
# MeToo ਦੇ ਤਹਿਤ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਦਾ ਨਾਮ ਆਉਣ ਅਤੇ ਵਿਰੋਧੀ ਪੱਖ ਵਲੋਂ ਉਨ੍ਹਾਂ ਦਾ ਅਸਤੀਫ਼ਾ ਮੰਗੇ ਜਾਣ ਤੋਂ ਬਾਅਦ...
ਨਵੀਂ ਦਿੱਲੀ (ਭਾਸ਼ਾ) : # MeToo ਦੇ ਤਹਿਤ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਦਾ ਨਾਮ ਆਉਣ ਅਤੇ ਵਿਰੋਧੀ ਪੱਖ ਵਲੋਂ ਉਨ੍ਹਾਂ ਦਾ ਅਸਤੀਫ਼ਾ ਮੰਗੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਅਤੇ ਸ਼ਿਵਸੈਨਾ ਸੰਸਦ ਸੰਜੇ ਰਾਉਤ ਸਮੇਤ ਕਈ ਨੇਤਾ ਉਨ੍ਹਾਂ ਦੇ ਬਚਾਵ ਵਿਚ ਉਤਰ ਆਏ ਹਨ। ਈਰਾਨੀ ਨੇ ਕਿਹਾ ਕਿ ਉਹ ਕਿਸੇ ਵਲੋਂ ਨਹੀਂ ਬੋਲ ਰਹੀ ਹੈ ਪਰ ਇਸ ਮਾਮਲੇ ਤੋਂ ਜੁੜੇ ਵਿਅਕਤੀ ਨੂੰ ਅਪਣੀ ਗੱਲ ਰੱਖਣੀ ਚਾਹੀਦੀ ਹੈ। ਉਧਰ, ਸੰਜੇ ਰਾਉਤ ਨੇ ਕਿਹਾ ਕਿ 10 ਤੋਂ 20 ਸਾਲ ਦੇ ਬਾਅਦ ਜੋ ਗੱਲ ਸਾਹਮਣੇ ਆ ਰਹੀ ਹੈ, ਉਸ ਵਿਚ ਉਨ੍ਹਾਂ ਦਾ ਬਿਆਨ ਲਿਆ ਜਾਣਾ ਚਾਹੀਦਾ ਹੈ।
Samriti Iraniਸਮਰਿਤੀ ਈਰਾਨੀ ਨੇ ਮੀਡੀਆ ਨੂੰ ਕਿਹਾ, ਜਿਹੜੇ ਭਲੇ ਵਿਅਕਤੀ ਇਸ ਮਾਮਲੇ ਨਾਲ ਜੁੜੇ ਹਨ, ਉਨ੍ਹਾਂ ਨੂੰ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਉਨ੍ਹਾਂ ਦੀ ਔਰਤ ਸਾਥੀ ਨੂੰ ਮੀਡੀਆ ਸਾਹਮਣੇ ਲਿਆ ਰਹੀ ਹੈ, ਮੈਂ ਇਸ ਦੀ ਸ਼ਲਾਘਾ ਕਰਦੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਜੋ ਔਰਤਾਂ ਅਪਣੀ ਗੱਲ ਸਾਹਮਣੇ ਲਿਆ ਰਹੀਆਂ ਹਨ, ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ। ਸੰਜੇ ਰਾਉਤ ਨੇ ਸ਼ਿਕਾਇਤਾਂ ਉਤੇ ਸਵਾਲ ਚੁੱਕਦੇ ਹੋਏ ਕਿਹਾ ਕਿ 10-20 ਸਾਲ ਦੇ ਬਾਅਦ ਸ਼ਿਕਾਇਤ ਕਰਨਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ੇਕਸਪੀਅਰ ਦਾ ਜੋ ਵਾਕ ਸੀ ਕਿ ਜਸਟ ਯੂ ਟੂ, ਉਹ ਹਿੰਦੁਸਤਾਨ ਵਿਚ ਮੀ ਟੂ ਹੋ ਗਿਆ ਹੈ।
#WATCH: Union Minister Smriti Irani reacts on #MJAkbar, says 'The gentlemen concerned would be better positioned to speak on this issue. I appreciate that the media is accosting his female colleagues...Anybody who is speaking out should in no way be shamed, victimised or mocked.' pic.twitter.com/nFam61Cn20
— ANI (@ANI) October 11, 2018
ਇਸ ਵਿਚ ਕਿੰਨੇ ਲੋਕ ਕੁਰਬਾਨੀ ਚੜ੍ਹਣਗੇ ਇਸ ਉਤੇ ਕੋਈ ਕੁਝ ਨਹੀਂ ਕਹਿ ਸਕਦਾ। ਭਾਵੇਂ ਰਾਜਨੀਤੀ ਹੋਵੇ ਸਾਹਿਤ ਜਾਂ ਬਾਲੀਵੁਡ ਹੋਵੇ ਭਾਵੇਂ ਪੱਤਰਕਾਰਤਾ, ਜੋ ਵੀ ਹੋ ਰਿਹਾ ਹੈ ਔਰਤਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਸਾਡਾ ਧਰਮ ਸਾਡਾ ਸੰਸਕਾਰ ਹੈ। ਐਮਜੇ ਅਕਬਰ ‘ਤੇ ਜੋ ਵੀ ਫ਼ੈਸਲਾ ਲੈਣਾ ਹੈ ਸਰਕਾਰ ਨੇ ਲੈਣਾ ਹੈ। ਆਖਰੀ ਫੈਸਲਾ ਜੋ ਵੀ ਕਰਨਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਰਨਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਨੇਤਾ ਰਾਮਦਾਸ ਅਠਾਵਲੇ, ਅਤੇ ਭਾਜਪਾ ਨੇਤਾ ਰੀਤਾ ਬਹੁਗੁਣਾ ਜੋਸ਼ੀ ਨੇ ਵੀ ਐਮਜੇ ਅਕਬਰ ਦਾ ਸਮਰਥਨ ਕੀਤਾ।
Sanjay Rautਅਠਾਵਲੇ ਅਤੇ MeToo ਮੁਹਿੰਮ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ 10-15 ਸਾਲ ਬਾਅਦ ਇਲਜ਼ਾਮ ਲਗਾਉਣ ਦਾ ਕੀ ਫ਼ਾਇਦਾ ਹੈ। ਅਠਾਵਲੇ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਕਬਰ ਦਾ ਵੀ ਪੱਖ ਸੁਣਿਆ ਜਾਣਾ ਚਾਹੀਦਾ ਹੈ। ਰੀਤਾ ਬਹੁਗੁਣਾ ਜੋਸ਼ੀ ਨੇ ਕਿਹਾ ਹੈ ਕਿ ਇਹ ਅਸਤੀਫ਼ੇ ਦਾ ਸਵਾਲ ਨਹੀਂ ਹੈ। ਸਵਾਲ ਕਿਸ ਉਤੇ ਲਗਾਏ ਗਏ ਦੋਸ਼ਾਂ ਨੂੰ ਸਾਬਿਤ ਕਰਨ ਦਾ ਹੈ। ਹਰ ਔਰਤ ਨੂੰ ਇਲਜ਼ਾਮ ਲਗਾਉਣ ਦਾ ਹੱਕ ਹੈ ਅਤੇ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਔਰਤਾਂ ਨੇ ਅਪਣੀ ਗੱਲ ਰੱਖ ਦਿਤੀ ਹੈ, ਮਰਦਾਂ ਨੂੰ ਵੀ ਅਪਣਾ ਪੱਖ ਰੱਖਣ ਦਾ ਹੱਕ ਹੈ।