
ਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਵਿਖੇ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਨਗੇ।
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਵਿਖੇ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਵੀ ਸ਼ਾਮਲ ਹੋਣਗੇ। ਮੀਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਦਿੱਤੇ ਗਏ ਮਾਣ ਲਈ ਉਹ ਹਮੇਸ਼ਾਂ ਕਾਂਗਰਸ ਹਾਈਕਮਾਨ ਦੇ ਰਿਣੀ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਕਦੀ ਵੀ ਸਮਝੌਤਾ ਨਹੀਂ ਕਰ ਸਕਦੇ।
Navjot Sidhu
ਹੋਰ ਪੜ੍ਹੋ: ਬੇਅਦਬੀ ਤੇ ਗੋਲੀਕਾਂਡ : ਜਾਂਚ ਕਮਿਸ਼ਨਾਂ ਤੇ SITs ਦੇ ਬਾਵਜੂਦ ਪੀੜਤ ਪਰਿਵਾਰਾਂ ਨੂੰ ਨਾ ਮਿਲਿਆ ਇਨਸਾਫ਼
ਨਵਜੋਤ ਸਿੱਧੂ ਨੇ ਟਵਿਟਰ ’ਤੇ ਅਪਣਾ ਇੰਟਰਵਿਊ ਸਾਂਝਾ ਕੀਤਾ, ਜਿਸ ਵਿਚ ਉਹਨਾਂ ਨੇ ਪੰਜਾਬ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਅਪਣੀਆਂ ਤਰਜੀਹਾਂ ਨੂੰ ਬਿਆਨ ਕਰਦਿਆਂ ਉਹਨਾਂ ਕਿਹਾ ਕਿ ਬੇਅਦਬੀਆਂ ਦੇ ਮਾਮਲਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਸਭ ਤੋਂ ਅਹਿਮ ਮੁੱਦਾ ਹੈ | ਅਪਣੇ ਮੀਡੀਆ ਸਲਾਹਕਾਰ ਨਾਲ ਵਿਸ਼ੇਸ਼ ਇੰਟਰਵਿਊ ਤੋਂ ਬਾਅਦ ਇਸ ਦੀ ਜਾਰੀ ਵੀਡੀਓ ਵਿਚ ਉਹਨਾਂ ਕਿਹਾ ਕਿ ਦੂਜਾ ਵੱਡਾ ਮੁੱਦਾ ਮਾਵਾਂ ਦੇ ਮੋਏ ਪੁੱਤਰਾਂ ਦਾ ਹੈ | ਡਰੱਗ ਮਾਮਲੇ ਵਿਚ ਕਾਰਵਾਈ ਦਾ ਹੈ | ਸੂਬੇ ਦੀ ਆਮਦਨ ਵਧਾਉਣਾ ਵੀ ਇਕ ਅਹਿਮ ਮੁੱਦਾ ਹੈ |
Harish Rawat
ਹੋਰ ਪੜ੍ਹੋ: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 14 ਜ਼ਿਲ੍ਹਿਆਂ ਦੇ ਐਸਐਸਪੀ ਤੇ 36 ਹੋਰ ਸੀਨੀਅਰ ਪੁਲਿਸ ਅਫ਼ਸਰ ਬਦਲੇ
ਵੀਡੀਓ ਰੀਕਾਰਡਿੰਗ ਵਿਚ ਸਿੱਧੂ ਨੇ ਜਿਥੇ ਅਪਣੀਆਂ ਤਰਜੀਹਾਂ ਨੂੰ ਬਿਆਨ ਕੀਤਾ ਹੈ, ਉਥੇ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ | ਸਿੱਧੂ ਨੇ ਕਿਹਾ ਕਿ ਬਹੁਕਰੋੜੀ ਡਰੱਗ ਮਾਮਲੇ ਵਿਚ ਕਾਰਵਾਈ ਤੇ ਇਨਸਾਫ਼ ਹੋਣਾ ਚਾਹੀਦਾ ਹੈ ਤਾਂ ਜੋ ਵੱਡੇ ਲੋਕਾਂ ਨੂੰ ਹੱਥ ਪੈ ਸਕੇ | ਉਹਨਾਂ ਕਿਹਾ ਕਿ ਇਹ ਮਾਮਲਾ ਸਾਡੀ ਅਗਲੀ ਪੀੜ੍ਹੀ ਨਾਲ ਜੁੜਿਆ ਹੋਇਆ ਹੈ |
Sonia Gandhi
ਹੋਰ ਪੜ੍ਹੋ: ਸੰਪਾਦਕੀ: ਈਸਾਈ ਮਿਸ਼ਨਰੀ ਸਿੱਖਾਂ ਦਾ ਜਬਰੀ ਧਰਮ ਪ੍ਰੀਵਰਤਨ ਕਰ ਰਹੇ ਹਨ?
ਉਹਨਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਦੇ ਪਿਛਲੇ ਸਮੇਂ ਵਿਚ ਹੋਈ ਲੁੱਟ ਦੀ ਪ੍ਰਥਾ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮਦਨ ਵਧਾ ਕੇ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ | ਜਿਨ੍ਹਾਂ ਲੋਕਾਂ ਨੇ ਲੁੱਟ ਕੀਤੀ ਉਹਨਾਂ ਤੋਂ ਪੈਸਾ ਵਸੂਲ ਕੇ ਖ਼ਜ਼ਾਨੇ ਨੂੰ ਭਰਿਆ ਜਾਵੇ | ਪੰਜਾਬ ਮਾਡਲ ਵੀ ਇਸ ਨਾਲ ਹੀ ਬਣੇਗਾ | ਸੂਬੇ ਦੀ ਆਮਦਨ ਵਧਾਉਣਾ ਇਸ ਸਮੇਂ ਸੱਭ ਤੋਂ ਵੱਡੀ ਪਹਿਲ ਹੋਣੀ ਚਾਹੀਦੀ ਹੈ | ਆਮਦਨ ਘਟਣ ਕਾਰਨ ਹੀ ਸੂਬੇ ਸਿਰ ਕਰਜ਼ੇ ਦਾ ਬੋਝ ਲਗਾਤਾਰ ਵੱਧ ਰਿਹਾ ਹੈ | ਇਸ ਦਾ ਭਾਰ ਪੰਜਾਬ ਦੇ ਲੋਕਾਂ ਉਪਰ ਹੀ ਪੈ ਰਿਹਾ ਹੈ |
Navjot Singh Sidhu
ਹੋਰ ਪੜ੍ਹੋ: ਸਿੱਖ ਪ੍ਰਿੰਸੀਪਲ ਦੇ ਸ਼ਰਧਾਂਜਲੀ ਸਮਾਗਮ 'ਚ ਫਾਰੂਕ ਅਬਦੁੱਲਾ ਨੇ ਸਿੱਖਾਂ ਦੀ ਬਹਾਦਰੀ ਦਾ ਪ੍ਰਗਟਾਵਾ ਕੀਤਾ
ਉਹਨਾਂ ਮਾਫ਼ੀਆ ਰਾਜ ਖ਼ਤਮ ਕਰਨ ਬਾਰੇ ਕਿਹਾ ਕਿ ਜਦ ਹੋਰ ਚੀਜ਼ਾਂ ਦੇ ਰੇਟ ਤੈਅ ਹੋ ਸਕਦੇ ਹਨ ਤਾ ਫਿਰ ਰੇਤੇ ਦੇ ਰੇਟ ਕਿਉਂ ਨਹੀਂ ਤੈਅ ਹੋ ਸਕਦੇ? ਮਾਫ਼ੀਆ ਰਾਜ ਖ਼ਤਮ ਕਰਨ ਲਈ ਸਹੀ ਨੀਤੀ ਤੇ ਨੀਅਤ ਦੀ ਲੋੜ ਹੈ | ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਨੂੰ ਅਕਾਲੀਆਂ ਨੇ ਰੱਜ ਕੇ ਲੁੱਟਿਆ ਹੈ ਅਤੇ ਹੁਣ 'ਆਪ' ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਆ ਕੇ ਲੁਭਾਵਣੇ ਵਾਅਦੇ ਕਰ ਕੇ ਚਲੇ ਜਾਂਦੇ ਹਨ ਤੇ ਇਨ੍ਹਾਂ ਦੀ ਅੱਖ ਵੀ ਪੰਜਾਬ ਨੂੰ ਲੁੱਟਣ 'ਤੇ ਹੀ ਹੈ| ਦੱਸ ਦਈਏ ਕਿ ਨਵਜੋਤ ਸਿੱਧੂ ਨੇ 28 ਸਤੰਬਰ ਨੂੰ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਈਕਮਾਨ ਨਾਲ ਮੀਟਿੰਗ ਦੌਰਾਨ ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਦੇ ਨਾਲ -ਨਾਲ ਸੰਗਠਨ ਦੇ ਵਿਸਥਾਰ 'ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।