ਬਟਾਲਾ ਪਟਾਕਾ ਫ਼ੈਕਟਰੀ ਦਾ ਦੁਖਾਂਤ ਅਣਗਹਿਲੀ ਨਹੀਂ, ਕਈਆਂ ਦੀ ਮਿਲੀਭੁਗਤ ਦਾ ਨਤੀਜਾ ਹੈ
Published : Sep 6, 2019, 1:30 am IST
Updated : Sep 6, 2019, 1:30 am IST
SHARE ARTICLE
Batala Firecracker Factory Blast
Batala Firecracker Factory Blast

ਬਟਾਲੇ ਦੀ ਪਟਾਕਾ ਫ਼ੈਕਟਰੀ ਵਿਚ ਭਿਆਨਕ ਹਾਦਸੇ ਨੂੰ ਸੁਨੀਲ ਜਾਖੜ ਨੇ ‘ਅਣਗਹਿਲੀ’ ਆਖਣ ਦਾ ਸਾਹਸ ਤਾਂ ਕੀਤਾ ਹੈ ਪਰ ਕੀ ਇਹ ਸਿਰਫ਼ ਇਕ ਲਾਪ੍ਰਵਾਹੀ ਦਾ....

ਬਟਾਲੇ ਦੀ ਪਟਾਕਾ ਫ਼ੈਕਟਰੀ ਵਿਚ ਭਿਆਨਕ ਹਾਦਸੇ ਨੂੰ ਸੁਨੀਲ ਜਾਖੜ ਨੇ ‘ਅਣਗਹਿਲੀ’ ਆਖਣ ਦਾ ਸਾਹਸ ਤਾਂ ਕੀਤਾ ਹੈ ਪਰ ਕੀ ਇਹ ਸਿਰਫ਼ ਇਕ ਲਾਪ੍ਰਵਾਹੀ ਦਾ ਸਿੱਟਾ ਹੈ? ਇਹ ਕਈ ਪਾਸਿਆਂ ਦੀ ਮਿਲੀਭੁਗਤ ਦਾ ਨਤੀਜਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਆਸਤਦਾਨਾਂ, ਪ੍ਰਸ਼ਾਸਨ, ਵਪਾਰੀਆਂ ਅਤੇ ਹੋਰ ਲੋਕਾਂ ਦੀ ਮਿਲੀਭੁਗਤ ਨਾਲ ਹੀ 23 ਮੌਤਾਂ ਹੋ ਗਈਆਂ ਹਨ। ਇਸ ਹਾਦਸੇ ਵਿਚ ਮਾਰੇ ਜਾਣ ਵਾਲੇ ਵਪਾਰੀ ਦੀ ਦਰਦਨਾਕ ਮੌਤ ਅਤੇ ਇਕ ਘਰ ਦੇ 7 ਜੀਆਂ ਦੇ ਮਾਰੇ ਜਾਣ ਤੋਂ ਫ਼ਤਿਹਵੀਰ ਦੀ ਮੌਤ ਦੀ ਯਾਦ ਆਉਂਦੀ ਹੈ। ਉਸ ਮੌਤ ਵਿਚ ਵੀ ਪ੍ਰਵਾਰ ਖ਼ੁਦ ਕਸੂਰਵਾਰ ਸੀ ਅਤੇ ਇਸ ਹਾਦਸੇ ਵਿਚ ਵੀ ਫ਼ੈਕਟਰੀ ਦੇ ਮਾਲਕ ਖ਼ੁਦ ਜ਼ਿੰਮੇਵਾਰ ਸਨ। ਪਰ ਅਪਣੇ ਨਾਲ ਉਹ ਹੋਰ ਕਈਆਂ ਦੀ ਜਾਨ ਵੀ ਲੈ ਗਿਆ ਕਿਉਂਕਿ ਉਨ੍ਹਾਂ ਇਸ ਕਰਖ਼ਾਨੇ ਨੂੰ ਘਰਾਂ ਵਿਚ ਚਲਾਇਆ ਹੋਇਆ ਸੀ।

Batala Firecracker Factory BlastBatala Firecracker Factory Blast

ਬਾਰੂਦ ਦਾ ਢੇਰ ਰਿਹਾਇਸ਼ੀ ਇਲਾਕੇ ਵਿਚ ਸਿਆਸੀ ਸਰਪ੍ਰਸਤੀ ਸਦਕਾ ਚਲ ਰਿਹਾ ਸੀ। ਇਸ ਫ਼ੈਕਟਰੀ ਵਿਚ ਪਹਿਲਾਂ ਵੀ ਧਮਾਕਾ ਹੋਇਆ ਸੀ ਅਤੇ ਇਸ ਨੂੰ ਬੰਦ ਕੀਤਾ ਗਿਆ ਸੀ। ਪਰ ਸਥਾਨਕ ਆਗੂ ਨੇ ਖ਼ੁਦ ਇਸ ਫ਼ੈਕਟਰੀ ਨੂੰ ਦੋਸ਼-ਮੁਕਤ ਕਰਵਾਇਆ ਅਤੇ ਇਕ ਅੱਗ ਦੇ ਗੋਲੇ ਨੂੰ ਲੋਕਾਂ ਦੀ ਜਾਨ ਵਾਸਤੇ ਖ਼ਤਰਾ ਬਣਨ ਦੀ ਸਰਕਾਰੀ ਇਜਾਜ਼ਤ ਦਿਵਾਈ। ਉਧਰ ਲੋਕ ਵੀ ਜਾਣੂ ਸਨ ਕਿ ਉਨ੍ਹਾਂ ਦੀ ਧੁੰਨੀ ਉਤੇ ਇਕ ਖ਼ਤਰਨਾਕ ਫ਼ੈਕਟਰੀ ਚਲ ਰਹੀ ਹੈ। ਪ੍ਰਸ਼ਾਸਨ ਨੇ ਪੈਸੇ ਜਾਂ ਤਾਕਤ ਕਾਰਨ ਚੁੱਪੀ ਧਾਰ ਲਈ ਅਤੇ ਲੋਕਾਂ ਨੇ ਨੌਕਰੀ ਦੇ ਲਾਲਚ ਵਿਚ ਮੂੰਹ ਮੋੜ ਲਿਆ। ਪਰ ਸ਼ਾਇਦ ਉਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਇਕ ਛੋਟੀ ਜਹੀ ਫ਼ੈਕਟਰੀ ਵਿਚ ਏਨਾ ਵੱਡਾ ਧਮਾਕਾ ਹੋ ਜਾਵੇਗਾ, ਜਿਸ ਨਾਲ ਕਈ ਜਾਨਾਂ ਚਲੀਆਂ ਜਾਣਗੀਆਂ। 200-250 ਫ਼ੁੱਟ ਦੂਰ ਤਕ ਇਸ ਧਮਾਕੇ ਦਾ ਅਸਰ ਮਹਿਸੂਸ ਕੀਤਾ ਪਿਆ।

Batala Firecracker Factory BlastBatala Firecracker Factory Blast

ਕੁੱਝ ਦੂਰੀ ਤੇ ਲੋਕਾਂ ਦੇ ਘਰ ਹਿਲ ਗਏ ਤੇ ਸਮਾਨ ਡਿੱਗ ਪਿਆ। ਇਕ 200 ਮੀਟਰ ਦੂਰ ਵਾਲੀ ਦੁਕਾਨ ਦੇ ਕੰਪਿਊਟਰ ਬਾਹਰ ਡਿੱਗ ਪਏ ਅਤੇ ਇਹ ਸਿਰਫ਼ ਅਣਗਹਿਲੀ ਨਹੀਂ ਜਾਪਦੀ। ਇਕ ਪਟਾਕਿਆਂ ਦੀ ਫ਼ੈਕਟਰੀ ਵਿਚ ਏਨਾ ਜ਼ਿਆਦਾ ਬਾਰੂਦ ਕਿਥੋਂ ਆ ਸਕਦਾ ਹੈ? ਅਤੇ ਕੀ ਸੱਚ ਸਾਡੇ ਸਾਹਮਣੇ ਆਵੇਗਾ ਵੀ? ਅਣਗਹਿਲੀ ਤਾਂ ਇਕ ਛੋਟਾ ਜਿਹਾ ਅਪਰਾਧ ਹੈ। ਇਹ ਲਾਪ੍ਰਵਾਹੀ ਨਹੀਂ ਬਲਕਿ ਇਕ ਵੱਡਾ ਅਪਰਾਧਕ ਕਾਰਨਾਮਾ ਹੋ ਸਕਦਾ ਹੈ। ਪੰਜਾਬ ਦੇ ਹੜ੍ਹਾਂ ਪਿੱਛੇ ਵੀ ਅਸਲ ਵਿਚ ਅਣਗਹਿਲੀਆਂ ਜਾਂ ਕੁਦਰਤ ਦਾ ਕਹਿਰ ਨਹੀਂ ਬਲਕਿ ਵੱਡੇ ਅਪਰਾਧ ਹਨ ਜੋ ਕਿ ਪਿੰਡਾਂ ਨੂੰ ਤਬਾਹ ਕਰ ਗਏ ਹਨ। ਪੰਜਾਬ ਵਿਚ ਪਿੰਡਾਂ ਅੰਦਰ ਪੂਰੀ ਤਰ੍ਹਾਂ ਬੁਨਿਆਦੀ ਢਾਂਚਾ ਨਹੀਂ, ਬੰਨ੍ਹਾਂ ਦੀ ਸਾਫ਼-ਸਫ਼ਾਈ, ਮੁਰੰਮਤ ਨਹੀਂ, ਭਾਖੜਾ ਵਲੋਂ ਪ੍ਰਵਾਹ ਨਹੀਂ ਅਤੇ ਫਿਰ ਦਰਿਆਵਾਂ ਦੀ ਮਿੱਟੀ ਦੀ ਲੁੱਟ। ਉਹ ਵੀ ਅਣਗਹਿਲੀ ਹੈ ਕੀ?

Batala Firecracker Factory BlastBatala Firecracker Factory Blast

ਪ੍ਰਸ਼ਾਸਨ ਦੀ, ਹੜ੍ਹਾਂ ਤੋਂ ਬਾਅਦ ਲੋਕਾਂ ਵਿਚਕਾਰ ਗ਼ੈਰ-ਹਾਜ਼ਰੀ ਵੀ ਸਿਰਫ਼ ‘ਸੱਭ ਚਲਦਾ ਹੈ’ ਵਾਲਾ ਰਵਈਆ ਨਹੀਂ, ਬਲਕਿ ਇਕ ਅਪਰਾਧਕ ਸੋਚ ਹੈ। ਅੱਜ ਸਮਾਜ ਦੇ ਹਰ ਵਰਗ ਵਿਚ ਅਪਣੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰਖਦਿਆਂ ਕੰਮ ਹੋ ਰਿਹਾ ਹੈ ਅਤੇ ਇਸ ਨੂੰ ਅਸੀਂ ‘ਅਣਗਹਿਲੀ’ ਆਖਣਾ ਬੰਦ ਕਰ ਦੇਈਏ ਤਾਕਿ ਇਸ ਸੋਚ ਵਾਲੇ ਲੋਕ ਸਮਝ ਲੈਣ ਕਿ ਉਨ੍ਹਾਂ ਦੇ ਕਸੂਰਾਂ ਦੀ ਸਜ਼ਾ ਉਨ੍ਹਾਂ ਨੂੰ ਜ਼ਰੂਰ ਮਿਲੇਗੀ। ਜਿਸ ਆਗੂ ਨੇ ਉਸ ਫ਼ੈਕਟਰੀ ਨੂੰ ਮੁੜ ਚਲਾਉਣ ਦੀ ਇਜਾਜ਼ਤ ਦਿਵਾਈ, ਪ੍ਰਸ਼ਾਸਨ ਦੇ ਜਿਸ ਅਫ਼ਸਰ ਨੇ ਉਨ੍ਹਾਂ ਕਾਗ਼ਜ਼ਾਂ ਉਤੇ ਹਸਤਾਖਰ ਕੀਤੇ ਅਤੇ ਉਸ ਪ੍ਰਵਾਰ ਉਤੇ ਵੀ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ। ਪ੍ਰਵਾਰ ਨਾਲ ਹਮਦਰਦੀ ਹੈ ਕਿ ਉਨ੍ਹਾਂ ਦੇ 7 ਜੀਅ ਮਾਰੇ ਗਏ। ਪਰ ਅਪਣੇ ਮੁਨਾਫ਼ੇ ਜਾਂ ਕਿਸੇ ਹੋਰ ਮਕਸਦ ਪਿੱਛੇ ਉਨ੍ਹਾਂ ਨੇ ਕਿੰਨੇ ਹੀ ਘਰ ਤਬਾਹ ਵੀ ਕਰ ਦਿਤੇ।

Batala Firecracker Factory BlastBatala Firecracker Factory Blast

ਇਨ੍ਹਾਂ ਸਾਰੇ ਅਪਰਾਧਾਂ ਦੀ ਸੂਚੀ ਵਿਚ ਇਕ ਅਪਰਾਧ ਬਾਬੇ ਨਾਨਕ ਦੇ ਸਹੁਰੇ ਸ਼ਹਿਰ ਦਾ ਵੀ ਬਣਦਾ ਹੈ। ਉਸ ਬਾਬੇ ਨਾਨਕ ਦੇ ਵਿਆਹ ਦੇ ਜਸ਼ਨ ਦੇ ਨਾਂ ਤੇ ਇਸ ਵੇਲੇ ਇਹ ਪਟਾਕਿਆਂ ਦੀ ਫ਼ੈਕਟਰੀ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਸੀ ਤਾਕਿ ਬਾਬੇ ਦੇ ਵਿਆਹ ਸਮਾਗਮ ਵਿਚ ਇਹ ਪਟਾਕੇ ਵੇਚੇ ਤੇ ਵਰਤੇ ਜਾ ਸਕਣ, ਜਿਸ ਨੂੰ ਸਾਦਗੀ ਪਸੰਦ ਸੀ ਅਤੇ ਉਹ ਖ਼ੁਦ ਕਦੇ ਇਸ ਬਰਬਾਦੀ ਦਾ ਸਮਰਥਨ ਨਾ ਕਰਦੇ। ਧਰਮ ਦੇ ਨਾਂ ’ਤੇ ਵਪਾਰ ਕਰਨ ਵਾਲੀ ਸੋਚ ਵੀ ਇਕ ਅਪਰਾਧ ਹੈ ਪਰ ਇਸ ਦਾ ਜਵਾਬ ਤਾਂ ਰੱਬ ਦੇ ਦਰਬਾਰ ਵਿਚ ਹੀ ਮਿਲੇਗਾ। ਪਰ ਇਸ ਧਰਤੀ ਉਤੇ ਸਰਕਾਰ ਤੋਂ ਆਸ ਹੈ ਕਿ ਉਹ ਪੰਜਾਬ ਵਿਚ ‘ਸੱਭ ਚਲਦਾ ਹੈ’ ਵਾਲੇ ਰਵਈਏ ਨੂੰ ਬਦਲ ਕੇ ਉਸ ਦੇ ਅਪਰਾਧੀ ਪੱਖ ਵਲ ਧਿਆਨ ਦੇਣ। ਸਰਕਾਰ ਦੇ ਹੱਥ ਵਿਚ ਹੈ ਕਿ ਸਖ਼ਤ ਕਾਰਵਾਈ ਦੇ ਨਾਲ ਨਾਲ ਅਪਰਾਧੀਆਂ ਨੂੰ ਸਜ਼ਾਵਾਂ ਵੀ ਦਿਵਾਉਣ। ਪਰ ਕੀ ਉਹ ਅਜਿਹਾ ਕਰਨ ਦੀ ਸੋਚ ਵੀ ਰਖਦੇ ਹਨ?  -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement