
ਫ਼ੌਜ ਦਿਵਸ ਮੌਕੇ ਉਤੇ ਫ਼ੌਜ ਚੀਫ਼ ਜਨਰਲ ਬਿਪਿਨ ਰਾਵਤ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ
ਨਵੀਂ ਦਿੱਲੀ : ਫ਼ੌਜ ਦਿਵਸ ਮੌਕੇ ਉਤੇ ਫ਼ੌਜ ਚੀਫ਼ ਜਨਰਲ ਬਿਪਿਨ ਰਾਵਤ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਚਿਤਾਵਨੀ ਦਿਤੀ। ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰ ਤੋਂ ਪ੍ਰਵੇਸ਼ ਉਤੇ ਭਾਰਤੀ ਫ਼ੌਜ ਮੁੰਹਤੋੜ ਕਾਰਵਾਈ ਕਰੇਗੀ। ਦੁਸ਼ਮਣ ਦੇਸ਼ ਅਤਿਵਾਦ ਨੂੰ ਬੜਾਵਾ ਦੇ ਰਿਹਾ ਹੈ। ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਵਾਗੇ ਅਤੇ ਜ਼ਰੂਰਤ ਪੈਣ ਉਤੇ ਦੁਸ਼ਮਣਾਂ ਦੇ ਵਿਰੁਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਗੇ। ਰਾਵਤ ਨੇ ਕਿਹਾ ਕਿ ਹੁਣ ਤੱਕ ਸੁਰੱਖਿਆ ਰੇਖਾ (LoC) ਉਤੇ ਫ਼ੌਜ ਨੇ ਮਜਬੂਤੀ ਨਾਲ ਦੁਸ਼ਮਣਾਂ ਨੂੰ ਜਵਾਬ ਦਿਤਾ ਹੈ, ਜਿਸ ਵਿਚ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
Indian Army
ਭਾਰਤੀ ਫ਼ੌਜ ਦਿਵਸ ਉਤੇ ਫ਼ੌਜ ਚੀਫ਼ ਜਨਰਲ ਰਾਵਤ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਦੁਸ਼ਮਣਾਂ ਦੀਆਂ ਨਾਪਾਕ ਹਰਕਤਾਂ ਉਤੇ ਕਿਸੇ ਵੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਗੇ। ਅਸੀਂ ਫ਼ੌਜ ਨੂੰ ਨਿਰਦੇਸ਼ ਦਿਤਾ ਹੈ ਕਿ LoC ਉਤੇ ਸ਼ਾਂਤੀ ਬਣਾਏ ਰੱਖੀ ਜਾਵੇ, ਪਰ ਅਸੀਂ ਸੀਮਾਵਾਂ ਦੀ ਸੁਰੱਖਿਆ ਤੋਂ ਕੋਈ ਸਮਝੌਤਾ ਨਹੀਂ ਕਰਨਗੇ। ਫ਼ੌਜ ਚੀਫ਼ ਨੇ ਕਿਹਾ, ਅਸੀਂ ਕਸ਼ਮੀਰ ਵਿਚ ਅਤਿਵਾਦੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
Bipin Rawat
ਅਸੀਂ ਅਤਿਵਾਦ ਦਾ ਸਿਰ ਕੁਚਲਣ ਲਈ ਤਿਆਰ ਹਾਂ। ਪਾਕਿਸਤਾਨ ਉਤੇ ਨਿਸ਼ਾਨਾ ਸਾਧਦੇ ਹੋਏ ਜਨਰਲ ਰਾਵਤ ਨੇ ਕਿਹਾ, ਸਾਡਾ ਗੁਆਂਢੀ ਅਤਿਵਾਦੀ ਸੰਗਠਨਾਂ ਨੂੰ ਹਥਿਆਰ ਉਪਲੱਬਧ ਕਰਵਾਉਦਾ ਹੈ ਅਤੇ ਸਰਹੱਦ ਪਾਰ ਤੋਂ ਪ੍ਰਵੇਸ਼ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਜੰਮੂ-ਕਸ਼ਮੀਰ ਦੇ ਕਠੁਆ ਜਿਲ੍ਹੇ ਦੇ ਹੀਰਾਨਗਰ ਸੈਕਟਰ ਨਾਲ ਅੰਤਰਰਾਸ਼ਟਰੀ ਸਰਹੱਦ ਉਤੇ ਗੋਲੀਬਾਰੀ ਕੀਤੀ, ਜਿਸ ਵਿਚ ਬੀਐਸਐਫ਼ ਦਾ ਇਕ ਜਵਾਨ ਜਖ਼ਮੀ ਹੋ ਗਿਆ।