ਗ਼ੈਰ ਭਾਜਪਾ ਦਲ ਈਵੀਐਮ ਦੀ ਵਰਤੋਂ ਵਿਰੁਧ ਜਾਣਗੇ ਕੋਰਟ: ਚੰਦਰਬਾਬੂ ਨਾਇਡੂ
Published : Feb 15, 2019, 9:38 am IST
Updated : Feb 15, 2019, 9:38 am IST
SHARE ARTICLE
Chandrababu Naidu,
Chandrababu Naidu,

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਬੁਧਵਾਰ ਨੂੰ ਕਿਹਾ ਕਿ ਕੁਝ ਗੈਰ ਭਾਜਪਾਂ ਪਾਰਟੀਆਂ ਨੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐਮ) ਦੀ ਵਰਤੋਂ.....

ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਬੁਧਵਾਰ ਨੂੰ ਕਿਹਾ ਕਿ ਕੁਝ ਗੈਰ ਭਾਜਪਾਂ ਪਾਰਟੀਆਂ ਨੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐਮ) ਦੀ ਵਰਤੋਂ ਵਿਰੁਧ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਤੇਲਗੂ ਦੇਸ਼ਮ ਪਾਰਟੀ ਦੇ ਨੇਤਾਵਾਂ ਨਾਲ ਟੈਲੀਕਾਨਫ਼ਰੰਸ ਵਿਚ ਨਾਇਡੂ ਨੇ ਕਿਹਾ ਕਿ ਕਲ ਰਾਤ ਨਵੀਂ ਦਿੱਲੀ ਦੇ ਸ਼ਰਦ ਪਵਾਰ ਘਰ 15 ਗੈਰ ਭਾਜਪਾ ਦਲਾਂ ਦੀ ਬੈਠਕ ਦੌਰਾਨ ਇਸ ਸਬੰਧੀ ਫ਼ੈਸਲਾ ਕੀਤਾ ਗਿਆ। ਹਾਲਾਂਕਿ, ਟੈਲੀਕਾਨਫ਼ਰੰਸ 'ਤੇ ਟੀਡੀਪੀ ਦੀ ਇਕ ਰੀਲੀਜ਼ 'ਚ ਮੁੱਦੇ ਬਾਰੇ ਕੁਝ ਨਹੀਂ ਕਿਹਾ ਗਿਆ।

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਮੰਗ ਕਰ ਰਹੀਹੈ ਕਿ ਆਗਾਂਮੀ ਚੋਣਾ ਵਿਚ ਈਵੀਐਮ ਦੀ ਵਰਤੋਂ ਨਾ ਕੀਤੀ ਜਾਵੇ ਜਦਕਿ ਚੋਣ ਕਮਿਸ਼ਨ ਨੇ ਵੋਟ ਪੱਤਰ ਵਾਲੀ ਪੁਰਾਣੀ ਵਿਵਸਥਾ ਵਲ ਵਾਪਸ ਜਾਣ ਤੋਂ ਇਨਕਾਰ ਕੀਤਾ ਹੈ। ਕੁਝ ਦਿਨ ਪਹਿਲਾਂ ਇਥੇ ਆਏ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੈ ਕਿਹਾ ਸੀ ਕਿ ਜ਼ਿਆਦਾਤਰ ਪਾਰਟੀਆਂ ਨੇ ਈਵੀਐਮ ਵਿਚ ਵਿਸ਼ਵਾਸ ਦਿਖਾਇਆ ਹੈ। ਉਨ੍ਹਾਂ ਅਫ਼ਸੋਸ ਜਤਾਇਆ ਸੀ ਕਿ ਕੁਝ ਪਾਰਟੀਆਂ ਇਸ 'ਤੇ ਸਵਾਲ ਚੁੱਕ ਰਹੀਆਂ ਹਨ। ਨਾਇਡੂ ਨੇ ਪਾਰਟੀ ਦੇ ਨੇਤਾਵਾਂ ਨੂੰ ਦਸਿਆ ਕਿ ਵਿਰੋਧੀ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਗਠਜੋੜ ਕਰਨ ਅਤੇ ਸਾਂਝੇ ਪ੍ਰੋਗਰਾਮ ਨਾਲ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।

ਟੀਡੀਪੀ ਮੁਖੀ ਦੇ ਹਵਾਲੇ ਤੋਂ ਰੀਲੀਜ਼ ਵਿਚ ਕਿਹਾ ਗਿਆ, ''ਪੂਰੇ ਦੇਸ਼ ਵਿਚ ਨਰਿੰਦਰ ਮੋਦੀ ਦੇ ਸ਼ਾਸਨ ਪ੍ਰਤੀ ਬਹੁਤ ਵਿਰੋਧ ਹੈ। ਇਕ ਅਯੋਗ ਵਿਅਕਤੀ ਦੇ ਹੱਥ ਵਿਚ ਜਾ ਕੇ ਲੋਕਤੰਤਰ ਖ਼ਤਰੇ ਵਿਚ ਪਏਗਾ। ਰਾਸ਼ਟਰੀ ਪਾਰਟੀਆਂ ਨਾਲ ਸਾਡੀ ਗੱਲ ਸਫ਼ਲ ਰਹੀ।'' ਹਾਲਾਂਕਿ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਆਂਧਰਾ ਪ੍ਰਦੇਸ਼ ਵਿਚ ਟੀਡੀਪੀ ਕਾਂਗਰਸ ਨਾਲ ਚੋਣਾਂ ਤੋਂ ਪਹਿਲਾਂ ਗਠਬੰਧਨ ਕਰੇਗੀ?  (ਪੀਟੀਆਈ)

SHARE ARTICLE

ਏਜੰਸੀ

Advertisement

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM
Advertisement