
ਪੰਚਕੂਲਾ ਹਿੰਸਾ ਦੀ ਆਰੋਪੀ ਅਤੇ ਸੌਦਾ ਸਾਧ ਦੀ ਮੂੰਹਬੋਲੀ ਧੀ ਹਨੀਪ੍ਰੀਤ ਵੀਰਵਾਰ ਨੂੰ ਸੁਨਾਰੀਆ ਜੇਲ੍ਹ 'ਚ ਮੁਲਾਕਾਤ ਕਰ ਸਕਦੀ ਹੈ।
ਨਵੀਂ ਦਿੱਲੀ : ਪੰਚਕੂਲਾ ਹਿੰਸਾ ਦੀ ਆਰੋਪੀ ਅਤੇ ਸੌਦਾ ਸਾਧ ਦੀ ਮੂੰਹਬੋਲੀ ਧੀ ਹਨੀਪ੍ਰੀਤ ਵੀਰਵਾਰ ਨੂੰ ਸੁਨਾਰੀਆ ਜੇਲ੍ਹ 'ਚ ਮੁਲਾਕਾਤ ਕਰ ਸਕਦੀ ਹੈ। ਸੂਤਰਾਂ ਅਨੁਸਾਰ ਹਨੀਪ੍ਰੀਤ ਦੀ ਸੌਦਾ ਸਾਧ ਨਾਲ ਮੁਲਾਕਾਤ 'ਚ ਆਉਣ ਵਾਲੀਆਂ ਕਾਨੂੰਨੀ ਅੜਚਨਾਂ ਨੂੰ ਦੂਰ ਕਰ ਲਿਆ ਗਿਆ ਹੈ। ਹਨੀਪ੍ਰੀਤ ਦੇ ਅੰਬਾਲਾ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ 8 ਦਿਨ ਬਾਅਦ ਬੁੱਧਵਾਰ ਨੂੰ ਦੋ ਵਕੀਲਾਂ ਗੁਰਦਾਸ ਅਤੇ ਹਰੀਸ਼ ਨੇ ਸੌਦਾ ਸਾਧ ਨਾਲ ਸੁਨਾਰੀਆ ਜੇਲ੍ਹ 'ਚ ਮੁਲਾਕਾਤ ਕੀਤੀ ਹੈ।
honeypreet meet ram rahim
ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਨੀਪ੍ਰੀਤ ਦੀ ਸੌਦਾ ਸਾਧ ਨਾਲ ਮੁਲਾਕਾਤ ਲਈ ਐਪਲੀਕੇਸ਼ਨ ਦਿੱਤੀ, ਜਿਸਨੂੰ ਸਵੀਕਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ 6 ਨਵੰਬਰ ਨੂੰ ਜ਼ਮਾਨਤ ਮਿਲਣ ਅਤੇ ਅੰਬਾਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਹਨੀਪ੍ਰੀਤ ਸਿਰਸਾ ਡੇਰੇ 'ਚ ਰਹਿ ਰਹੀ ਹੈ। ਇਸ ਦੌਰਾਨ ਉਹ ਡੇਰੇ 'ਚ ਹੋਣ ਵਾਲੀ ਨਾਮ ਚਰਚਾ ਵਿੱਚ ਭਾਗ ਲੈਂਦੀ ਰਹੀ ਹੈ। ਮੰਗਲਵਾਰ ਨੂੰ ਮਨਾਏ ਗਏ ਡੇਰੇ ਦੇ ਸੰਸਥਾਪਕ ਸ਼ਾਹ ਮਸਤਾਨੇ ਦੇ ਜਨਮਦਿਨ ਦੇ ਪਰੋਗਰਾਮ 'ਚ ਸੌਦਾ ਸਾਧ ਦੇ ਪਰਿਵਾਰ ਨਾਲ ਦੇਖੀ ਗਈ ਸੀ।
honeypreet meet ram rahim
ਉਥੇ ਹੀ ਹਨੀਪ੍ਰੀਤ ਦੇ ਰਿਹਾਅ ਹੋਣ ਤੋਂ ਬਾਅਦ ਹੀ ਉਸਦੇ ਸੌਦਾ ਸਾਧ ਨਾਲ ਮੁਲਾਕਾਤ ਦੇ ਕਿਆਸ ਲਗਾਏ ਜਾ ਰਹੇ ਹਨ ਪਰ ਨਿਯਮਾਂ ਮੁਤਾਬਕ ਉਸਦੀ ਮੁਲਾਕਾਤ ਨਹੀਂ ਹੋ ਸਕਦੀ ਸੀ। ਜੇਲ੍ਹ ਵਿੱਚ ਸੌਦਾ ਸਾਧ ਨਾਲ ਮੁਲਾਕਾਤ ਕਰਨ ਵਾਲਿਆਂ 'ਚ ਪਰਿਵਾਰ ਵਾਲੇ 10 ਲੋਕਾਂ ਦਾ ਹੀ ਨਾਮ ਹੈ। ਇਸ ਵਿੱਚ ਹਨੀਪ੍ਰੀਤ ਦਾ ਨਾਮ ਨਹੀਂ ਸੀ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਹ ਅੜਚਨ ਦੂਰ ਕਰ ਦਿੱਤੀ ਗਈ ਹੈ। ਜੇਲ੍ਹ ਮੈਨੁਅਲ ਦੇ ਅਨੁਸਾਰ ਹਨੀਪ੍ਰੀਤ ਵੀਰਵਾਰ ਜਾਂ ਸੋਮਵਾਰ ਨੂੰ ਸੌਦਾ ਸਾਧ ਨਾਲ 20 ਮਿੰਟ ਤੱਕ ਮੁਲਾਕਾਤ ਕਰ ਸਕਦੀ ਹੈ।
honeypreet meet ram rahim
ਅੱਜ ਸੁਨਾਰੀਆ ਜੇਲ੍ਹ ਦੇ ਦੌਰੇ 'ਤੇ ਏਡੀਜੀ
ਏਡੀਜੀ ਕੁਲਦੀਪ ਸਿਹਾਗ ਵੀਰਵਾਰ ਨੂੰ ਸੁਨਾਰੀਆ ਜੇਲ੍ਹ ਦਾ ਦੌਰਾ ਕਰਨ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਏਡੀਜੀ ਦਾ ਦੌਰਾ ਹਨੀਪ੍ਰੀਤ ਦੀ ਸੌਦਾ ਸਾਧ ਨਾਲ ਸੰਭਾਵਿਕ ਮੁਲਾਕਾਤ ਦੇ ਸੰਬੰਧ ਵਿੱਚ ਹੀ ਹੈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਇਸ ਮਾਮਲੇ ਨੂੰ ਗੁਪਤ ਰੱਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਏਡੀਜੀ ਜੇਲ੍ਹ ਦੀ ਸੁਰੱਖਿਆ ਦੀ ਜਾਂਚ ਕਰਨ ਆ ਰਹੇ ਹਨ। ਪੁਲਿਸ ਇਸ ਦੌਰਾਨ ਸੁਰੱਖਿਆ ਵਿੱਚ ਕੋਈ ਕਸਰ ਨਹੀਂ ਚਾਹੁੰਦੀ ਹੈ। ਅਜਿਹੇ ਵਿੱਚ ਪੂਰੇ ਸਿਸਟਮ 'ਤੇ ਨਜ਼ਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।