ਜੰਮੂ-ਕਸ਼ਮੀਰ ਵਿਚ 2014 ਤੋਂ ਹਾਲਾਤ ਵਿਗੜੇ : ਸ਼ਿਵ ਸੈਨਾ
Published : Jan 15, 2019, 10:23 am IST
Updated : Jan 15, 2019, 10:23 am IST
SHARE ARTICLE
Uddhav Thackeray
Uddhav Thackeray

ਮੋਦੀ ਜੀ ਬਿਆਨ ਦਿੰਦੇ ਰਹੇ ਤੇ ਸਰਹੱਦ 'ਤੇ ਜਵਾਨ ਮਰਦੇ ਰਹੇ.....

ਮੁੰਬਈ : ਸ਼ਿਵ ਸੈਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਕਾਲ ਵਿਚ ਜੰਮੂ ਕਸ਼ਮੀਰ ਵਿਚ ਹਾਲਾਤ ਵਿਗੜ ਗਏ ਹਨ ਅਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ 2014 ਦੀਆਂ ਚੋਣਾਂ ਵਿਚ ਮਿਲੇ ਵੱਡੇ ਫ਼ਤਵੇ ਦਾ ਸਨਮਾਨ ਨਹੀਂ ਕੀਤਾ। ਸ਼ਿਵ ਸੈਨਾ ਨੇ ਅਪਣੇ ਰਸਾਲੇ ਵਿਚ ਲਿਖਿਆ ਕਿ ਮੋਦੀ ਅਪਣੀ 56 ਇੰਚੀ ਛਾਤੀ ਬਾਰੇ ਗੱਲ ਕਰਦੇ ਹਨ ਪਰ ਉਨ੍ਹਾਂ ਦੇ ਸ਼ਾਸਨ ਦੌਰਾਨ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿਚ ਫ਼ੌਜ ਦੇ ਜ਼ਿਆਦਾ ਜਵਾਨਾਂ ਨੇ ਜਾਨਾਂ ਦਿਤੀਆਂ ਹਨ। ਪਾਰਟੀ ਨੇ ਕਿਹਾ ਕਿ 2014 ਵਿਚ ਜ਼ਬਰਦਸਤ ਬਹੁਮਤ ਮਿਲਣ ਮਗਰੋਂ ਵੀ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਕੀਤੇ ਗਏ

ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਹੁਣ ਉਸ ਦੇ ਨੇਤਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਹੋਰ ਵੀ ਵੱਡੀ ਜਿੱਤ ਦੀ ਗੱਲ ਕਰ ਰਹੇ ਹਨ। ਸ਼ਿਵ ਸੈਨਾ ਨੇ ਕਿਹਾ, 'ਭਾਜਪਾ ਆਗੂ ਰਾਮਲੀਲਾ ਮੈਦਾਨ ਵਿਚ ਭਾਸ਼ਨ ਦੇ ਰਹੇ ਸਨ ਅਤੇ ਮਜ਼ਬੂਤ ਫ਼ਤਵੇ ਨਾਲ ਆਗਾਮੀ ਲੋਕ ਸਭਾ ਚੋਣਾਂ ਵਿਚ ਦੂਜੇ ਕਾਰਜਕਾਲ ਲਈ ਜੱਦੋਜਹਿਦ ਕਰ ਰਹੇ ਸਨ। 2014 ਵਿਚ ਮਿਲੇ ਫ਼ਤਵੇ ਦਾ ਕੀ ਬਣਿਆ? ਕੀ ਇਹ ਖੋਖਲਾ ਸੀ? ਪਾਰਟੀ ਨੇ ਕਿਹਾ ਕਿ ਮੋਦੀ ਜੀ ਬਿਆਨ ਦਿੰਦੇ ਰਹੇ ਪਰ ਸਰਹੱਦ 'ਤੇ ਸਾਡੇ ਜਵਾਨ ਮਰਦੇ ਰਹੇ।       (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement