
ਸੜਕ ਵਿਚਕਾਰ ਬੈਠ ਕੇ ਲੋਕਾਂ ਨੇ ਨਾ ਸਿਰਫ਼ ਮੱਛੀਆਂ ਹੀ ਲੁੱਟੀਆਂ ਬਲਕਿ ਟ੍ਰੈਫ਼ਿਕ ਵੀ ਜਾਮ ਕਰ ਕੇ ਰੱਖਿਆ।
ਕਾਨਪੁਰ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ। ਦਰਅਸਲ ਉਡੀਸ਼ਾ ਵਿਚ ਇਕ ਮੁਰਗੀਆਂ ਨਾਲ ਭਰਿਆ ਟਰੱਕ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਨਾਲ ਸੜਕ ਤੇ ਮੁਰਗੀਆਂ ਹੀ ਮੁਰਗੀਆਂ ਹੋ ਗਈਆਂ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਲੁੱਟ ਮਚਾਈ ਸੀ।
ਅਜਿਹਾ ਹੀ ਇਕ ਮਾਮਲਾ ਉੱਤਰਪ੍ਰਦੇਸ਼ ਦੇ ਕਾਨਪੁਰ ਵਿਚ ਵਾਪਰਿਆ ਹੈ। ਕਾਨਪੁਰ ਵਿਚ ਇਕ ਮੱਛੀਆਂ ਨਾਲ ਭਰਿਆ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਲੁੱਟ ਮਚਾਈ ਹੈ। ਸੜਕ ਵਿਚਕਾਰ ਬੈਠ ਕੇ ਲੋਕਾਂ ਨੇ ਨਾ ਸਿਰਫ਼ ਮੱਛੀਆਂ ਹੀ ਲੁੱਟੀਆਂ ਬਲਕਿ ਟ੍ਰੈਫ਼ਿਕ ਵੀ ਜਾਮ ਕਰ ਕੇ ਰੱਖਿਆ। ਇਹ ਸਭ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਆ ਕੇ ਸਾਰਾ ਮੋਰਚਾ ਸੰਭਾਲਿਆ।
कानपुर के अर्मापुर में मछली से लदा ट्रक पलट गया,मछली लूट में जनता ने जाम लगा दिया ,पुलिस ने खदेड़ा !! pic.twitter.com/1cq7ROWTVU
— Gaurav Singh Sengar (@sengarlive) November 12, 2019
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਮੱਛੀਆਂ ਸੜਕ 'ਤੇ ਪਈਆਂ ਹਨ। ਲੋਕ ਮੱਛੀਆਂ ਨੂੰ ਲੁੱਟਣ ਲਈ ਪਾਲੀਥੀਨ ਲੈ ਕੇ ਆਏ। ਵਿਚਕਾਰ ਸੜਕ ਉਨ੍ਹਾਂ ਨੇ ਨਾ ਸਿਰਫ ਮੱਛੀਆਂ ਦੀ ਲੁੱਟ ਕੀਤੀ ਬਲਕਿ ਟ੍ਰੈਫਿਕ ਵੀ ਜਾਮ ਕਰ ਕੇ ਰੱਖਿਆ। ਬਾਅਦ ਵਿਚ, ਪੁਲਿਸ ਨੂੰ ਮੋਰਚਾ ਸੰਭਾਲਣਾ ਪਿਆ। ਪੁਲਿਸ ਦੇ ਲੋਕਾਂ ਨੂੰ ਭਜਾਉਣ ਤੋਂ ਬਾਅਦ ਟ੍ਰੈਫਿਕ ਇਕ ਦਮ ਹਲਕਾ ਹੋ ਗਿਆ। ਪੁਲਿਸ ਨੇ ਸੜਕ 'ਤੇ ਪਈਆਂ ਮੱਛੀਆਂ ਨੂੰ ਬਾਲਟੀ ਵਿਚ ਪਾ ਲਈਆਂ। ਇਸ ਵੀਡੀਓ ਨੂੰ ਟਵਿੱਟਰ ਯੂਜ਼ਰ ਗੌਰਵ ਸਿੰਘ ਸੇਂਗਰ ਨੇ ਸ਼ੇਅਰ ਕੀਤਾ ਹੈ। 1.19 ਮਿੰਟ ਦਾ ਇਹ ਵੀਡੀਓ ਲੋਕਾਂ ਵੱਲੋਂ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।