
‘ਮੀਟੂ’ ਮੁਮੈਂਟ ਦੇ ਤਹਿਤ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਅੱਜ ਸਵੇਰੇ ਵਾਪਸ...
ਨਵੀਂ ਦਿੱਲੀ (ਭਾਸ਼ਾ) : ‘ਮੀਟੂ’ ਮੁਮੈਂਟ ਦੇ ਤਹਿਤ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਅੱਜ ਸਵੇਰੇ ਵਾਪਸ ਪਰਤੇ ਹਨ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਮਾਮਲੇ ‘ਚ ਬਾਅਦ ‘ਚ ਬਿਆਨ ਜਾਰੀ ਕਰਨਗੇ। ਇਸ ਅਧੀਨ ਐਜੇ ਅਕਬਰ ਤੋਂ ਪੱਤਰਕਾਰ ਨੇ ਅਸਤੀਫ਼ੇ ਦਾ ਵੀ ਸਵਾਲ ਪੁਛਿਆ ਪਰ ਇਸ ‘ਤੇ ਉਹਨਾਂ ਨੇ ਕੋਈ ਬਿਆਨ ਨਹੀਂ ਦਿਤਾ। ਐਮਜੇ ਅਕਬਰ ਨਾਈਜ਼ੀਰੀਆ ਦੇ ਦੌਰੇ ‘ਤੇ ਗਏ ਹੋਏ ਸੀ। ਇਸ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਕਈਂ ਨੇਤਾਵਾਂ ਨੇ ਐਮਜੇ ਅਕਬਰ ‘ਤੇ ਲਗੇ ਦੋਸ਼ਾਂ ਬਾਰੇ ‘ਚ ਬਿਆਨ ਦਿਤਾ ਸੀ।
Mj Akbar
ਅਮਿਤ ਸ਼ਾਹ ਨੇ ਕਿਹਾ ਕਿ ਅਕਬਰ ਦੇ ਖ਼ਿਲਾਫ਼ ਲਗੇ ਦੋਸ਼ਾਂ ਦੀ ਜਾਂਚ ਹੋਵੇਗੀ। ਇਹ ਦੇਖਣਾ ਹੋਵੇਗਾ ਐਮਜੇ ਅਕਬਰ ‘ਤੇ ਲੱਗੇ ਦੋਸ਼ ਸੱਚ ਹਨ ਜਾਂ ਝੂਠ।ਉਥੇ ਐਮਜੇ ਅਕਬਰ ‘ਤੇ ਸਵਾਲ ਪੁਛੇ ਜਾਣ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਕਿਹਾ ਸੀ ਕਿ ਇਸ ਮੁੱਦੇ ਨਾਲ ਸੰਬੰਧਤ ਵਿਅਕਤੀ ਦਾ ਹੀ ਬੋਲਣਾ ਠੀਕ ਹੋਵੇਗਾ, ਕਿਉਂਕਿ ਮੈਂ ਵਿਅਕਤੀਗਤ ਤੌਰ ‘ਤੇ ਉਥੇ ਮੌਜੂਦ ਨਹੀਂ ਸੀ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਜਿਹੜਾ ਵੀ ਇਸ ਮਾਮਲੇ ‘ਚ ਸਾਹਮਣੇ ਆ ਕੇ ਬੋਲ ਰਹੀ ਹੈ, ਉਹਨਾਂ ਨੇ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਮਜਾਕ ਉਡਾਣ ਚਾਹੀਦਾ ਅਤੇ ਨਾ ਹੀ ਉਹਨਾਂ ਨੂੰ ਸ਼ਿਕਾਰ ਬਣਾਉਣਾ ਚਾਹੀਦਾ।
Mj Akbar
ਜ਼ਿਕਰਯੋਗ ਹੈ ਕਿ ਕਈਂ ਔਰਤਾਂ ਨੇ ਐਮਜੇ ਅਕਬਰ ‘ਤੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਕੁਝ ਸਮੇਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਤੋਂ ਐਮਜੇ ਅਕਬਰ ‘ਤੇ ਲਗੇ ਦੋਸ਼ਾਂ ਬਾਰੇ ‘ਚ ਸਵਾਲ ਕੀਤੇ ਗਏ ਸੀ ਪਰ ਦੋਨਾਂ ਨੇ ਸਵਾਲਾਂ ਨੂੰ ਟਾਲ ਦਿਤਾ। ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ‘ਮੀਟੂ’ ਮਾਮਲੇ ਦੀ ਸੁਣਵਾਈ ਲਈ ਸੇਵਾ ਮੁਕਤ ਜੱਜਾਂ ਦੀ ਚਾਰ ਮੈਂਬਰੀ ਕਮੇਟੀ ਗੰਢਿਆ ਕਰਨ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਪੀਟੀਆਈ-ਭਾਸ਼ਾ ਦੇ ਅਨੁਸਾਰ, ਉੱਤਮ ਜੱਜ, ਕਾਨੂੰਨੀ ਮਾਹਰਾਂ ਵਾਲੀ ਪ੍ਰਸਤਾਵਿਤ ਸਮਿਤੀ ‘ਮੀਟੂ’ ਨਾਲ ਸਾਰੇ ਮੁੱਦਿਆਂ ਨੂੰ ਦੇਖੇਗੀ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਨੇ ਕਿਹਾ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਜਿਹੜੀਆਂ ਔਰਤਾਂ ਸਾਹਮਣੇ ਆਈਆਂ ਹਨ, ਸਾਨੂੰ ਉਹਨਾਂ ਉਤੇ ਵਿਸ਼ਵਾਸ਼ ਹੈ ਮੈਂ ਹਰ ਇਕ ਦੀ ਸ਼ਿਕਾਇਤ ਦੀ ਪੀੜ੍ਹਾ ਅਤੇ ਸਦਮੇ ਨੂੰ ਸਮਝ ਸਕਦੀ ਹਾਂ।