
ਸੂਬੇ ਦੇ ਸ਼ਹਿਰਾਂ ਵਿਚ ਹੁਣ 23 ਦਸੰਬਰ ਤੋਂ ਪਲਾਸਟਿਕ ਕੈਰੀ ਬੈਗ......
ਪਟਨਾ (ਭਾਸ਼ਾ): ਸੂਬੇ ਦੇ ਸ਼ਹਿਰਾਂ ਵਿਚ ਹੁਣ 23 ਦਸੰਬਰ ਤੋਂ ਪਲਾਸਟਿਕ ਕੈਰੀ ਬੈਗ ਉਤੇ ਪੂਰੀ ਤਰ੍ਹਾਂ ਨਾਲ ਰੋਕ ਲੱਗੇਗੀ। ਨਗਰ ਵਿਕਾਸ ਵਿਭਾਗ ਨੇ ਵੀਰਵਾਰ ਨੂੰ 14 ਦਸੰਬਰ ਤੋਂ ਬੈਨ ਦੇ ਆਦੇਸ਼ ਵਿਚ ਸੋਧ ਕਰਦੇ ਹੋਏ 23 ਦਸਬੰਰ ਤੋਂ ਲਾਗੂ ਕਰਨ ਦੀ ਘੋਸ਼ਣਾ ਕੀਤੀ ਹੈ। ਵਿਭਾਗ ਨੇ ਅਪਣੇ ਆਦੇਸ਼ ਵਿਚ ਵਾਤਾਵਰਣ, ਜੰਗਲ ਅਤੇ ਜਲਵਾਯੂ ਤਬਦੀਲੀ ਵਿਭਾਗ ਦੁਆਰਾ ਕੀਤੇ ਗਏ ਗਜਟ ਨੋਟੀਫਿਕੈਸ਼ਨ ਦਾ ਹਵਾਲਾ ਦਿੰਦੇ ਹੋਏ ਰੋਕ ਦੀ ਨਵੀਂ ਤਾਰੀਖ ਤੈਅ ਕੀਤੀ ਹੈ।
Carry Bags
ਵਾਤਾਵਰਣ, ਜੰਗਲ ਅਤੇ ਜਲਵਾਯੂ ਤਬਦੀਲੀ ਵਿਭਾਗ ਨੇ 15 ਅਕਤੂਬਰ ਨੂੰ ਰੋਕ ਦੀ ਸੂਚਨਾ ਜਾਰੀ ਕੀਤੀ ਸੀ। ਪਰ ਇਸ ਦਾ ਗਜਟ ਪ੍ਰਕਾਸ਼ਨ 24 ਅਕਤੂਬਰ ਨੂੰ ਕੀਤਾ ਗਿਆ। ਗਜਟ ਨੋਟੀਫਿਕੈਸ਼ਨ ਦੇ 60 ਦਿਨ ਬਾਅਦ ਰੋਕ ਨੂੰ ਅਸਰਦਾਰ ਹੋਣਾ ਹੈ। ਨਗਰ ਵਿਕਾਸ ਵਿਭਾਗ ਨੇ ਸਾਰੀਆਂ ਸੰਸਥਾਵਾਂ ਨੂੰ ਇਸ ਦੌਰਾਨ ਜਾਗਰੂਕਤਾ ਅਭਿਆਨ ਚਲਾਉਣ ਦਾ ਨਿਰਦੇਸ਼ ਦਿਤਾ ਹੈ। ਹੁਣ 23 ਦਸੰਬਰ ਤੋਂ ਪਲਾਸਟਿਕ ਕੈਰੀ ਬੈਗ ਦੀ ਘਰੇਲੂ ਵਰਤੋ, ਭੰਡਾਰਨ, ਉਸਾਰੀ ਅਤੇ ਟ੍ਰਾਂਸਪੋਰਟ ਨਹੀਂ ਕੀਤਾ ਜਾ ਸਕੇਗਾ।
Carry Bags
ਰੋਕ ਦੀ ਉਲੰਘਣਾ ਕਰਨ ਉਤੇ ਵੱਖ-ਵੱਖ ਤਰੀਕੇ ਦਾ ਜੁਰਮਾਨਾ ਲਗਾਇਆ ਜਾਵੇਗਾ। ਨਗਰ ਵਿਕਾਸ ਵਿਭਾਗ ਨੇ ਸਾਰੀਆਂ ਨਗਰ ਸੰਸਥਾਵਾਂ ਨੂੰ ਪਲਾਸਟਿਕ ਕੈਰੀ ਬੈਗ ਦੇ ਇਸਤੇਮਾਲ ਨੂੰ ਰੋਕਣ ਲਈ ਦਸ ਦਿਨ ਜਾਗਰੂਕਤਾ ਅਭਿਆਨ ਚਲਾਉਣ ਦਾ ਨਿਰਦੇਸ਼ ਦਿਤਾ ਹੈ। ਲਾਊਡ ਸਪੀਕਰ ਦੇ ਮਾਧਿਅਮ ਨਾਲ ਵੀ ਲੋਕਾਂ ਨੂੰ ਜਾਣਕਾਰੀ ਦੇਣ ਦਾ ਨਿਰਦੇਸ਼ ਦਿਤਾ ਗਿਆ ਹੈ।