National News: "ਰਾਤ ਨੂੰ ਮਿਲਣ ਲਈ ਸੱਦਿਆ"....ਮਹਿਲਾ ਜੱਜ ਨੇ ਜ਼ਿਲ੍ਹਾ ਜੱਜ 'ਤੇ ਲਗਾਏ ਗੰਭੀਰ ਇਲਜ਼ਾਮ
Published : Dec 14, 2023, 5:42 pm IST
Updated : Dec 14, 2023, 5:42 pm IST
SHARE ARTICLE
Female judge made serious allegations against the district judge
Female judge made serious allegations against the district judge

ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਸਵੈਇੱਛਤ ਮੌਤ ਦੀ ਇਜਾਜ਼ਤ ਮੰਗੀ

National News: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਬਾਬੇਰੂ ਤਹਿਸੀਲ ਵਿਚ ਤਾਇਨਾਤ ਸਿਵਲ ਜੱਜ ਅਰਪਿਤ ਸਾਹੂ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਸਿਵਲ ਜੱਜ ਨੇ ਸਵੈਇੱਛਤ ਮੌਤ ਦੀ ਇਜਾਜ਼ਤ ਮੰਗੀ ਹੈ। ਇਹ ਖ਼ਬਰ ਸੁਰਖੀਆਂ 'ਚ ਆਉਂਦੇ ਹੀ ਹਲਚਲ ਮਚ ਗਈ।

ਖ਼ਬਰਾਂ ਮੁਤਾਬਕ ਸਾਹੂ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਭੇਜੇ ਪੱਤਰ ਵਿਚ ਲਿਖਿਆ ਕਿ ਬਾਰਾਬੰਕੀ ਵਿਚ ਤਾਇਨਾਤੀ ਦੌਰਾਨ ਜ਼ਿਲ੍ਹਾ ਜੱਜ ਵਲੋਂ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਗਿਆ। ਕਈ ਵਾਰ ਉਨ੍ਹਾਂ ਨੂੰ ਰਾਤ ਨੂੰ ਮਿਲਣ ਲਈ ਕਿਹਾ ਗਿਆ। ਜਦੋਂ ਇਸ ਸਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਇਨਸਾਫ਼ ਨਾ ਮਿਲਿਆ ਤਾਂ ਇਹ ਪੱਤਰ ਲਿਖਣ ਲਈ ਮਜਬੂਰ ਹੋਣਾ ਪਿਆ। ਜੱਜ ਨੇ ਇਨਸਾਫ਼ ਨਾ ਮਿਲਣ ਕਾਰਨ ਇੱਛਾ ਮੌਤ ਦੀ ਇਜਾਜ਼ਤ ਮੰਗੀ ਹੈ।

ਦਸਿਆ ਜਾ ਰਿਹਾ ਹੈ ਕਿ ਬਾਰਾਬੰਕੀ 'ਚ ਤਾਇਨਾਤੀ ਦੌਰਾਨ ਬਾਰ ਦੇ ਜਨਰਲ ਸਕੱਤਰ ਰਿਤੇਸ਼ ਮਿਸ਼ਰਾ ਅਤੇ ਜੂਨੀਅਰ ਡਿਵੀਜ਼ਨ ਜੱਜ ਅਰਪਿਤ ਸਾਹੂ ਦੀ ਅਦਾਲਤ ਦੇ ਬਾਈਕਾਟ ਦਾ ਮਾਮਲਾ ਕਾਫੀ ਚਰਚਾ ਵਿਚ ਸੀ।

ਜ਼ਿਲ੍ਹਾ ਜੱਜ ਨੇ ਇਸ ਮਾਮਲੇ ਨੂੰ ਲੈ ਕੇ ਮਹਿਲਾ ਜੱਜ ਦੀ ਬੇਇੱਜ਼ਤੀ ਕੀਤੀ ਸੀ ਪਰ ਅਪਣੇ ਪੱਤਰ ਵਿਚ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨ ਦਾ ਵੀ ਦੋਸ਼ ਲਾਇਆ ਹੈ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਜ਼ਿਲ੍ਹਾ ਜੱਜ ਬੰਦਾ ਬੱਬੂ ਸਾਰੰਗ ਨੇ ਕਿਹਾ ਕਿ ਅਰਪਿਤ ਸਾਹੂ ਵਲੋਂ ਸੁਪਰੀਮ ਕੋਰਟ ਨੂੰ ਪੱਤਰ ਭੇਜਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਹੀ ਮੈਂ ਜਵਾਬ ਦੇ ਸਕਾਂਗਾ।  

 (For more news apart from Female judge made serious allegations against the district judge, stay tuned to Rozana Spokesman)

Location: India, Uttar Pradesh, Banda

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement