
ਡਾਕਟਰ ਡੇਵਿਡ ਮੈਟਲਾਕ ਦਾ ਨਾਮ ਅਮਰੀਕਾ ਦੇ ਮਸ਼ਹੂਰ ਪਲਾਸਟਿਕ ਸਰਜਨਾਂ ਵਿਚ ਮਸ਼ਹੂਰ ਹੈ।ਲੌਸ ਐਂਜਲਸ ਵਿਚ ਇਨ੍ਹਾਂ ਦਾ ਕਲਿਿਨਕ ਹੈ।ਇਨ੍ਹਾਂ ਨੂੰ...
ਲੰਡਨ : (ਪੀਟੀਅਈ) ਡਾਕਟਰ ਡੇਵਿਡ ਮੈਟਲਾਕ ਦਾ ਨਾਮ ਅਮਰੀਕਾ ਦੇ ਮਸ਼ਹੂਰ ਪਲਾਸਟਿਕ ਸਰਜਨਾਂ ਵਿਚ ਮਸ਼ਹੂਰ ਹੈ।ਲੌਸ ਐਂਜਲਸ ਵਿਚ ਇਨ੍ਹਾਂ ਦਾ ਕਲਿਿਨਕ ਹੈ।ਇਨ੍ਹਾਂ ਨੂੰ ਲੇਜ਼ਰ ਵਜਾਇਨਲ ਰਿਜੁਵਨੇਸ਼ਨ (ਔਰਤਾਂ ਦੇ ਯੌਨਾਂਗ ਨੂੰ ਟਾਇਟ ਬਣਾਉਣਾ) 'ਚ ਮੁਹਾਰਤ ਹਾਸਲ ਹੈ ਅਤੇ ਸਿਰਫ ਅਮਰੀਕਾ ਹੀ ਨਹੀਂ ਸਗੋਂ ਡੇਵਿਡ ਨੇ ਦੁਨੀਆਂ ਦੇ 70 ਤੋਂ ਜ਼ਿਆਦਾ ਦੇਸ਼ਾਂ ਤੋਂ ਆਏ ਮਰੀਜ਼ਾਂ ਦਾ ਇਲਾਜ ਵੀ ਕੀਤਾ ਹੈ।ਹਾਲੀਵੁਡ ਦੇ ਕਈ ਮਸ਼ਹੂਰ ਸਿਤਾਰੇ ਵੀ ਇਨ੍ਹਾਂ ਦੇ ਮਰੀਜ ਰਹੇ ਹਨ।ਡੇਵਿਡ ਅਪਣੀ ਸਰਜਰੀ ਦੀਆਂ ਤਕਨੀਕੀ ਖੁਦ ਹੀ ਡਿਜ਼ਾਇਨ ਕਰਦੇ ਹਨ।
Husband wife
ਇਹਨਾਂ ਹੀ ਇਹ ਤਕਨੀਕ ਉਨ੍ਹਾਂ ਨੇ ਅਜ਼ਮਾਈ ਅਪਣੀ ਪਤਨੀ ਵੇਰਾਨਿਕਾ ਉਤੇ ।ਉਨ੍ਹਾਂ ਨੂੰ ਅਪਣੇ ਸੁਪਣਿਆਂ ਵਰਗੀ ਸੁੰਦਰ ਬਣਾਉਣ ਲਈ। ਵੇਰਾਨਿਕਾ ਅਤੇ ਡੇਵਿਡ ਦੀ ਪਹਿਲੀ ਮੁਲਾਕਾਤ ਡੇਵਿਡ ਦੇ ਕਲਿਿਨਕ ਵਿਚ ਹੋਈ।ਧੀ ਇਸਾਬੇਲਾ ਨੂੰ ਪੈਦਾ ਕਰਬ ਤੋਂ ਬਾਅਦ ਵੇਰਾਨਿਕਾ ਵਜਾਇਨਲ ਰਿਜੁਵਨੇਸ਼ਨ ਕਰਵਾਉਣ ਆਈ ਸਨ।ਡੇਵਿਡ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਇਕ ‘ਵੰਡਰ ਵੁਮਨ ਮੇਕਓਵਰ’ ਵੀ ਕਰਵਾਉਣਾ ਚਾਹੁੰਦੀ ਹਨ? ਜਿਸ ਵਿਚ ਸਰੀਰ ਦੇ ਵੱਖ ਵੱਖ ਹਿੱਸਿਆਂ ਦਾ ਲਾਇਪੋਸਕਸ਼ਨ (ਚਰਬੀ ਕੱਢਣਾ) ਹੁੰਦਾ ਹੈ।
ਡੇਵਿਡ ਕਹਿੰਦੇ ਹਨ ਕਿ ਮੈਂ ਜੋ ਕੁੱਝ ਕਰਨਾ ਚਾਹੁੰਦਾ ਸੀ, ਉਹ ਉਨ੍ਹਾਂ ਸੱਭ ਦੇ ਲਈ ਤਿਆਰ ਸੀ।ਇੱਥੇ ਤੱਕ ਵਿਆਹ ਲਈ ਵੀ। ਪਹਿਲੀ ਡੇਟ ਉਤੇ ਹੀ ਡੇਵਿਡ ਨੇ ਵੇਰਾਨਿਕਾ ਨੂੰ ਵਿਆਹ ਲਈ ਪੁੱਛ ਲਿਆ ਸੀ। ਡੇਵਿਡ ਖੁਦ ਆਪਣੇ ਲੁਕਸ ਅਤੇ ਬਾਡੀ ਦਾ ਖਾਸ ਧਿਆਨ ਰੱਖਦੇ ਹਨ।ਉਨ੍ਹਾਂ ਨੇ ਕਈ ਵਾਰ ਅਪਣੀ ਸਰਜਰੀ ਖੁਦ ਕੀਤੀ ਹੈ।ਇਸ ਤੋਂ ਇਲਾਵਾ ਉਹ ਰੋਜ਼ ਕਸਰਤ ਕਰਦੇ ਹਨ ਅਤੇ ਸਿਹਤਮੰਦ ਖਾਣਾ ਖਾਂਦੇ ਹਨ।ਪਤੀ - ਪਤਨੀ ਨੇ ਮਿਲ ਕੇ ਕਈ ਬਾਡੀ - ਬਿਲਡਿੰਗ ਕੰਪਿਿਟਸ਼ਨ ਵਿਚ ਹਿੱਸਾ ਵੀ ਲਿਆ ਹੈ।ਵੇਰਾਨਿਕਾ ਕਹਿੰਦੀ ਹੈ ਕਿ ਡੇਵਿਡ ਦਾ ਇਹ ਜਨੂੰਨ ਹੀ ਮੈਨੂੰ ਮੋਟਿਵੇਟ ਕਰਦਾ ਹੈ।
Doctor's Daughter
ਮੈਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਕਿਤੇ ਉਹ ਮੇਰੇ ਤੋਂ ਸੁੰਦਰ ਨਾ ਦਿਖਣ।ਉਹ ਇਹ ਵੀ ਕਹਿੰਦੀ ਹੈ ਕਿ ਉਹ ਖੁਦ ਨੂੰ ਡੇਵਿਡ ਦੀ ਸਮਰਥਾ ਦਾ ਚਲਦਾ - ਫਿਰਦਾ ਪ੍ਰਮੋਸ਼ਨ ਸਮਝਦੀ ਹੈ।ਵੇਰਾਨਿਕਾ ਦੀ ਧੀ ਇਸਾਬੇਲਾ 9 ਸਾਲ ਦੀ ਹੋ ਗਈ ਹੈ ਪਰ ਅਪਣੇ ਮਾਂ ਪਿਓ ਦੀ ਤਰ੍ਹਾਂ ਉਸ ਨੂੰ ਇਹਨਾਂ ਚੀਜ਼ਾਂ ਦੀ ਬਿਲਕੁੱਲ ਪਰਵਾਹ ਨਹੀਂ ਹੈ।ਉਸ ਦਾ ਕਹਿਣਾ ਹੈ ਕਿ ਮੈਂ ਕਦੇ ਸਰਜਰੀ ਨਹੀਂ ਕਰਾਵਾਉਂਗੀ।ਮੈਨੂੰ ਇਹ ਸੱਭ ਬਹੁਤ ਫਰਜ਼ੀ ਲੱਗਦਾ ਹੈ।ਮੈਂ ਜਿਵੇਂ ਹਾਂ ਉਦਾਂ ਹੀ ਰਹਿਣਾ ਚਹੁੰਦੀ ਹਾਂ।