
ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ, ਰੇਲਵੇ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਹੈਦਰਾਬਾਦ: ਹੈਦਰਾਬਾਦ ਨੇੜੇ ਬੁੱਧਵਾਰ ਸਵੇਰੇ ਗੋਦਾਵਰੀ ਐਕਸਪ੍ਰੈਸ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ। ਦੱਖਣੀ ਮੱਧ ਰੇਲਵੇ (ਐਸਸੀਆਰ) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਮੁਤਾਬਕ ਟਰੇਨ ਇੱਥੇ ਸਿਕੰਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜਾ ਰਹੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਸਫਾਈ ਦੌਰਾਨ ਮਿਲਿਆ ਹੈਂਡ ਗ੍ਰਨੇਡ, ਬੀ.ਐੱਸ.ਐੱਫ. ਚੌਕਸ
ਦੱਖਣੀ ਮੱਧ ਰੇਲਵੇ ਨੇ ਇੱਕ ਰਿਲੀਜ਼ ਵਿੱਚ ਕਿਹਾ, "ਟਰੇਨ ਨੰਬਰ 12727 (ਵਿਸ਼ਾਖਾਪਟਨਮ - ਸਿਕੰਦਰਾਬਾਦ) ਗੋਦਾਵਰੀ ਐਕਸਪ੍ਰੈਸ ਬੀਬੀਨਗਰ ਅਤੇ ਘਾਟਕੇਸਰ ਵਿਚਕਾਰ ਪਟੜੀ ਤੋਂ ਉਤਰ ਗਈ। ਇਸ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ ਪਰ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।"
ਇਹ ਵੀ ਪੜ੍ਹੋ : ਨਿਊਜ਼ੀਲੈਂਡ ਵਿਚ ਲੱਗੇ ਭੂਚਾਲ ਦੇ ਝਟਕੇ
ਬਿਆਨ ਮੁਤਾਬਕ ਪਟੜੀ ਤੋਂ ਉਤਰੇ ਡੱਬਿਆਂ ਨੂੰ ਉਥੇ ਹੀ ਛੱਡ ਕੇ ਯਾਤਰੀਆਂ ਨੂੰ ਉਸੇ ਟਰੇਨ ਦੇ ਹੋਰ ਡੱਬਿਆਂ ਵਿਚ ਬਿਠਾ ਕੇ ਅੱਗੇ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰੇਲਵੇ ਵਲੋਂ ਇੱਕ ਹੈਲਪਲਾਈਨ ਨੰਬਰ 040 27786666 ਵੀ ਜਾਰੀ ਕੀਤਾ ਗਿਆ ਹੈ।