
ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿਚ ਪੰਜਾਬ ਦੀ ਇੱਕ ਟੀਵੀ ਅਦਾਕਾਰਾ ਦਾ ਉਸਦੇ ਪਤੀ ਅਤੇ ਦੋਸਤ ਨੇ ਮਿਲ ਕੇ ਕਤਲ ਕਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਨੈਨੀਤਾਲ ....
ਦੇਹਰਾਦੂਨ- ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿਚ ਪੰਜਾਬ ਦੀ ਇੱਕ ਟੀਵੀ ਅਦਾਕਾਰਾ ਦਾ ਉਸਦੇ ਪਤੀ ਅਤੇ ਦੋਸਤ ਨੇ ਮਿਲ ਕੇ ਕਤਲ ਕਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਨੈਨੀਤਾਲ ਦੇ ਸੀਨੀਅਰ ਸੁਪਰਡੈਂਟ ਸੁਨੀਲ ਕੁਮਾਰ ਮੀਨਾ ਨੇ ਦੱਸਿਆ ਕਿ ਪੰਜਾਬ ਨਾਲ ਸਬੰਧ ਰੱਖਣ ਵਾਲੀ 29 ਸਾਲਾ ਟੀਵੀ ਅਦਾਕਾਰਾ ਅਨੀਤਾ ਸਿੰਘ ਦੇ ਪਤੀ ਰਵਿੰਦਰ ਪਾਲ ਸਿੰਘ ਨੂੰ ਸ਼ੱਕ ਸੀ ਕਿ ਉਸ ਦੇ ਨਜ਼ਇਜ ਸਬੰਧ ਹਨ
File Photo
ਅਤੇ ਇਸੇ ਸ਼ੱਕ ਵਿੱਚ ਉਸ ਨੇ ਆਪਣੇ ਦੋਸਤ ਕੁਲਦੀਪ ਨਾਲ ਮਿਲ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਫਿਰ ਉਸ ਦੇ ਪਤੀ ਨੇ ਆਪਣੇ ਆਪ ਨੂੰ ਬਚਾਉਣ ਲਈ ਲਾਸ਼ ਨੂੰ ਜਲਾ ਦਿੱਤਾ। ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਦੇ ਵਸਨੀਕ ਰਵਿੰਦਰ ਨੇ ਅਨੀਤਾ ਨੂੰ ਦੱਸਿਆ ਕਿ ਉਸ ਦੇ ਦੋਸਤ ਕੁਲਦੀਪ ਦਾ ਫਿਲਮੀ ਦੁਨੀਆ ਵਿਚ ਕਾਫੀ ਸੰਪਰਕ ਹੈ ਅਤੇ ਉਹ ਉਸ ਨੂੰ ਬਾਲੀਵੁੱਡ ਵਿਚ ਕੰਮ ਕਰਨ ਲਈ ਮਿਲ ਸਕਦੀ ਹੈ।
File Photo
ਇਸੇ ਬਹਾਨੇ ਉਹ ਉਸਨੂੰ ਕਲਾਢੂੰਗੀ ਲੈ ਆਇਆ। ਉਸਨੇ ਦੱਸਿਆ ਕਿ 30 ਜਨਵਰੀ ਨੂੰ ਰਵਿੰਦਰ ਅਨੀਤਾ ਨੂੰ ਆਪਣੇ ਨਾਲ ਕਲਾਧੂੰਗੀ ਲੈ ਆਇਆ ਅਤੇ ਚਾਹ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਆਪਣੀ ਪਤਨੀ ਨੂੰ ਪਿਲਾ ਦਿੱਤਾ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਰਵਿੰਦਰ ਅਤੇ ਕੁਲਦੀਪ ਨੇ ਸੁਨੀਤਾ ਦਾ ਗਲਾ ਘੁੱਟ ਦਿੱਤਾ ਅਤੇ ਉਸ ਦੀ ਲਾਸ਼ ਨੂੰ ਠਿਕਾਣੇ ਲਗਾ ਦਿੱਤਾ।
File Photo
ਦਰਅਸਲ ਪਿਛਲੇ ਦਿਨਾਂ ਵਿਚ ਜੰਗਲ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਜਲੀ ਹੋਈ ਲਾਸ਼ ਦੇਖੀ। ਇਸ ਤੋਂ ਬਾਅਦ ਪੁਲਿਸ ਨੇ ਜੰਗਲ ਵਾਲੀ ਸੜਕ ਤੇ ਲੱਗੇ ਸੀਸੀਟੀਵੀ ਚੈੱਕ ਕੀਤੇ ਅਤੇ ਉਸ ਫੁਟੇਜ ਵਿਚ ਉਹਨਾਂ ਨੇ ਇਕ ਕਾਰ ਜਾਂਦੀ ਦੇਖੀ। ਉਸ ਕਾਰ ਦਾ ਨੰਬਰ ਲੈ ਕੇ ਪੁਲਿਸ ਨੇ ਕਾਰ ਦੇ ਮਾਲਿਕ ਦੀ ਖੋਜ ਕੀਤੀ ਤਾਂ ਉਹ ਮਾਲਿਕ ਹੁਲਦਾਨੀ ਦਾ ਰਹਿਣ ਵਾਲਾ ਨਿਕਲਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਘਟਨਾ ਵਾਲੀ ਰਾਤ ਉਸ ਨੇ ਆਪਣੀ ਕਾਰ ਆਪਣੇ ਰਿਸ਼ਤੇਦਾਰ ਕੁਲਦੀਪ ਜੋ ਕਿ ਦਿੱਲੀ ਦੇ ਰਹਿਣ ਵਾਲਾ ਹੈ ਨੂੰ ਦਿੱਤੀ ਸੀ।
File Photo
ਪੁਲਿਸ ਉਸਦੇ ਪਤੇ ਤੇ ਦਿੱਲੀ ਪਹੁੰਚੀ ਅਤੇ ਕੁਲਦੀਪ ਤੋਂ ਪੁੱਛਗਿੱਛ ਕੀਤੀ। ਉਸਨੇ ਦੱਸਿਆ ਕਿ ਜੰਗਲ ਵਿੱਚੋਂ ਮਿਲੀ ਲਾਸ਼ ਉਸ ਦੇ ਦੋਸਤ ਰਵਿੰਦਰਪਾਲ ਸਿੰਘ ਦੀ ਪਤਨੀ ਅਨੀਤਾ ਸਿੰਘ ਦੀ ਹੈ ਜੋ ਕਿ ਫਿਰੋਜ਼ਪੁਰ, ਪੰਜਾਬ ਵਿੱਚ ਰਹਿੰਦੀ ਹੈ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਰਵਿੰਦਰ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਸੀ
File Photo
ਅਤੇ ਇਸ ਸਭ ਦੇ ਚੱਲਦੇ ਉਹਨਾਂ ਨੇ ਇਹ ਸਾਜ਼ਿਸ਼ ਰਚੀ। ਨੈਨੀਤਾਲ ਦੇ ਸੀਨੀਅਰ ਐਸ.ਪੀ. ਪੁਲਿਸ ਨੇ ਦੋਵਾਂ ਮੁਲਜ਼ਮਾਂ ਰਵਿੰਦਰ ਅਤੇ ਕੁਲਦੀਪ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਸਟੇਟ ਡਾਇਰੈਕਟਰ ਜਨਰਲ ਆਫ਼ ਪੁਲਿਸ (ਲਾਅ ਐਂਡ ਆਰਡਰ) ਅਸ਼ੋਕ ਕੁਮਾਰ ਨੇ ਕਿਹਾ ਕਿ ਕੇਸ ਦਾ ਖੁਲਾਸਾ ਕਰਨ ਵਾਲੀ ਟੀਮ ਲਈ ਇੱਕ ਪੁਲਿਸ ਮੈਡਲ ਜਾਂ ਪ੍ਰਸ਼ੰਸਾ ਪੱਤਰ ਬਾਰੇ ਵਿਚਾਰ ਕੀਤਾ ਜਾਵੇਗਾ।