
ਸਪਾ-ਬਸਪਾ ਦੇ ਵਿਚ ਗਠਜੋੜ ਹੋਣ ਤੋਂ ਬਾਅਦ ਅਲੱਗ ਰਹੀ ਕਾਂਗਰਸ ਨੇ ਸਾਰੀਆਂ 80 ਸੀਟਾਂ....
ਨਵੀਂ ਦਿੱਲੀ : ਸਪਾ-ਬਸਪਾ ਦੇ ਵਿਚ ਗਠਜੋੜ ਹੋਣ ਤੋਂ ਬਾਅਦ ਅਲੱਗ ਰਹੀ ਕਾਂਗਰਸ ਨੇ ਸਾਰੀਆਂ 80 ਸੀਟਾਂ ਉਤੇ ਚੋਣ ਲੜਨ ਦੀ ਘੋਸ਼ਣਾ ਤੋਂ ਬਾਅਦ ਮੁਰਾਦਾਬਾਦ ਵਿਚ ਛੇ ਜਾਂ ਸੱਤ ਫਰਵਰੀ ਨੂੰ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਲਈ ਕਾਂਗਰਸ ਅਹੁਦਾ ਅਧਿਕਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਮੁਰਾਦਾਬਾਦ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਦਾ ਸਹੁਰਾ-ਘਰ ਹੈ।
Rahul Gandhi and Priyanka Gandhi
ਇਹ ਜਾਣਕਾਰੀ ਕਾਂਗਰਸ ਜਿਲ੍ਹਾਂ ਪ੍ਰਧਾਨ ਡਾ.ਏਪੀ ਸਿੰਘ ਅਤੇ ਹੋਰ ਅਹੁਦਾ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਬਾਤ ਦੇ ਰਾਹੀ ਦੱਸੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਦੇਸ਼ ਵਿਚ ਇਕ ਦਰਜ਼ਨ ਰੈਲੀਆਂ ਕਰਨਗੇ। ਇਨ੍ਹਾਂ ਵਿਚੋਂ ਇਕ ਰੈਲੀ ਛੇ ਜਾਂ ਸੱਤ ਫਰਵਰੀ ਨੂੰ ਮੁਰਾਦਾਬਾਦ ਵਿਚ ਰੱਖੀ ਗਈ ਹੈ। ਪਿਛਲੇ ਹਫ਼ਤੇ ਸਥਾਨਕ ਨੇਤਾਵਾਂ ਨੂੰ ਉਚ ਨੇਤਾਵਾਂ ਨੇ ਦਿੱਲੀ ਬੁਲਾ ਕੇ ਇਹ ਜਾਣਕਾਰੀ ਦਿਤੀ ਸੀ। ਮੁਰਾਦਾਬਾਦ ਵਿਚ ਰੱਖੀ ਰੈਲੀ ਵਿਚ ਮੰਡਲ ਦੇ ਬਿਜਨੌਰ, ਅਮਰੋਹਾ, ਰਾਮਪੁਰ ਅਤੇ ਮੁਰਾਦਾਬਾਦ ਜਿਲ੍ਹੀਆਂ ਤੋਂ ਭੀੜ ਹੋਣ ਦੀ ਤਿਆਰੀ ਹੈ।
Rahul Gandhi
ਜਿਸ ਵਿਚ ਲੱਗ-ਭੱਗ ਪੰਜ ਲੱਖ ਲੋਕਾਂ ਦੇ ਪਹੁੰਚਣ ਦੀ ਉਂਮੀਦ ਜਤਾਈ ਗਈ ਹੈ। ਬਾਹਰ ਤੋਂ ਵਾਹਨ ਅਤੇ ਲੋਕ ਜਿਆਦਾ ਆਉਣ ਦੀ ਵਜ੍ਹਾ ਨਾਲ ਰੈਲੀ ਜੀਰਾਂ ਪਵਾਇੰਟ ਦੇ ਕੋਲ ਹੀ ਕਰਵਾਉਣ ਦੀ ਸਹਿਮਤੀ ਬਣੀ ਹੈ। ਇਸ ਦੇ ਲਈ ਹਾਈਕਮਾਨ ਦੀ ਮੋਹਰ ਲੱਗਣੀ ਬਾਕੀ ਹੈ। ਰੈਲੀ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ, ਗੰਨੇ ਦਾ ਮੁੱਲ ਅਤੇ ਦੇਸ਼ ਵਿਚ ਵੱਧਦੀ ਬੇਰੁਜਗਾਰੀ ਦਾ ਮੁੱਦਾ ਰਹੇਗਾ।