IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ
Published : Sep 14, 2021, 12:21 pm IST
Updated : Sep 14, 2021, 12:21 pm IST
SHARE ARTICLE
Players Who Have Pulled Out of IPL 2021
Players Who Have Pulled Out of IPL 2021

ਇਕ ਪਾਸੇ ਆਈਪੀਐਲ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਕੁਝ ਖਿਡਾਰੀਆਂ ਨੇ ਦੂਜੇ ਦੌਰ ਦੇ ਮੈਚਾਂ ਵਿਚੋਂ ਨਾਂਅ ਵਾਪਸ ਲੈ ਲਿਆ ਹੈ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (Indian Premier League 2021 ) ਦਾ ਦੂਜਾ ਪੜਾਅ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ 19 ਤਰੀਕ ਨੂੰ ਯੂਏਈ ਵਿਚ ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਮੈਦਾਨ ਵਿਚ ਉਤਰਨਗੀਆਂ। ਇਕ ਪਾਸੇ ਜਿੱਥੇ ਆਈਪੀਐਲ ਦੇ ਸ਼ੁਰੂ ਹੋਣ ਦਾ ਫੈਨਜ਼ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਕੁਝ ਖਿਡਾਰੀਆਂ ਨੇ ਦੂਜੇ ਦੌਰ ਦੇ ਬਾਕੀ ਮੈਚਾਂ ਵਿਚੋਂ ਅਪਣਾ ਨਾਂਅ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਨਵੇਂ ਖਿਡਾਰੀਆਂ ਨੂੰ ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ।

IPL 2021 IPL 2021

ਹੋਰ ਪੜ੍ਹੋ: QUAD ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕਾ ਜਾਣਗੇ ਪੀਐਮ ਮੋਦੀ, 24 ਸਤੰਬਰ ਨੂੰ ਹੋਵੇਗਾ ਆਯੋਜਨ

ਰਾਇਲ ਚੈਲੰਜਰਸ ਬੰਗਲੁਰੂ (Royal Challengers Bangalore)

ਇਸ ਦੌਰਾਨ ਰਾਇਲ ਚੈਲੰਜਰਸ ਬੰਗਲੁਰੂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਟੀਮ ਦੇ ਪੰਜ ਖਿਡਾਰੀ ਆਈਪੀਐਲ ਦੇ ਦੂਜੇ ਦੌਰ ਵਿਚ ਨਹੀਂ ਦਿਖਾਈ ਦੇਣਗੇ। ਇਹਨਾਂ ਖਿਡਾਰੀਆਂ ਦੇ ਨਾਂਅ ਐਡਮ ਜੰਪਾ, ਡੇਨੀਅਲ ਸੈਮਸ, ਫਿਨ ਐਲੇਨ, ਕੇਨ ਰਿਚਰਡਸ ਅਤੇ ਵਾਸ਼ਿੰਗਟਨ ਸੁੰਦਰ ਹਨ।

royal challengers bangalore teamRoyal Challengers Bangalore

ਹੋਰ ਪੜ੍ਹੋ: ਕਿਸਾਨ ਅੰਦੋਲਨ: NHRC ਨੇ ਜਾਰੀ ਕੀਤਾ ਨੋਟਿਸ, ਆਵਾਜਾਈ ਪ੍ਰਭਾਵਿਤ ਹੋਣ ਨੂੰ ਲੈ ਕੇ ਮੰਗੀ ਰਿਪੋਰਟ

ਰਾਜਸਥਾਨ ਰਾਇਲਜ਼ (Rajasthan Royals)

ਆਈਪੀਐਲ ਦੇ ਦੂਜੇ ਦੌਰ ਵਿਚ ਰਾਜਸਥਾਨ ਰਾਇਲਜ਼ ਦੀ ਟੀਮ ਵਿਚ ਵੀ ਫੇਰਬਦਲ ਹੋਇਆ ਹੈ। ਜੋਫਰਾ ਆਰਚਰ ਅਤੇ ਬੈਨ ਸਟੋਕਸ ਪਹਿਲਾਂ ਤੋਂ ਹੀ ਇਸ ਸੀਜ਼ਨ ਤੋਂ ਬਾਹਰ ਸੀ ਪਰ ਹੁਣ ਦੂਜੇ ਦੌਰ ਵਿਚ ਰਾਜਸਥਾਨ ਦੀ ਟੀਮ ਵਿਚ ਨਾ ਜੋਸ ਬਟਲਰ ਦਿਖਾਈ ਦੇਣਗੇ ਅਤੇ ਨਾ ਹੀ ਐਂਡਰਿਊ ਟਾਈ ਖੇਡਣਗੇ।

Rajasthan RoyalsRajasthan Royals

ਹੋਰ ਪੜ੍ਹੋ: ਬਲਿੰਕਨ ਨੇ ਫੌਜਾਂ ਵਾਪਸ ਬੁਲਾਉਣ 'ਤੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਆਲੋਚਨਾ ਦਾ ਦਿੱਤਾ ਜਵਾਬ

ਪੰਜਾਬ ਕਿੰਗਜ਼ (Punjab Kings) ਨੂੰ ਵੱਡਾ ਝਟਕਾ

ਪੰਜਾਬ ਕਿੰਗਜ਼ ਲਈ ਸਭ ਤੋਂ ਵੱਡਾ ਝਟਕਾ ਡੈਵਿਲ ਮਲਾਨ ਦਾ ਨਾਮ ਵਾਪਸ ਲੈਣਾ ਰਿਹਾ ਹੈ। ਮਲਾਨ ਨਿੱਜੀ ਕਾਰਨਾਂ ਦੇ ਚਲਦਿਆਂ ਆਈਪੀਐਲ ਨਹੀਂ ਖੇਡਣਗੇ। ਪੰਜਾਬ ਵਿਚ ਉਹਨਾਂ ਦੀ ਥਾਂ ਸਾਊਥ ਅਫਰੀਕੀ ਕ੍ਰਿਕਟਰ ਐਡਮ ਮਾਰਕਰਮ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਲੇ ਮੇਰੇਡਿਥ ਅਤੇ ਝਾਇ ਰਿਚਰਡਸਨ ਨੇ ਵੀ ਅਪਣਾ ਨਾਂਅ ਵਾਪਸ ਲਿਆ ਹੈ।

punjab kingsPunjab Kings

ਹੋਰ ਪੜ੍ਹੋ: ਜਲੰਧਰ ਬੱਸ ਅੱਡੇ ’ਤੇ 2 ਕਾਰਾਂ ਆਪਸ ’ਚ ਟਕਰਾਈਆਂ, ਜਾਨੀ ਨੁਕਸਾਨ ਤੋਂ ਬਚਾਅ

ਸਨਰਾਇਜ਼ਰਸ ਹੈਦਰਾਬਾਦ (Sunrisers Hyderabad)

ਸਨਰਾਈਜ਼ਰਸ ਹੈਦਰਾਬਾਦ ਦੇ ਜੌਨੀ ਬੇਅਰਸਟੋ ਨੇ ਵੀ ਆਪਣਾ ਨਾਂਅ ਵਾਪਸ ਲੈ ਲਿਆ ਹੈ। ਉਹਨਾਂ ਦੀ ਥਾਂ ਹੁਣ ਸ਼ੇਰਫਨੇ ਰਦਰਫੋਰਡ ਹੈਦਰਾਬਾਦ ਲਈ ਬਾਕੀ ਮੈਚ ਖੇਡੇਣਗੇ।

ਦਿੱਲੀ ਕੈਪੀਟਲਸ (Delhi Capitals)

ਦਿੱਲੀ ਕੈਪੀਟਲਸ ਦੀ ਟੀਮ ਨੂੰ ਵੀ ਝਟਕਾ ਲੱਗਾ ਹੈ। ਕ੍ਰਿਸ ਵੋਕਸ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਉਹਨਾਂ ਦੀ ਥਾਂ ਆਸਟਰੇਲੀਆ ਦੇ ਬੇਨ ਡਵਾਰਸ਼ੁਇਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। 

ਹੋਰ ਪੜ੍ਹੋ:  'ਮੈਂ ਹੁੰਦਾ ਤਾਂ ਕਿਸਾਨਾਂ ਦੇ ਮਾਰ-ਮਾਰ ਡੰਡੇ ਹੁਣ ਨੂੰ ਜੇਲ੍ਹਾਂ 'ਚ ਡੱਕਿਆ ਹੋਣਾ ਸੀ' - ਭਾਜਪਾ ਆਗੂ

ਕੇਕੇਆਰ (KKR)

ਇਸ ਵਾਰ ਵੀ ਪੈਟ ਕਮਿੰਸ ਆਈਪੀਐਲ ਵਿਚ ਨਜ਼ਰ ਨਹੀਂ ਆਉਣਗੇ। ਉਹਨਾਂ ਦੀ ਜਗ੍ਹਾ ਕੋਲਕਾਤਾ ਨੇ ਟਿਮ ਸਾਊਦੀ ਨੂੰ ਟੀਮ ਵਿਚ ਥਾਂ ਦਿੱਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement