
ਕਿਹਾ ਕਿ ਹੁਣ ਤਾਂ ਅਸੀਂ ਉਸ ਵਕਤ ਹੀ ਵਾਪਸ ਜਾਵਾਂਗੇ ਜਦੋਂ ਕੇਂਦਰ ਸਰਕਾਰ ਸਾਡੇ ‘ਤੇ ਥੋਪੇ ਕਾਲੇ ਕਾਨੂੰਨਾਂ ਨੂੰ ਵਾਪਸ ਲਵੇਗੀ ।।
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ) : ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਘੋਲੀਆ ਪਿੰਡ ਦੇ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਸੰਘਰਸ਼ਸ਼ੀਲ ਪਿੰਡ ਬਣਾਇਆ ਹੈ । ਇਸ ਮੌਕੇ ਪਿੰਡ ਘੋਲੀਆ ਦੇ ਸਰਪੰਚ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਪੰਜਾਬ ਦੇ ਹਜ਼ਾਰਾਂ ਲੋਕ ਦਿੱਲੀ ਬਾਰਡਰ ‘ਤੇ ਸੰਘਰਸ਼ ਕਰਨ ਲਈ ਆਏ ਹੋਏ ਹਨ । ਉਨ੍ਹਾਂ ਕਿਹਾ ਕਿ ਹੁਣ ਤਾਂ ਇੱਥੇ ਬਾਰਡਰ ‘ਤੇ ਅਜਿਹਾ ਮਾਹੌਲ ਬਣ ਗਿਆ ਹੈ ਕਿ ਸਾਨੂੰ ਸੰਘਰਸ਼ ਦਾ ਮੈਦਾਨ ਹੀ ਆਪਣਾ ਪਿੰਡ ਲੱਗਣ ਲੱਗ ਪਿਆ ਹੈ ।
photoਪਿੰਡ ਘੋਲੀਆ ਦੇ ਸਰਪੰਚ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸਾਡਾ ਇਸ ਸੰਘਰਸ਼ ਦੇ ਮੈਦਾਨ ਵਿਚੋਂ ਵਾਪਸ ਜਾਣ ਦਾ ਮਨ ਨਹੀਂ ਕਰ ਰਿਹਾ, ਉਨ੍ਹਾਂ ਕਿਹਾ ਕਿ ਹੁਣ ਤਾਂ ਅਸੀਂ ਉਸ ਵਕਤ ਹੀ ਵਾਪਸ ਜਾਵਾਂਗੇ ਜਦੋਂ ਕੇਂਦਰ ਸਰਕਾਰ ਸਾਡੇ ‘ਤੇ ਥੋਪੇ ਕਾਲੇ ਕਾਨੂੰਨ ਵਾਪਸ ਲਵੇਗੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਕਿਸਾਨੀ ਦੇ ਲਈ ਮੌਤ ਦੇ ਵਾਰੰਟ ਹਨ । ਇਨ੍ਹਾਂ ਵਾਰੰਟਾਂ ਦੇ ਖਿਲਾਫ ਦੇਸ਼ ਦੀ ਲੱਖਾਂ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਇਸ ਅੰਦੋਲਨ ਨੂੰ ਅਣਦੇਖਿਆਂ ਕਰ ਰਹੀ ਹੈ ।
photoਉਨ੍ਹਾਂ ਕਿਹਾ ਕਿ ਇੱਥੇ ਪਿੰਡ ਵਸਾਉਣ ਦਾ ਮਕਸਦ ਸਾਡਾ ਇਹ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਇਸ ਪਿੰਡ ਵਿੱਚ ਪੱਕੇ ਮੋਰਚੇ ਲੱਗੇ ਰਹਿਣਗੇ । ਉਨ੍ਹਾਂ ਕਿਹਾ ਕਿ ਇੱਥੇ ਪਿੰਡ ਵਸਾਉਣ ਨਾਲ ਇਹ ਜਗ੍ਹਾ ਹੁਣ ਖਿੱਚ ਦਾ ਕੇਂਦਰ ਬਣ ਚੁੱਕੀ ਹੈ । ਇਸ ਸੰਘਰਸ਼ੀ ਪਿੰਡ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਚੱਲ ਕੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਸੰਘਰਸ਼ੀ ਪਿੰਡ ਦੇਸ਼ ਦੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਪ੍ਰੇਰਨਾ ਸਰੋਤ ਬਣੇਗਾ । ਕਿਸਾਨੀ ਅੰਦੋਲਨ ਦਾ ਇਹ ਪਿੰਡ ਲੋਕਾਂ ਲਈ ਮਿਸਾਲ ਕਾਇਮ ਕਰੇਗਾ ।