤ ਵਿਚ ਨਹੀਂ ਮਿਲੀ। ”ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ 20 ਸਾਲਾਂ ਦੀ ਲੜਾਈ ਖ਼ਤਮ ਕਰਕੇ ਸਹੀ ਕੰਮ ਕੀਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਸਭ ਤੋਂ ਲੰਮੇ ਯੁੱਧ ਨੂੰ ਖ਼ਤਮ ਕਰ ਕੇ ਸਹੀ ਫੈਸਲਾ ਲਿਆ ਉਹ ਮੰਗਲਵਾਰ ਨੂੰ ਸੈਨੇਟ ਦੀ ਵਿਦੇਸ਼ ਸੰਬੰਧ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।

Antony BlinkenAntony Blinken

ਰਿਪਬਲਿਕਨ ਸੰਸਦ ਮੈਂਬਰਾਂ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਨੂੰ “ਤਬਾਹੀ ਅਤੇ ਬਦਨਾਮੀ” ਦੱਸਿਆ। ਕੁਝ ਡੈਮੋਕਰੇਟਸ ਸੰਸਦਾਂ ਨੇ ਕਿਹਾ ਕਿ ਇਹ ਮੁਹਿੰਮ ਬਿਹਤਰ ਢੰਗ ਨਾਲ ਚਲਾਈ ਜਾ ਸਕਦੀ ਸੀ, ਜਦੋਂ ਕਿ ਕਈ ਹੋਰਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ। ਅਮਰੀਕੀ ਨਾਗਰਿਕਾਂ, ਕਨੂੰਨੀ ਵਸਨੀਕਾਂ ਅਤੇ ਅਫਗਾਨਿਸਤਾਨ ਤੋਂ ਖਤਰੇ ਵਿਚ ਪਏ ਅਫਗਾਨ ਨਾਗਰਿਕਾਂ ਨੂੰ ਕੱਢਣ ਲਈ ਢੁਕਵੇਂ ਅਤੇ ਤੇਜ਼ੀ ਨਾਲ ਕਦਮ ਨਾ ਚੁੱਕਣ ਕਾਰਨ ਵਿਦੇਸ਼ ਵਿਭਾਗ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ ਵਿਚ ਸੱਤਾ ਹਥਿਆ ਲਈ ਸੀ।

ਬਲਿੰਕਨ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਲਗਭਗ 100 ਅਮਰੀਕੀ ਨਾਗਰਿਕ ਫਸੇ ਹੋਏ ਹਨ ਜਿਨ੍ਹਾਂ ਨੇ ਦੇਸ਼ ਤੋਂ ਕੱਢੇ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਨਾਲ ਹੀ "ਕਈ ਹਜ਼ਾਰ" ਗ੍ਰੀਨ ਕਾਰਡ ਧਾਰਕ ਵੀ ਦੇਸ਼ ਵਿੱਚ ਹਨ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement