
ਚਾਰ ਲੋਕਾਂ ਦੀ ਹੋਈ ਮੌਤ
ਮੁੰਬਈ : ਮਹਾਰਾਸ਼ਟਰ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਕ ਬੇਕਾਬੂ ਟਰੱਕ ਨੇ ਆਵਾਜਾਈ ਵਿੱਚ ਫਸੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਾਦਸੇ 'ਚ 7 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ।
Tragic accident
ਐਕਸਪ੍ਰੈੱਸਵੇਅ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਪੁਣੇ ਤੋਂ ਕਰੀਬ 70 ਕਿਲੋਮੀਟਰ ਦੂਰ ਮੁੰਬਈ-ਪੁਣੇ ਐਕਸਪ੍ਰੈੱਸਵੇਅ ਹਾਈਵੇਅ 'ਤੇ ਸ਼ਾਮ ਕਰੀਬ 6.30 ਵਜੇ ਵਾਪਰਿਆ। ਖਾਪੋਲੀ ਦੇ ਕੋਲ ਟ੍ਰੈਫਿਕ ਕਾਰਨ ਕਈ ਵਾਹਨ ਰੁਕੇ ਸਨ ਕਿ ਅਚਾਨਕ ਪੁਣੇ ਵੱਲ ਜਾ ਰਿਹਾ ਇੱਕ ਕੰਟੇਨਰ ਕੰਟਰੋਲ ਤੋਂ ਬਾਹਰ ਹੋ ਗਿਆ। ਜਿਸ ਨੇ ਟਰੈਫਿਕ ਵਿੱਚ ਖੜ੍ਹੀਆਂ ਕਈ ਕਾਰਾਂ, ਇੱਕ ਟੈਂਪੂ ਸਮੇਤ ਛੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਸਵਿਫਟ ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਦੂਜੇ ਵਾਹਨਾਂ 'ਚ ਸਵਾਰ ਕਈ ਲੋਕ ਜ਼ਖਮੀ ਹੋ ਗਏ।
Tragic accident
ਸੂਚਨਾ ਮਿਲਣ 'ਤੇ ਬਚਾਅ ਦਲ ਅਤੇ ਐਕਸਪ੍ਰੈਸਵੇਅ ਐਮਰਜੈਂਸੀ ਰਿਸਪਾਂਸ ਸਕੁਐਡ ਮੌਕੇ 'ਤੇ ਪਹੁੰਚ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਦਸੇ ਕਾਰਨ ਐਕਸਪ੍ਰੈਸ ਵੇਅ ਜਾਮ ਹੋ ਗਿਆ। ਇੱਕ ਘੰਟੇ ਬਾਅਦ ਆਵਾਜਾਈ ਮੁੜ ਬਹਾਲ ਹੋ ਗਈ।