Auto Refresh
Advertisement

ਖ਼ਬਰਾਂ, ਰਾਸ਼ਟਰੀ

ਉੜੀਸਾ 'ਚ ਪੈਦਾ ਹੋਇਆ ਦੋ ਸਿਰ ਤੇ 3 ਅੱਖਾਂ ਵਾਲਾ ਵੱਛਾ, ਪੂਜਾ ਕਰਨ ਲੱਗੇ ਲੋਕ

Published Oct 14, 2021, 12:04 pm IST | Updated Oct 14, 2021, 12:04 pm IST

ਨਵਰਾਤਰੀ ਦੇ ਮਹੀਨੇ ਵਿਚ ਪੈਦਾ ਹੋਏ ਵੱਛੇ ਨੂੰ ਮਾਂ ਦੁਰਗਾ ਦਾ ਅਵਤਾਰ ਮੰਨਦੇ ਹੋਏ, ਲੋਕ ਉਸ ਦੀ ਪੂਜਾ ਕਰਨ ਲੱਗ ਪਏ।

 Rare Two-headed Calf With 3 Eyes Born in Odisha
Rare Two-headed Calf With 3 Eyes Born in Odisha

ਨਵੀਂ ਦਿੱਲੀ - ਇਨ੍ਹੀਂ ਦਿਨੀਂ ਪੂਰੇ ਦੇਸ਼ ਵਿਚ ਨਵਰਾਤਰੀ ਦਾ ਤਿਉਹਾਰ ਚੱਲ ਰਿਹਾ ਹੈ, ਲੋਕ ਲਗਾਤਾਰ ਨੌਂ ਦਿਨਾਂ ਤੱਕ ਦੇਵੀ ਦੁਰਗਾ ਦੀ ਪੂਜਾ ਕਰਦੇ ਹਨ। ਇਸ ਦੌਰਾਨ ਉੜੀਸਾ ਤੋਂ ਇਕ ਅਜਿਹੀ ਖ਼ਬਰ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਇੱਕ ਗਾਂ ਨੇ ਅਜਿਹੇ ਵੱਛੇ ਨੂੰ ਜਨਮ ਦਿੱਤਾ ਕਿ ਲੋਕ ਗਊ ਦੇ ਨਾਲ ਵੱਛੇ ਦੀ ਪੂਜਾ ਕਰਨ ਲੱਗੇ ਹੋਏ ਹਨ। ਜਿਸ ਵੱਛੇ ਨੂੰ ਗਾਂ ਨੇ ਜਨਮ ਦਿੱਤਾ, ਉਸ ਵੱਛੇ ਦੇ ਦੋ ਸਿਰ ਅਤੇ ਤਿੰਨ ਅੱਖਾਂ ਹਨ।

 Rare Two-headed Calf With 3 Eyes Born in OdishaRare Two-headed Calf With 3 Eyes Born in Odisha

ਦਰਅਸਲ, ਇਹ ਮਾਮਲਾ ਉੜੀਸਾ ਤੋਂ ਸਾਹਮਣੇ ਆਇਆ ਹੈ। ਇੱਥੇ ਸਥਿਤ ਨਬਰੰਗਪੁਰ ਵਿਚ ਦੋ ਸਿਰਾਂ ਅਤੇ ਤਿੰਨ ਅੱਖਾਂ ਵਾਲੇ ਵੱਛੇ ਨੇ ਜਨਮ ਲਿਆ ਹੈ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਰਹੀ ਹੈ। ਨਵਰਾਤਰੀ ਦੇ ਮਹੀਨੇ ਵਿਚ ਲੋਕ ਦੋ ਸਿਰ ਅਤੇ ਤਿੰਨ ਅੱਖਾਂ ਵਾਲੇ ਇੱਕ ਵੱਛੇ ਨੂੰ ਜਨਮ ਦੇਣ ਲਈ ਦੇਵੀ ਦੁਰਗਾ ਦੇ ਅਵਤਾਰ ਵਜੋਂ ਗਊ ਦੀ ਪੂਜਾ ਕਰ ਰਹੇ ਹਨ।

 Rare Two-headed Calf With 3 Eyes Born in OdishaRare Two-headed Calf With 3 Eyes Born in Odisha

ਇਹ ਵੱਛਾ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ ਨਬਰੰਗਪੁਰ ਜ਼ਿਲ੍ਹੇ ਦੇ ਬੀਜਾਪੁਰ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਧਨੀਰਾਮ ਨੇ ਦੋ ਸਾਲ ਪਹਿਲਾਂ ਗਊ ਨੂੰ ਖਰੀਦਿਆ ਸੀ। ਪਿੱਛੇ ਜਿਹੇ ਜਦੋਂ ਵੱਛੇ ਦਾ ਜਨਮ ਹੋਇਆ ਤਾਂ ਕਿਸਾਨ ਨੇ ਵੇਖਿਆ ਕਿ ਬੱਚੇ ਦਾ ਇੱਕ ਸਿਰ ਨਹੀਂ ਬਲਕਿ ਦੋ ਸਿਰ ਅਤੇ ਤਿੰਨ ਅੱਖਾਂ ਹਨ। ਕੁਝ ਦੇਰ ਬਾਅਦ ਜਦੋਂ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਿਸਾਨ ਦੇ ਘਰ ਵੱਛੇ ਨੂੰ ਦੇਖਣ ਵਾਲਿਆਂ ਦੀ ਭੀੜ ਲੱਗਣ ਲੱਗ ਗਈ। 

 Rare Two-headed Calf With 3 Eyes Born in OdishaRare Two-headed Calf With 3 Eyes Born in Odisha

ਨਵਰਾਤਰੀ ਦੇ ਮਹੀਨੇ ਵਿਚ ਪੈਦਾ ਹੋਏ ਵੱਛੇ ਨੂੰ ਮਾਂ ਦੁਰਗਾ ਦਾ ਅਵਤਾਰ ਮੰਨਦੇ ਹੋਏ, ਲੋਕ ਉਸ ਦੀ ਪੂਜਾ ਕਰਨ ਲੱਗ ਪਏ। ਧਨੀਰਾਮ ਦੇ ਬੇਟੇ ਨੇ ਦੱਸਿਆ ਕਿ ਦੋ ਸਿਰ ਹੋਣ ਕਾਰਨ ਵੱਛੇ ਨੂੰ ਮਾਂ ਤੋਂ ਦੁੱਧ ਪੀਣ ਵਿਚ ਮੁਸ਼ਕਲ ਆ ਰਹੀ ਹੈ, ਇਸ ਲਈ ਵੱਛੇ ਲਈ ਦੁੱਧ ਬਾਹਰੋਂ ਖਰੀਦ ਕੇ ਪਿਲਾਇਆ ਜਾਂਦਾ ਹੈ। 
ਫਿਲਹਾਲ ਇਸ ਵੱਛੇ ਨੂੰ ਦੇਖਣ ਲਈ ਇੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਦੱਸ ਦੇਈਏ ਕਿ ਭਾਰਤ ਵਿਚ ਅਜਿਹੇ ਕਈ ਕੇਸ ਹੋਏ ਹਨ ਜਦੋਂ ਵੱਛਿਆਂ ਦਾ ਜਨਮ ਆਮ ਤੌਰ ਤੇ ਨਹੀਂ ਹੁੰਦਾ ਕਿਸੇ ਦੇ ਦੋ ਸਿਰ ਹੁੰਦੇ ਹਨ ਜਾਂ ਫਿਰ ਦੋ ਲੱਤਾਂ।  

ਏਜੰਸੀ

Advertisement

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement