
ਮੁੰਬਈ 'ਚ 26/11 ਨੂੰ ਹੋਏ ਅਤਿਵਾਦੀ ਹਮਲੇ ਦੀ ਸਜਿਸ਼ 'ਚ ਸ਼ਾਮਿਲ ਤਹਾਵੁਰ ਹੁਸੈਨ ਰਾਣਾ ਨੂੰ ਛੇਤੀ ਹੀ ਅਮਰੀਕਾ ਤੋਂ ਭਾਰਤ ਲਿਆਇਆ ਜਾ ਸਕਦਾ ਹੈ। ਦੱਸ ਦਈਏ...
ਮੁੰਬਈ: ਮੁੰਬਈ 'ਚ 26/11 ਨੂੰ ਹੋਏ ਅਤਿਵਾਦੀ ਹਮਲੇ ਦੀ ਸਜਿਸ਼ 'ਚ ਸ਼ਾਮਿਲ ਤਹਾਵੁਰ ਹੁਸੈਨ ਰਾਣਾ ਨੂੰ ਛੇਤੀ ਹੀ ਅਮਰੀਕਾ ਤੋਂ ਭਾਰਤ ਲਿਆਇਆ ਜਾ ਸਕਦਾ ਹੈ। ਦੱਸ ਦਈਏ ਕਿ ਰਾਣਾ ਇਸ ਮਾਮਲੇ 'ਚ ਅਮਰੀਕੀ ਜੇਲ੍ਹ 'ਚ 14 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਮਾਮਲੇ ਨਾਲ ਜੁੜੇ ਭਰੋਸੇ ਯੋਗ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨੀ-ਕਨੇਡੀਅਨ ਨਾਗਰਿਕ ਰਾਣਾ ਦੀ ਸਜ਼ਾ ਦੀ ਮਿੱਤੀ ਦਸੰਬਰ 2021 'ਚ ਖਤਮ ਹੋ ਰਹੀ ਹੈ।
ਅਜਿਹੇ 'ਚ ਭਾਰਤ ਸਰਕਾਰ ਟਰੰਪ ਪ੍ਰਸ਼ਾਸਨ ਨਾਲ ਮਿਲ ਰਹੇ ਮਦਦ ਦੇ ਨਾਲ ਰਾਣਾ ਦੇ ਸਪੁਰਦਗੀ ਲਈ ਜਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ 'ਚ ਜੁੱਟੀ ਹੈ।ਸੂਤਰਾਂ ਨੇ ਪੀਟੀਆਈ ਨੂੰ ਕਿਹਾ ਕਿ ਰਾਣਾ ਦੀ ਜੇਲ੍ਹ ਦੀ ਸਜ਼ਾ ਪੂਰੀ ਹੋ ਜਾਣ ਤੋਂ ਬਾਅਦ ਉਸ ਨੂੰ ਭਾਰਤ ਨੂੰ ਸੌਪੇਂ ਜਾਣ ਦੀ ਸੰਭਾਵਨਾ ਹੈ। ਅਮਰੀਕੀ ਅਤੇ ਭਾਰਤੀ ਅਧਿਕਾਰੀ ਇਸ 'ਤੇ ਕੰਮ ਕਰ ਰਹੇ ਹਨ।
26/11 Attack
ਦੱਸ ਦਈਏ ਕਿ ਮੁੰਬਈ 'ਚ 26/11 ਨੂੰ ਹੋਏ ਇਸ ਅਤਿਵਾਦੀ ਹਮਲੇ 'ਚ ਅਮਰੀਕੀ ਨਾਗਰਿਕਾਂ ਸਹਿਤ ਕਰੀਬ 170 ਲੋਕ ਮਾਰੇ ਗਏ ਸਨ। ਪਾਕਿਸਤਾਨ 'ਚ ਲਸ਼ਕਰ ਏ ਤਇਬਾ ਦੇ 10 ਅਤਿਵਾਦੀਆਂ ਨੇ ਮੁੰਬਈ 'ਚ ਇਹ ਕਤਲੇਆਮ ਮਚਾਇਆ ਸੀ। ਉਨ੍ਹਾਂ ਵਿਚੋਂ ਨੌਂ ਅਤਿਵਾਦੀਆਂ ਨੂੰ ਤਾਂ ਪੁਲਿਸ ਅਤੇ ਸੁਰੱਖਿਆਬਲਾਂ ਨੇ ਮਾਰ ਗਿਰਾਇਆ ਸੀ, ਉਥੇ ਹੀ ਅਜਮਲ ਕਸਾਬ ਨਾਮ ਦੇ ਅਤਿਵਾਦੀ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ 'ਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ।
26/11 Attack
ਜ਼ਿਕਰਯੋਹ ਹੈ ਕਿ ਤਹਾਵੁਰ ਰਾਣਾ ਨੂੰ ਇਸ ਅਤਿਵਾਦੀ ਹਮਲੇ ਦੀ ਸਾਜਿਸ਼ ਰਚਣ ਦੇ ਆਰੋਪ 'ਚ ਸਾਲ 2009 'ਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਸਾਲ 2013 'ਚ ਉਸ ਨੂੰ 14 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਜੋ ਦਸੰਬਰ 2021 'ਚ ਪੂਰੀ ਹੋ ਜਾਵੇਗੀ। ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਕਨੂੰਨ ਅਤੇ ਕਾਨੂੰਨ ਮੰਤਰਾਲਾ ਅਤੇ ਅਮਰੀਕੀ ਵਿਦੇਸ਼ ਮੰਤਰਾਲਾ ਅਤੇ ਨੀਆਂ ਮੰਤਰਾਲਾ ਸਾਰੇ ਦੀ ਅਪਣੀ ਸਪੁਰਦਗੀ ਪਰਿਕ੍ਰੀਆ ਹੈ।