
12 ਦਸੰਬਰ ਨੂੰ ਮੁੰਬਈ ਵਿਚ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ.....
ਮੁੰਬਈ (ਭਾਸ਼ਾ): 12 ਦਸੰਬਰ ਨੂੰ ਮੁੰਬਈ ਵਿਚ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ ਹੋਇਆ। ਦੇਸ਼ ਦੇ ਮਸ਼ਹੂਰ ਉਦਯੋਗਪਤੀ ਦੇ ਵਿਆਹ ਵਿਚ ਬਾਲੀਵੁੱਡ, ਰਾਜਨੀਤੀ, ਉਦਯੋਗ ਅਤੇ ਖੇਡ ਜਗਤ ਦੇ ਸਾਰੇ ਹਾਈ ਪ੍ਰੋਫਾਇਲ ਸਿਤਾਰੇ ਪੁੱਜੇ। ਵਿਆਹ ਵਿਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਪਹੁੰਚੀ। ਵਿਆਹ ਵਿਚ ਜਿਥੇ ਸਾਰੇ ਗੈਸਟ ਦੇਸੀ-ਵਿਦੇਸ਼ੀ ਬਰਾਂਡੇਡ ਆਊਟਫਿਟ ਵਿਚ ਸਨ, ਉਥੇ ਹੀ ਮਮਤਾ ਦਾ ਸਾਦਗੀ ਭਰਿਆ ਅੰਦਾਜ਼ ਦੇਖਣ ਨੂੰ ਮਿਲਿਆ।
Mamata Banerjee-Ambani
ਉਹ ਚਿੱਟੇ ਰੰਗ ਦੀ ਸਾੜ੍ਹੀ ਵਿਚ ਨਜ਼ਰ ਆਈ। ਉਨ੍ਹਾਂ ਨੇ ਪੈਰਾਂ ਵਿਚ ਫਲੈਟ ਚੱਪਲ ਪਾਈ ਹੋਈ ਸੀ। ਦੱਸ ਦਈਏ ਕਿ ਮਮਤਾ ਨੂੰ ਹਰ ਪ੍ਰੋਗਰਾਮ ਵਿਚ ਇੰਝ ਹੀ ਸਧਾਰਨ ਤਿਆਰ ਹੋਇਆ ਦੇਖਿਆ ਜਾਂਦਾ ਹੈ। ਪ੍ਰੋਗਰਾਮ ਵੱਡਾ ਹੋਵੇ ਜਾਂ ਛੋਟਾ, ਮਮਤਾ ਦੀਦੀ ਦਾ ਫ਼ੈਸ਼ਨ ਸਟੇਟਮੈਂਟ ਨਹੀਂ ਬਦਲਦਾ। ਉਹ ਅਪਣੀ ਸਾਦਗੀ ਲਈ ਹੀ ਜਾਣੀ ਜਾਂਦੀ ਹੈ। ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਦੇ ਜਸ਼ਨ ਵਿਚ ਵੀ ਮਮਤਾ ਬੈਨਰਜੀ ਅਪਣੀ ਟਰੇਡਮਾਰਕ ਸਾੜ੍ਹੀ ਵਿਚ ਦਿਖੀ।
Mamata Banerjee
ਉਨ੍ਹਾਂ ਦਾ ਇਹੀ ਸਟਾਇਲ ਉਨ੍ਹਾਂ ਨੂੰ ਹਾਈ ਪ੍ਰੋਫਾਇਲ ਸੇਲੈਬਸ ਦੀ ਭੀੜ ਵਿਚ ਸਭ ਤੋਂ ਵੱਖ ਦਰਸ਼ਾ ਰਿਹਾ ਸੀ। ਮਮਤਾ ਬੈਨਰਜੀ ਤੋਂ ਇਲਾਵਾ ਈਸ਼ਾ ਅੰਬਾਨੀ ਦੇ ਵਿਆਹ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਸਿਮਰਤੀ ਈਰਾਨੀ, ਰਾਜ ਠਾਕਰੇ, ਵਰਗੇ ਦਿੱਗਜ ਨੇਤਾ ਦੇਖੇ ਗਏ।