
ਡਲ ਝੀਲ ਸਣੇ ਕਈ ਜਲ ਸਰੋਤਾਂ ਦਾ ਪਾਣੀ ਜੰਮਿਆ, ਪਾਣੀ ਦੀ ਪਾਈਪਾਂ ’ਚ ਵੀ ਜੰਮਿਆ ਪਾਣੀ
ਸ਼੍ਰੀਨਗਰ: ਕਸ਼ਮੀਰ ’ਚ ਹਾਲੇ ਖ਼ਤਰਨਾਕ ਸੀਤ ਲਹਿਰ ਦੀ ਚਪੇਟ ’ਚ ਹੈ, ਜਦਕਿ ਪੂਰੀ ਘਾਟੀ ’ਚ ਪਾਰਾ ਸ਼ੁਕਰਵਾਰ ਨੂੰ ਸਿਫ਼ਰ ਤੋਂ ਵੀ ਕਈ ਡਿਗਰੀ ਹੇਠਾਂ ਡਿੱਗ ਗਿਆ, ਜਿਸ ਨਾਲ ਡਲ ਝੀਲ ਸਮੇਤ ਕਈ ਜਲ ਸਰੋਤਾਂ ’ਚ ਪਾਣੀ ਜੰਮ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ 7.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਇਸ ਸਾਲ ਇਸ ਮੌਸਮ ਦੇ ਆਮ ਘੱਟੋ ਘੱਟ ਤਾਪਮਾਨ ਤੋਂ ਪੰਜ ਡਿਗਰੀ ਘੱਟ ਹੈ। ਸ਼ਹਿਰ ’ਚ ਵੀਰਵਾਰ ਨੂੰ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ 8.4 ਡਿਗਰੀ ਸੈਲਸੀਅਸ ਹੇਠਾ ਦਰਜ ਕੀਤਾ ਗਿਆ ਸੀ, ਜੋ 1991 ਦੇ ਬਾਅਦ ਸ਼੍ਰੀਨਗਰ ’ਚ ਸੱਭ ਤੋਂ ਘੱਟ ਤਾਪਮਾਨ ਸੀ। ਘਾਟੀ ਦੇ ਬਾਕੀ ਹਿੱਸਿਆਂ ’ਚ ਵੀ ਠੰਢ ਵੱਧ ਰਹੀ ਹੈ।
Kashmir valley wrapped in cold wave
ਪਹਿਲਗਾਮ ’ਚ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ 8.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਦਕਿ ਉਸ ਦੀ ਪਿਛਲੀ ਰਾਤ ਤਾਪਮਾਨ ਸਿਫ਼ਰ ਤੋਂ 11.1 ਡਿਗਰੀ ਸੈਲਸੀਅਸ ਹੇਠਾਂ ਰਿਹਾ ਸੀ। ਗੁਲਮਰਗ ’ਚ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ 5.5 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉਤਰੀ ਕਸ਼ਮੀਰ ਦੇ ਕੁਪਵਾੜਾ ’ਚ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ 5.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਦਕਿ ਕੋਕੇਰਨਾਗ ’ਚ ਸਿਫ਼ਰ ਤੋਂ 8.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।
Cold wave
ਭੀਸ਼ਣ ਠੰਢ ਕਾਰਨ ਡਲ ਝੀਲ ’ਚ ਪਾਣੀ ਜੰਮ ਗਿਆ ਅਤੇ ਅਧਿਕਾਰੀਆਂ ਨੇ ਬਰਫ਼ ’ਤੇ ਚੱਲਣ ਦੇ ਵਿਰੁਧ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐਸਡੀਆਰਐਫ਼ ਅਤੇ ਪੁਲਿਸ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਜੰਮੇ ਹੋਏ ਜਲ ਸਰੋਤਾਂ ਦੇ ਨੇੜੇ ਗਸ਼ਤ ਕਰ ਰਹੀ ਹੈ। ਅੱਜੇ ਸਵੇਰੇ ਸ਼ਹਿਰ ਦੇ ਕਈ ਹਿੱਸਿਆਂ ’ਚ ਸੰਘਣੀ ਧੁੰਦ ਵੀ ਛਾਈ ਰਹੀ।
Cold
ਘੱਟੋ ਘੱਟ ਤਾਪਮਾਨ ’ਚ ਗਿਰਾਵਟ ਕਾਰਨ ਪਾਣੀ ਦੀ ਸਪਲਾਈ ਦੀ ਪਾਈਪਾਂ ’ਚ ਪਾਣੀ ਜੰਮਣ ਲੱਗ ਗਿਆ ਹੈ। ਸ਼ਹਿਰ ’ਚ ਅਤੇ ਘਾਟੀ ਦੇ ਕਈ ਇਲਾਕਿਆਂ ’ਚ ਸੜਕਾਂ ’ਤੇ ਬਰਫ਼ ਦੀ ਮੋਟੀ ਚਾਦਰ ਜੰਮ ਗਈ ਹੈ, ਜਿਸ ਨਾਲ ਲੋਕਾਂ ਨੂੰ ਗੱਡੀ ਚਲਾਉਣ ’ਚ ਮੁਸ਼ਕਲ ਹੋ ਰਹੀ ਹੈ। ਕਸ਼ਮੀਰ ਮੌਜੂਦਾ ਸਮੇਂ ’ਚ 40 ਦਿੱਲਾਂ ਤਕ ਚੱਲਣ ਵਾਲੀ ਭਿਅੰਕਰ ਠੰਢ ਵਾਲੀ ਮਿਆਦ ‘ਚਿੱਲਈ ਕਲਾਂ’ ਦੀ ਚਪੇਟ ’ਚ ਹੈ।