
ਕਿਹਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੁਨੀਆ ਵਿਚ ਸਰਵਪੱਖੀ ਵਿਕਾਸ ਸਸ਼ਕਤੀਕਰਨ ਦਾ ਰੋਲ ਮਾਡਲ ਬਣ ਗਿਆ ਹੈ।
ਨਵੀਂ ਦਿੱਲੀ : ਕੇਂਦਰੀ ਘੱਟਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਘੱਟਗਿਣਤੀਆਂ ਲਈ ਸਵਰਗ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਨਰਕ ਸਾਬਤ ਹੋਇਆ ਹੈ। ਕੌਮੀ ਘੱਟਗਿਣਤੀ ਵਿਕਾਸ ਤੇ ਵਿੱਤ ਨਿਗਮ (ਐਨ.ਐਮ.ਡੀ.ਐਫ਼.ਸੀ.) ਦੇ ਸਮਾਗਮ 'ਚ ਨਕਵੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੁਨੀਆ ਵਿਚ ਸਰਵਪੱਖੀ ਵਿਕਾਸ ਸਸ਼ਕਤੀਕਰਨ ਦਾ ਰੋਲ ਮਾਡਲ ਬਣ ਗਿਆ ਹੈ।
India is heaven for minorities and Pakistan has proved to be hell for them : Naqvi
ਉਨ੍ਹਾਂ ਕਿਹਾ, "ਭਾਰਤ ਘੱਟਗਿਣਤੀਆਂ ਲਈ ਸਵਰਗ ਹੈ, ਜਦਕਿ ਪਾਕਿਸਤਾਨ ਘੱਟਗਿਣਤੀਆਂ ਲਈ ਨਰਕ ਸਾਬਤ ਹੋਇਆ ਹੈ।" ਨਕਵੀ ਨੇ ਕਿਹਾ ਕਿ ਦੇਸ਼ ਦੇ ਹਰ ਲੋੜਵੰਦ ਤਕ ਵਧੀਆ ਸਿਖਿਆ, ਰੁਜ਼ਗਾਰਯੋਗ ਹੁਨਰ ਵਿਕਾਸ, ਆਧਾਰਭੂਤ ਸਹੂਲਤਾਂ ਪਹੁੰਚਾਉਣ ਲਈ ਮੋਦੀ ਸਰਕਾਰ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, "ਮੋਦੀ ਸਰਕਾਰ ਘੱਟਗਿਣਤੀਆਂ ਸਮੇਤ ਸਮਾਜ ਦੇ ਸਾਰੇ ਲੋੜਵੰਦ ਲੋਕਾਂ ਨੂੰ ਵਧੀਆ ਗੁਣਵੱਤਾਪੂਰਨ ਸਿੱਖਿਆ ਉਪਲੱਬਧ ਕਰਵਾਉਣਾ ਅਤੇ ਰੁਜ਼ਗਾਰਯੋਗ ਹੁਨਰ ਵਿਕਾਸ ਰਾਹੀਂ ਉਨ੍ਹਾਂ ਦਾ ਆਰਥਕ ਸਸ਼ਕਤੀਕਰਨ ਹੈ।"
Mukhtar Abbas Naqvi
ਨਕਵੀ ਨੇ ਕਿਹਾ ਕਿ ਐਨਐਮਡੀਐਫਸੀ ਨੇ ਪਿਛਲੇ 5 ਸਾਲਾਂ 'ਚ ਲਗਭਗ 3000 ਕਰੋੜ ਰੁਪਏ 8 ਲੱਖ 30 ਹਜ਼ਾਰ ਤੋਂ ਵੱਧ ਲਾਭਪਾਰਤੀਆਂ ਨੂੰ ਵੱਖ-ਵੱਖ ਰੁਜ਼ਗਾਰਯੋਗ ਗਤੀਵਿਧੀਆਂ, ਸਟੈਂਡਅਪ, ਸਟਾਰਟਅਪ ਆਦਿ ਲਈ ਘੱਟ ਦਰਾਂ 'ਤੇ ਕਰਜ਼ ਉਪਲੱਬਧ ਕਰਵਾਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ-2 ਦੇ ਪਹਿਲੇ ਦਿਨ ਤੋਂ ਹੀ ਘੱਟਗਿਣਤੀ ਮੰਤਰਾਲਾ ਲੋੜਵੰਦਾਂ ਦੀ ਸਿਖਿਆ ਅਤੇ ਆਰਥਕ ਸਸ਼ਕਤੀਕਰਨ ਦੀ ਦਿਸ਼ਾ 'ਚ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਦੇਸ਼ ਭਰ ਦੇ ਮਦਰਸਿਆਂ ਨੂੰ ਮੁੱਖ ਧਾਰਾ ਦੀ ਸਿਖਿਆ ਨਾਲ ਜੋੜਨ ਦੇ ਪ੍ਰੋਗਰਾਮ ਤਹਿਤ ਵੱਖ-ਵੱਖ ਸੂਬਿਆਂ ਦੇ 150 ਤੋਂ ਵੱਧ ਮਦਰਸਾ ਸਿਖਿਅਕਾਂ ਨੂੰ ਘੱਟਗਿਣਤੀ ਕਾਰਜ ਮੰਤਰਾਲਾ ਵਲੋਂ ਟ੍ਰੇਨਿੰਗ ਦਿੱਤੀ ਗਈ ਹੈ।
India is heaven for minorities and Pakistan has proved to be hell for them : Naqvi
ਨਕਵੀ ਨੇ ਕਿਹਾ ਕਿ ਪਿਛਲੇ ਲਗਭਗ 5 ਸਾਲਾਂ 'ਚ ਵੱਖ-ਵੱਖ ਵਜੀਫ਼ਾ ਯੋਜਨਾਵਾਂ ਤੋਂ ਗਰੀਬ, ਕਮਜੋਰ, ਘੱਟਗਿਣਤੀ ਸਮਾਜ ਦੇ ਰਿਕਾਰਡ 3 ਕਰੋੜ 18 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਮਦਦ ਕੀਤੀ ਗਈ, ਜਿਨ੍ਹਾਂ 'ਚ ਲਗਭਗ 60% ਵਿਦਿਆਰਥਣਾਂ ਸ਼ਾਮਲ ਹਨ।