
ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੂੰ ਦਿੱਲੀ ਤੋਂ ਗੋਆ ਲਿਜਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ...
ਨਵੀਂ ਦਿੱਲੀ : (ਪੀਟੀਆਈ) ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੂੰ ਦਿੱਲੀ ਤੋਂ ਗੋਆ ਲਿਜਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਾਰਿਕਰ ਦਾ ਬਹੁਤ ਸਮੇਂ ਤੋਂ ਦਿੱਲੀ ਦੇ ਏਮਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਪਾਰਿਕਰ ਨੂੰ ਏਅਰ ਐਂਬੁਲੈਂਸ ਦੇ ਜ਼ਰੀਏ ਗੋਆ ਲਿਜਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
Goa CM Manohar Parrikar has been brought to Panaji, Goa today. Earlier visuals of the CM being brought outside AIIMS (All India Institutes of Medical Sciences) Delhi. pic.twitter.com/Y39ugip5lS
— ANI (@ANI) October 14, 2018
ਮਨੋਹਰ ਪਾਰਿਕਰ ਲਗਭੱਗ ਇਕ ਮਹੀਨੇ ਤੋਂ ਦਿੱਲੀ ਦੇ ਏਮਸ ਵਿਚ ਭਰਤੀ ਸਨ। ਅਮਰੀਕਾ ਵਿਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਿਤੀ 15 ਸਤੰਬਰ ਨੂੰ ਇਥੇ ਲਿਆਇਆ ਗਿਆ ਸੀ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਗੋਆ ਦੀ ਸਿਆਸਤ ਕਾਫ਼ੀ ਗਰਮਾ ਗਈ ਹੈ। ਸ਼ੁਕਰਵਾਰ ਨੂੰ ਪਾਰਿਕਰ ਨੇ ਏਮਸ ਵਿਚ ਹੀ ਅਪਣੇ ਕੈਬੀਨੇਟ ਸਾਥੀਆਂ ਦੇ ਨਾਲ ਮੰਤਰਾਲਾ ਦੇ ਵੰਡ ਅਤੇ ਸਰਕਾਰ ਦੇ ਕੰਮਧੰਦੇ ਨੂੰ ਲੈ ਕੇ ਮੀਟਿੰਗ ਕੀਤੀ ਸੀ।
Manohar Parrikar discharge from AIIMS
ਜਦੋਂ ਕਿ ਦੂਜੇ ਪਾਸੇ ਕਾਂਗਰਸ ਗੋਆ ਵਿਧਾਨਸਭਾ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀ ਹੈ। ਸ਼ਨਿਚਰਵਾਰ ਨੂੰ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੇ ਪ੍ਰੈਸ ਕਾਂਫਰੰਸ ਕਰ ਕਿਹਾ ਸੀ ਕਿ ਉਹ ਮਨੋਹਰ ਪਾਰਿਕਰ ਦੀ ਸਿਹਤ ਦੀ ਕਾਮਨਾ ਕਰਦੇ ਹਨ ਪਰ ਬਿਮਾਰੀ ਵਿਚ ਉਨ੍ਹਾਂ ਉਤੇ ਰਾਜਕਾਜ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ ਹੈ, ਇਸ ਤੋਂ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਉਥੇ ਹੀ, ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਾਰਿਕਰ ਦੀ ਸਿਹਤ ਨੂੰ ਵੇਖਦੇ ਹੋਏ ਉਨ੍ਹਾਂ ਦਾ ਗੋਆ ਵਿਚ ਹੀ ਇਲਾਜ ਜਾਰੀ ਰੱਖਿਆ ਜਾਵੇਗਾ।