
ਫੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਦੁਆਰਾ ਫੌਜ ਵਿਚ ਔਰਤਾਂ ਦੇ ਲੜਾਈ....
ਨਵੀਂ ਦਿੱਲੀ (ਭਾਸ਼ਾ): ਫੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਦੁਆਰਾ ਫੌਜ ਵਿਚ ਔਰਤਾਂ ਦੇ ਲੜਾਈ ਭੂਮਿਕਾ ਉਤੇ ਦਿਤੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਕਾਫ਼ੀ ਵਿਰੋਧ ਹੋ ਰਿਹਾ ਹੈ ਅਤੇ ਲੋਕਾਂ ਨੇ ਇਸ ਦੇ ਕਾਫ਼ੀ ਮਜ਼ੇ ਵੀ ਲਏ। ਮੀਡੀਆ ਨੂੰ ਦਿਤੀ ਇਕ ਇੰਟਰਵਿਊ ਵਿਚ ਜਨਰਲ ਬਿਪਿਨ ਰਾਵਤ ਨੇ ਇਸ ਦਾ ਕਾਰਨ ਦੱਸਿਆ ਕਿ ਔਰਤਾਂ ਦਾ ਪਹਿਲਾ ਕੰਮ ਬੱਚੇ ਪਾਲਣਾ ਹੈ ਅਤੇ ਫਰੰਟ ਲਾਈਨ ਉਤੇ ਉਹ ਸੌਖਾ ਮਹਿਸੂਸ ਨਹੀਂ ਕਰਨਗੀਆਂ ਅਤੇ ਜਵਾਨਾਂ ਉਤੇ ਕੱਪੜੇ ਬਦਲਦੇ ਸਮੇਂ ਜਵਾਨਾਂ ਦੁਆਰਾ ਅੰਦਰ ਦੇਖੇ ਜਾਣ ਦਾ ਇਲਜ਼ਾਮ ਵੀ ਲਗਾਉਣਗੀਆਂ।
Army
ਇਸ ਲਈ ਉਨ੍ਹਾਂ ਨੂੰ ਲੜਾਈ ਭੂਮਿਕਾ ਲਈ ਭਰਤੀ ਨਹੀਂ ਕੀਤਾ ਜਾਣਾ ਚਾਹੀਦਾ ਹੈ। ਰਾਵਤ ਨੇ ਕਿਹਾ ਕਿ ਉਹ ਫੌਜ ਵਿਚ ਔਰਤਾਂ ਨੂੰ ਲੜਾਈ ਭੂਮਿਕਾ ਦੇਣ ਲਈ ਤਿਆਰ ਹਨ ਪਰ ਸ਼ਾਇਦ ਫੌਜ ਇਸ ਦੇ ਲਈ ਤਿਆਰ ਨਹੀਂ ਹੈ ਕਿਉਂਕਿ ਜਿਆਦਾਤਰ ਜਵਾਨ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਹ ਕਦੇ ਨਹੀਂ ਚਾਹੁਣਗੇ ਕਿ ਕੋਈ ਹੋਰ ਔਰਤ ਉਨ੍ਹਾਂ ਦੀ ਅਗਵਾਈ ਕਰੇ।