
ਐਸਥਰ ਡੁਫ਼ਲੋ ਅਤੇ ਮਾਈਕਲ ਕ੍ਰੇਮਰ ਨੂੰ ਵੀ ਇਸ ਐਵਾਰਡ ਨਾਲ ਸਨਮਾਨਤ ਕੀਤਾ
ਨਵੀਂ ਦਿੱਲੀ : ਭਾਰਤੀ ਮੂਲ ਦੇ ਅਭਿਜੀਤ ਬਨਰਜੀ ਨੂੰ ਅਰਥਸ਼ਾਸਤਰ ਦੇ ਨੋਬਲ ਐਵਾਰਡ 2019 ਨਾਲ ਸਨਮਾਨਤ ਕੀਤਾ ਗਿਆ ਹੈ। ਅਭਿਜੀਤ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਐਸਥਰ ਡੁਫ਼ਲੋ ਅਤੇ ਮਾਈਕਲ ਕ੍ਰੇਮਰ ਨੂੰ ਵੀ ਇਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਅਭਿਜੀਤ ਬਨਰਜੀ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨੋਲਾਜ਼ੀ (ਐਮ.ਆਈ.ਟੀ.) 'ਚ ਇਕੋਨਾਮਿਕਸ ਦੇ ਪ੍ਰੋਫ਼ੈਸਰ ਹਨ। ਐਸਥਰ ਡੁਫ਼ਲੋ ਵੀ ਐਮ.ਆਈ.ਟੀ. 'ਚ ਪ੍ਰੋਫ਼ੈਸਰ ਹਨ। ਮਾਈਕਲ ਕ੍ਰੇਮਰ ਹਾਵਰਡ ਯੂਨੀਵਰਸਿਟੀ 'ਚ ਅਰਥਸ਼ਾਸਤਰ ਦੇ ਪ੍ਰੋਫ਼ੈਸਰ ਹਨ।
Abhijit Banerjee, Esther Duflo and Michael Kremer were awarded by Nobel Prize
21 ਸਾਲ ਬਾਅਦ ਕਿਸੇ ਭਾਰਤੀ ਨੂੰ ਅਰਥਸ਼ਾਸਤਰ ਦਾ ਨੋਬਲ ਮਿਲਿਆ ਹੈ। ਅਭਿਜੀਤ ਤੋਂ ਪਹਿਲਾਂ ਹਾਵਰਡ 'ਚ ਅਰਥਸ਼ਾਸਤਰ ਦੇ ਪ੍ਰੋਫ਼ੈਸਰ ਅਮਰਤਯਾ ਸੇਨ ਨੂੰ ਸਾਲ 1998 'ਚ ਇਹ ਸਨਮਾਨ ਦਿੱਤਾ ਗਿਆ ਸੀ। ਅਭਿਜੀਤ, ਐਸਥਰ ਅਤੇ ਮਾਈਕਲ ਕ੍ਰੇਮਰ ਨੂੰ ਵਿਸ਼ਵ ਪਧਰੀ ਗ਼ਰੀਬੀ ਘੱਟ ਕਰਨ ਦੀਆਂ ਕੋਸ਼ਿਸ਼ਾਂ ਲਈ ਅਰਥਸ਼ਾਸਤਰ ਦਾ ਨੋਬਲ ਦਿੱਤਾ ਗਿਆ ਹੈ। ਅਭਿਜੀਤ ਬਿਊਰੋ ਆਫ਼ ਦੀ ਰਿਸਰਚ ਇਨ ਇਕੋਨਾਮਿਕ ਐਨਾਲਾਈਸਿਸ ਆਫ਼ ਡਿਵੈਲਪਮੈਂਟ ਦੇ ਸਾਬਕਾ ਪ੍ਰਧਾਨ ਹਨ। ਉਹ ਸੈਂਟਰ ਫ਼ਾਰ ਇਕੋਨਾਮਿਕ ਐਂਡ ਪਾਲਸੀ ਰਿਸਰਚ ਦੇ ਫ਼ੈਲੇ ਤੇ ਅਮੇਰੀਕਨ ਅਕਾਦਮੀ ਆਫ਼ ਆਰਟਸ-ਸਾਈਂਸਿੰਜ ਐਂਡ ਦੀ ਇਕੋਨਾਮਿਕਸ ਸੁਸਾਇਟੀ ਦੇ ਫੈਲੋ ਵੀ ਰਹਿ ਚੁੱਕੇ ਹਨ।
Michael Kremer, Esther Duflo and Abhijit Banerjee were awarded by Nobel Prize
ਜ਼ਿਕਰਯੋਗ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਚੋਣ ਵਾਅਦੇ 'ਨਿਆਂ ਯੋਜਨਾ' ਲਈ ਅਭਿਜੀਤ ਸਮੇਤ ਦੁਨੀਆ ਭਰ ਦੇ ਅਰਥਸ਼ਾਸਤਰੀਆਂ ਦੀ ਸਲਾਹ ਲਈ ਸੀ। ਇਸ ਯੋਜਨਾ ਤਹਿਤ ਉਦੋਂ ਕਾਂਗਰਸ ਪ੍ਰਧਾਨ ਰਹੇ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਹਰ ਗਰੀਬ ਦੇ ਖਾਤੇ 'ਚ ਸਾਲ ਵਿਚ 72 ਹਜ਼ਾਰ ਰੁਪਏ ਪਾਏ ਜਾਣਗੇ।
Abhijit Banerjee
ਦੱਸ ਦੇਈਏ ਕਿ ਅਭਿਜੀਤ ਬਨਰਜੀ 21 ਫ਼ਰਵਰੀ 1961 ਨੂੰ ਕੋਲਕਾਤਾ ਵਿਚ ਜਨਮੇ ਸਨ। ਉਹ ਯੂਨੀਵਰਸਿਟੀ ਆਫ਼ ਕੋਲਕਾਤਾ, ਜੇ.ਐਨ.ਯੂ. ਅਤੇ ਹਾਵਰਡ ਯੂਨੀਵਰਸਿਟੀ ਤੋਂ ਪੜ੍ਹੇ ਹਨ। ਉਨ੍ਹਾਂ ਨੇ ਸਾਲ 1988 'ਚ ਹਾਵਰਡ ਤੋਂ ਪੀਐਚੀਡੀ ਕੀਤੀ ਸੀ। ਅਭਿਜੀਤ ਦਾ ਪਹਿਲਾ ਵਿਆਹ ਐਮ.ਆਈ.ਟੀ. ਦੀ ਪ੍ਰੋਫ਼ੈਸਰ ਡਾ. ਅਰੁੰਧਤੀ ਬਨਰਜੀ ਨਾਲ ਹੋਇਆ ਸੀ। ਦੋਵੇਂ ਕੋਲਕਾਤਾ 'ਚ ਪਲੇ-ਵਧੇ। ਹਾਲਾਂਕਿ 1991 'ਚ ਤਲਾਕ ਹੋ ਗਿਆ। ਇਸ ਤੋਂ ਬਾਅਦ 2015 'ਚ ਅਭਿਜੀਤ ਨੇ ਐਸਥਰ ਡੁਫ਼ਲੋ ਨਾਲ ਵਿਆਹ ਕੀਤਾ।