
ਉਹਨਾਂ ਆਰੋਪ ਲਗਾਇਆ ਕਿ ਭਾਜਪਾ ਨੇ...
ਨਵੀਂ ਦਿੱਲੀ: ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਤੇ ਹੋ ਰਹੀ ਰਾਜਨੀਤਿਕ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ। ਮੀਡੀਆ ਨਾਲ ਗੱਲਬਾਤ ਦੌਰਾਨ ਕਾਂਗਰਸ ਆਗੂ ਉਦਿਤ ਰਾਜ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ 2024 ਵਿਚ ਚੋਣਾਂ ਤੋਂ ਪਹਿਲਾਂ ਪੁਲਵਾਮਾ ਤੇ ਅਟੈਕ ਹੋ ਸਕਦਾ ਹੈ। ਉਹਨਾਂ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਸੱਤਾ ਵਿਚ ਬਣੇ ਰਹਿਣ ਲਈ ਮੋਦੀ ਸਰਕਾਰ ਨੇ 40 ਜਵਾਨਾਂ ਦੀ ਜਾਨ ਦਾ ਸੌਦਾ ਕੀਤਾ ਹੈ।
PM Narendra Modi
ਉਹਨਾਂ ਆਰੋਪ ਲਗਾਇਆ ਕਿ ਭਾਜਪਾ ਨੇ ਪੁਲਵਾਮਾ ਨੂੰ ਚੋਣਾਂਵੀ ਮੁੱਦਾ ਬਣਾ ਕੇ 2019 ਦਾ ਲੋਕ ਸਭਾ ਚੋਣਾਂ ਜਿੱਤਿਆ ਹੈ। ਇਸ ਦੇ ਨਾਲ ਹੀ ਉਦਿਤ ਰਾਜ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਨੂੰ ਸਹੀ ਦਸਿਆ ਹੈ ਜਿਸ ਨਾਲ ਰਾਹੁਲ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਦਸ ਦਈਏ ਕਿ 14 ਫਰਵਰੀ ਨੂੰ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਫ਼ੌਜ ਦੇ ਕਾਫਲੇ ਤੇ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।
Rahul Gandhi
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਸ਼ਹੀਦ ਜਵਾਨਾਂ ਨੂੰ ਯਾਦ ਕੀਤਾ ਅਤੇ ਸਰਕਾਰ ਤੇ ਨਿਸ਼ਾਨੇ ਲਗਾਉਂਦੇ ਹੋਏ ਸਵਾਲ ਕੀਤਾ ਸੀ ਕਿ ਆਖਰ ਇਸ ਹਮਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ, ਇਸ ਦੀ ਜਾਂਚ ਵਿਚ ਕੀ ਨਿਕਲਿਆ ਹੈ ਅਤੇ ਸਰਕਾਰ ਵਿਚ ਕਿਸ ਵਿਅਕਤੀ ਨੂੰ ਜਵਾਬਦੇਹੀ ਠਹਿਰਾਇਆ ਗਿਆ ਹੈ।
Pulwama anniversary: PM Modi pays tribute to CRPF jawans
ਗਾਂਧੀ ਨੇ ਸ਼ਹੀਦ ਜਵਾਨਾਂ ਦੇ ਮੁਰਦਾ ਸ਼ਰੀਰ ਵਾਲੇ ਤਾਬੂਤਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਅੱਜ ਜਦੋਂ ਅਸੀਂ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ 40 ਜਵਾਨਾਂ ਨੂੰ ਯਾਦ ਕਰ ਰਹੇ ਹਾਂ ਤਾਂ ਸਾਡਾ ਸਵਾਲ ਇਹ ਹੈ ਕਿ ਇਸ ਹਮਲੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ ਹੈ? ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਹਮਲੇ ਦੀ ਜਾਂਚ ਵਿਚ ਕੀ ਨਿਕਲਿਆ ਹੈ? ਹਮਲੇ ਨਾਲ ਜੁੜੀ ਸੁਰੱਖਿਆ ਲਈ ਭਾਜਪਾ ਸਰਕਾਰ ਵਿਚ ਹੁਣ ਤਕ ਕਿਸ ਨੂੰ ਜਵਾਬਦੇਹੀ ਠਹਿਰਾਇਆ ਗਿਆ ਹੈ?
Terrorists Attack
ਦਸ ਦਈਏ ਕਿ ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 34 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਮੁੱਖ ਮੰਤਰੀ ਨੇ ਸਾਰਿਆਂ ਨੂੰ ‘ਮਾਣ ਪੱਤਰ’ ਦੇ ਕੇ ਸਨਮਾਨਤ ਕੀਤਾ, ਜਿਨਾਂ ਨੂੰ ਸਾਲ 2017, 2018 ਤੇ 2019 ਦੌਰਾਨ ਸੂਬਾ ਸਰਕਾਰ ਨੇ ‘ਮਾਣ ਤੇ ਸਨਮਾਨ’ ਨੀਤੀ ਤਹਿਤ ਸ਼ਹੀਦ ਸੈਨਿਕਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਸੀ।
Pulwama anniversary: PM Modi pays tribute to CRPF jawans
ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਸ਼ਹੀਦ ਪਰਿਵਾਰਾਂ ਦੀ ਭਲਾਈ ਨੂੰ ਸਭ ਤੋਂ ਵੱਧ ਪਹਿਲ ਦੇਣ ਦੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਇਨਾਂ ਬਹਾਦਰ ਸੂਰਮਿਆਂ ’ਤੇ ਸਮੁੱਚੇ ਦੇਸ਼ ਨੂੰ ਮਾਣ ਹੈ ਜਿਨ੍ਹਾਂ ਨੇ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਤਿਵਾਦ ਵਿਰੁੱਧ ਆਪਣੀ ਡਿਊਟੀ ਨਿਭਾਉਦਿਆਂ ਮਿਸਾਲੀ ਕੁਰਬਾਨੀ ਦਿੱਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।