ਕੌਮਾਤਰੀ ਬਾਜ਼ਾਰ ਵਿਚ ਘਟਦੇ ਰੇਟਾਂ ਦਰਮਿਆਨ ਘਰੇਲੂ ਪੱਧਰ 'ਤੇ ਵਧੀ ਸੋਨੇ ਦੀ ਚਮਕ
Published : Feb 15, 2021, 3:41 pm IST
Updated : Feb 15, 2021, 3:41 pm IST
SHARE ARTICLE
gold silver rates rise
gold silver rates rise

ਪਿਛਲੇ ਸਾਲ ਮਾਰਚ ਤੋਂ ਉੱਚੇ ਪੱਧਰ 'ਤੇ ਪਹੁੰਚੀ ਯੂਐਸ 'ਚ ਬਾਂਡ ਦੀ ਕੀਮਤ 

ਨਵੀਂ ਦਿੱਲੀ: ਕਰੋਨਾ ਕਾਲ ਤੋਂ ਬਾਅਦ ਹਰ ਖੇਤਰ ਵਿਚ ਗਿਰਾਵਟ ਦੇ ਬਾਵਜੂਦ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਵੇਂ ਪਿਛਲੇ ਕੁੱਝ ਅਰਸੇ ਤੋਂ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ ਅਤੇ ਸੋਨੇ ਦੀਆਂ ਕੀਮਤਾਂ ਵਿਚ ਚਾਰ ਅੰਕਾਂ ਤਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸੇ ਦੌਰਾਨ ਅੱਜ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀ ਗਿਰਾਵਟ ਦੇ ਉਲਟ ਘਰੇਲੂ ਬਜ਼ਾਰ 'ਚ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਹੋਇਆ ਹੈ।

GOLD RateGOLD Rate

ਭਾਵੇਂ ਸੋਨੇ ਦੀ ਕੀਮਤ ਵਿਚ ਇਹ ਵਾਧਾ ਸੀਮਤ ਹੀ ਸੀ ਪਰ ਯੂਐਸ 'ਚ ਬਾਂਡ ਦੀ ਕੀਮਤ ਪਿਛਲੇ ਸਾਲ ਮਾਰਚ ਤੋਂ ਉੱਚੇ ਪੱਧਰ 'ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਮਹਿੰਗਾਈ ਵੀ ਛੇ ਸਾਲਾਂ ਦੇ ਉੱਚੇ ਪੱਧਰ 'ਤੇ ਹੈ। ਵੱਧ ਮਹਿੰਗਾਈ ਦੇ ਕਾਰਨ, ਹੇਜਿੰਗ ਲਈ ਸੋਨੇ ਦੀ ਖਰੀਦ ਵਿਚ ਵਾਧਾ ਹੋਇਆ ਹੈ। ਹਾਲਾਂਕਿ ਬਾਂਡ ਦੀ ਉਪਜ ਵੀ ਵਧੀ ਹੈ। ਇਸ ਦੇ ਕਾਰਨ, ਸੋਨੇ ਦੀ ਖਰੀਦਾਰੀ ਵਿਚ ਵਾਧਾ ਹੋਇਆ ਹੈ।

Gold and silver pricesGold and silver prices

ਭਾਰਤ ਵਿਚ ਐਮਸੀਐਕਸ ਵਿਚ ਗੋਲ੍ਡ ਫਿਊਚਰ ਦੀ ਕੀਮਤ 0.15 ਪ੍ਰਤੀਸ਼ਤ ਭਾਵ 69 ਰੁਪਏ ਦੀ ਤੇਜ਼ੀ ਨਾਲ 47,387 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ। ਸਿਲਵਰ ਫਿਊਚਰ 1.14 ਪ੍ਰਤੀਸ਼ਤ ਭਾਵ 791 ਰੁਪਏ ਦੀ ਤੇਜ਼ੀ ਨਾਲ 69,908 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਦਿੱਲੀ ਬਾਜ਼ਾਰ 'ਚ ਸੋਨਾ 661 ਰੁਪਏ ਦੀ ਗਿਰਾਵਟ ਨਾਲ 46,847 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਚਾਂਦੀ 347 ਰੁਪਏ ਦੀ ਗਿਰਾਵਟ ਦੇ ਨਾਲ 67,894 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

gold rategold rate

ਸੋਮਵਾਰ ਨੂੰ, ਅਹਿਮਦਾਬਾਦ 'ਚ ਗੋਲਡ ਸਪੋਟ 47,193 ਰੁਪਏ ਪ੍ਰਤੀ ਦਸ ਗ੍ਰਾਮ 'ਚ ਵਿਕਿਆ, ਜਦਕਿ ਗੋਲਡ ਫਿਊਚਰ 47,400 ਰੁਪਏ ਪ੍ਰਤੀ ਦਸ ਗ੍ਰਾਮ 'ਚ ਵਿਕਿਆ। ਸੋਮਵਾਰ ਨੂੰ ਗਲੋਬਲ ਬਾਜ਼ਾਰ 'ਚ ਸੋਨਾ ਡਿੱਗਿਆ। ਗੋਲਡ ਸਪੋਟ 0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,821.84 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਯੂਐਸ ਗੋਲਡ ਫਿਊਚਰ 0.1 ਪ੍ਰਤੀਸ਼ਤ ਡਿੱਗ ਕੇ 1,822.30 ਡਾਲਰ ਪ੍ਰਤੀ ਔਂਸ  'ਤੇ ਆ ਗਿਆ। ਚਾਂਦੀ 0.4 ਪ੍ਰਤੀਸ਼ਤ ਦੀ ਤੇਜ਼ੀ ਨਾਲ 27.46 ਡਾਲਰ ਪ੍ਰਤੀ ਔਂਸ  'ਤੇ ਪਹੁੰਚ ਗਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement