Uttarkashi Tunnel Collapse: ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਮਲਬੇ ’ਚ ਐਮ.ਐਸ. ਪਾਈਪ ਪਾਉਣ ਦੀ ਪ੍ਰਕਿਰਿਆ ਸ਼ੁਰੂ
Published : Nov 14, 2023, 9:50 pm IST
Updated : Nov 14, 2023, 9:50 pm IST
SHARE ARTICLE
Uttarkashi Tunnel Collapse
Uttarkashi Tunnel Collapse

ਸੁਰੰਗ ’ਚ ਫਸੇ ਸਾਰੇ ਮਜ਼ਦੂਰ ਸੁਰੱਖਿਅਤ

Uttarkashi Tunnel Collapse: ਸਿਲਕਿਆਰਾ-ਦੰਦਲਗਾਓਂ ਸੁਰੰਗ ਦਾ ਇਕ ਹਿੱਸਾ ਡਿੱਗਣ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਵੱਡੇ ਵਿਆਸ ਦੀ ਐਮ.ਐਸ. (ਮਾਈਲਡ ਸਟੀਲ) ਪਾਈਪਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਸਿਲਕਿਆਰਾ ਸੁਰੰਗ ਦੇ ਧਸੇ ਹੋਏ ਹਿੱਸੇ ’ਚ ਲੇਟਵੇਂ ਦਾਂਅ ਡਰਿਲਿੰਗ ਕੀਤੀ ਜਾਵੇਗੀ ਅਤੇ ਇਸ ’ਚ ਪਾਈਪਾਂ ਪਾਈਆਂ ਜਾਣਗੀਆਂ ਤਾਂ ਜੋ ਅੰਦਰ ਫਸੇ ਮਜ਼ਦੂਰ ਬਾਹਰ ਆ ਸਕਣ।

ਐਤਵਾਰ ਸਵੇਰੇ ਯਮੁਨੋਤਰੀ ਨੈਸ਼ਨਲ ਹਾਈਵੇ ’ਤੇ ਸਿਲਕਿਆਰਾ ਵਾਲੇ ਪਾਸੇ ਤੋਂ ਮੂੰਹ ਦੇ ਅੰਦਰ 270 ਮੀਟਰ ਅੰਦਰ ਨਿਰਮਾਣ ਅਧੀਨ 30 ਮੀਟਰ ਸੁਰੰਗ ਢਿੱਗਾਂ ਡਿੱਗਣ ਕਾਰਨ ਢਹਿ ਗਈ ਅਤੇ ਉਦੋਂ ਤੋਂ 40 ਮਜ਼ਦੂਰ ਇਸ ਦੇ ਅੰਦਰ ਫਸ ਗਏ ਹਨ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ’ਤੇ ਚਲਾਏ ਜਾ ਰਹੇ ਹਨ।

ਅਧਿਕਾਰੀਆਂ ਨੇ ਦਸਿਆ ਕਿ 900 ਮਿਲੀਮੀਟਰ ਵਿਆਸ ਵਾਲੀ ਪਾਈਪ ਅਤੇ ਸੁਰੰਗ ਦੇ ਅੰਦਰ ਲੇਟਵੇਂ ਦਾਂਅ ਡ੍ਰਿਲਿੰਗ ਕਰ ਕੇ ਉਨ੍ਹਾਂ ਨੂੰ ਮਲਬੇ ’ਚ ਪਾਉਣ ਲਈ ਆਗਰ ਮਸ਼ੀਨ ਨੂੰ ਤੜਕੇ ਹੀ ਮੌਕੇ ’ਤੇ ਪਹੁੰਚਾ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਵੇਲੇ ਆਗਰ ਡਰਿਲਿੰਗ ਮਸ਼ੀਨ ਲਈ ਪਲੇਟਫਾਰਮ ਬਣਾਇਆ ਜਾ ਰਿਹਾ ਹੈ। ਮਾਹਰ ਅਤੇ ਇੰਜਨੀਅਰ ਵੀ ਲੋੜੀਂਦੇ ਉਪਕਰਨਾਂ ਨਾਲ ਮੌਕੇ ’ਤੇ ਪਹੁੰਚ ਗਏ ਹਨ। ਸੁਰੰਗ ’ਚ ਫਸੇ ਸਾਰੇ ਮਜ਼ਦੂਰ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਆਕਸੀਜਨ, ਪਾਣੀ, ਸੁੱਕੇ ਮੇਵੇ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ, ਬਿਜਲੀ ਆਦਿ ਦੀ ਲਗਾਤਾਰ ਸਪਲਾਈ ਕੀਤੀ ਜਾ ਰਹੀ ਹੈ।

ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐਨ.ਐਚ.ਆਈ.ਡੀ.ਸੀ.ਐਲ.) ਦੇ ਕਾਰਜਕਾਰੀ ਡਾਇਰੈਕਟਰ ਕਰਨਲ (ਸੇਵਾਮੁਕਤ) ਸੰਦੀਪ ਸੁਦੇਹਰਾ ਨੇ ਦਸਿਆ ਕਿ ਬਚਾਅ ਮੁਲਾਜ਼ਮਾਂ ਨੇ ਪਾਈਪਾਂ ਰਾਹੀਂ ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਨਾਲ ਸੰਪਰਕ ਸਥਾਪਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਵੱਖ-ਵੱਖ ਏਜੰਸੀਆਂ ਉਨ੍ਹਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਹਿੰਮਤ ਵਧੀ ਹੈ। ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਕੁਮਾਰ ਸਿਨਹਾ ਨੇ ਉਮੀਦ ਪ੍ਰਗਟਾਈ ਕਿ ਮੰਗਲਵਾਰ ਰਾਤ ਜਾਂ ਬੁਧਵਾਰ ਤਕ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।

ਉੱਤਰਕਾਸ਼ੀ ਦੇ ਮੁੱਖ ਮੈਡੀਕਲ ਅਧਿਕਾਰੀ ਆਰ.ਸੀ.ਐਸ. ਪੰਵਾਰ ਨੇ ਦਸਿਆ ਕਿ ਸੁਰੰਗ ਦੇ ਨੇੜੇ ਛੇ ਬਿਸਤਰਿਆਂ ਦਾ ਅਸਥਾਈ ਹਸਪਤਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ 10 ਐਂਬੂਲੈਂਸਾਂ ਸਮੇਤ ਮੈਡੀਕਲ ਟੀਮਾਂ ਵੀ ਮੌਕੇ ’ਤੇ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਫਸੇ ਮਜ਼ਦੂਰਾਂ ਦੇ ਬਾਹਰ ਆਉਣ ’ਤੇ ਉਨ੍ਹਾਂ ਨੂੰ ਤੁਰਤ ਡਾਕਟਰੀ ਸਹਾਇਤਾ ਦਿਤੀ ਜਾ ਸਕੇ।

ਸੁਰੰਗ ’ਚ ਫਸੇ ਇਕ ਮਜ਼ਦੂਰ ਦੀ ਅਪਣੇ ਪੁੱਤਰ ਨਾਲ ਗੱਲ ਹੋਈ

ਉੱਤਰਕਾਸ਼ੀ: ਉਤਰਾਖੰਡ ਦੇ ਉਤਰਕਾਸ਼ੀ ਜਿਲ੍ਹੇ ’ਚ ਸਿਲਕਿਆਰਾ ਸੁਰੰਗ ਅੰਦਰ ਫਸੇ 40 ਮਜ਼ਦੂਰਾਂ ’ਚ ਸ਼ਾਮਲ ਗੱਬਰ ਸਿੰਘ ਨੇਗੀ ਦੇ ਪੁੱਤਰ ਦੀ ਮੰਗਲਵਾਰ ਨੂੰ ਅਪਣੇ ਪਿਤਾ ਨਾਲ ਗੱਲ ਕਰਵਾਈ ਗਈ ਜਿਸ ਨਾਲ ਦੋਹਾਂ ਨੂੰ ਰਾਹਤ ਮਿਲੀ। ਨੇਗੀ ਦੇ ਪੁੱਤਰ ਆਕਾਸ਼ ਸਿੰਘ ਨੇਗੀ ਨੇ ਦਸਿਆ, ‘‘ਮੈਨੂੰ ਅਪਣੇ ਪਿਤਾ ਨਾਲ ਉਸ ਪਾਈਪ ਰਾਹੀਂ ਕੁਝ ਸਕਿੰਟਾਂ ਲਈ ਗੱਲ ਕਰਨ ਦੀ ਇਜਾਜ਼ਤ ਦਿਤੀ ਗਈ ਸੀ, ਜਿਸ ਰਾਹੀਂ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਆਕਸੀਜਨ ਭੇਜੀ ਜਾ ਰਹੀ ਹੈ।’’
ਇਹ ਪੁੱਛੇ ਜਾਣ ’ਤੇ ਕਿ ਉਸ ਦੇ ਪਿਤਾ ਨੇ ਉਸ ਨਾਲ ਕੀ ਚਰਚਾ ਕੀਤੀ, ਆਕਾਸ਼ ਨੇ ਕਿਹਾ, ‘‘ਉਨ੍ਹਾਂ ਨੇ ਦਸਿਆ ਕਿ ਉਹ ਸਾਰੇ ਸੁਰੱਖਿਅਤ ਹਨ। ਉਨ੍ਹਾਂ ਨੇ ਸਾਨੂੰ ਚਿੰਤਾ ਨਾ ਕਰਨ ਲਈ ਕਿਹਾ ਅਤੇ ਕਿਹਾ ਕਿ ਕੰਪਨੀ ਉਨ੍ਹਾਂ ਦੇ ਨਾਲ ਹੈ।’’

ਐਤਵਾਰ ਸਵੇਰੇ ਸੁਰੰਗ ਦਾ ਇਕ ਹਿੱਸਾ ਡਿੱਗਣ ਕਾਰਨ ਮਜ਼ਦੂਰਾਂ ਦੇ ਫਸੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਆਕਾਸ਼ ਅਪਣੇ ਚਾਚਾ ਮਹਾਰਾਜ ਸਿੰਘ ਨੇਗੀ ਅਤੇ ਤਿੰਨ ਹੋਰ ਲੋਕਾਂ ਨਾਲ ਕੋਟਦੁਆਰ ਤੋਂ ਅਪਣੇ ਪਿਤਾ ਦਾ ਹਾਲ-ਚਾਲ ਪੁੱਛਣ ਲਈ ਮੌਕੇ ’ਤੇ ਪਹੁੰਚ ਗਏ ਸਨ। ਮਹਾਰਾਜ ਸਿੰਘ ਨੇਗੀ ਨੇ ਕਿਹਾ, ‘‘ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਅੰਦਰ ਫਸੇ ਲੋਕਾਂ ਨਾਲ ਗੱਲ ਨਹੀਂ ਕਰਨ ਦਿਤੀ। ਜਦੋਂ ਮੈਂ ਇੰਸਪੈਕਟਰ ਨੂੰ ਸਮਝਾਇਆ ਕਿ ਰਿਸ਼ਤੇਦਾਰ ਨਾਲ ਗੱਲ ਕਰਨ ਨਾਲ ਫਸੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਚਿੰਤਤ ਪਰਿਵਾਰਾਂ ਲਈ ਬਿਹਤਰ ਹੋਵੇਗਾ, ਤਾਂ ਉਹ ਮੰਨ ਗਏ ਅਤੇ ਮੈਂ ਆਕਾਸ਼ ਨੂੰ ਉਸ ਦੇ ਪਿਤਾ ਨਾਲ ਗੱਲ ਕਰਨ ਲਈ ਅੰਦਰ ਭੇਜਿਆ।’’

(For more news apart from Uttarkashi Tunnel Collapse Update, stay tuned to Rozana Spokesman)

Location: India, Uttarakhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement