Kamal Kant Batra Mother Death News: ਕਾਰਗਿਲ ਜੰਗ ਦੇ ਹੀਰੋ ਕੈਪਟਨ ਵਿਕਰਮ ਬੱਤਰਾ ਦੀ ਮਾਂ ਦਾ ਹੋਇਆ ਦਿਹਾਂਤ

By : GAGANDEEP

Published : Feb 15, 2024, 8:32 am IST
Updated : Feb 15, 2024, 9:08 am IST
SHARE ARTICLE
Kargil war hero Captain Vikram Batra's mother Death news in punjabi
Kargil war hero Captain Vikram Batra's mother Death news in punjabi

Kamal Kant Batra Mother Death News: 77 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

Kargil War Captain Vikram Batra Mother Death News: ਕਾਰਗਿਲ ਜੰਗ ਦੇ ਹੀਰੋ ਅਤੇ ਕੈਪਟਨ ਵਿਕਰਮ ਬੱਤਰਾ ਦੀ ਮਾਂ ਕਮਲਕਾਂਤ ਬੱਤਰਾ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ 77 ਸਾਲ ਦੀ ਉਮਰ 'ਚ ਹਿਮਾਚਲ ਪ੍ਰਦੇਸ਼ 'ਚ ਆਖਰੀ ਸਾਹ ਲਏ। ਇਸ ਸਬੰਧੀ ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਵਿਕਰਮ ਬੱਤਰਾ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ: Chandigarh News: 2 ਸਾਲਾਂ ਵਿੱਚ 332 ਉਲੰਘਣਾਵਾਂ ਦੇ 151 ਚਲਾਨ ਵਾਲਾ ਐਕਟਿਵਾ ਚਲਾਕ ਗ੍ਰਿਫਤਾਰ

ਹਿਮਾਚਲ ਪ੍ਰਦੇਸ਼ ਦੇ ਸੀ.ਐਮ.ਓ ਦਫਤਰ ਨੇ ਐਕਸ 'ਤੇ ਪੋਸਟ ਕਰਦੇ ਹੋਏ ਸ਼ਹੀਦ ਵਿਕਰਮ ਬੱਤਰਾ ਦੀ ਮਾਤਾ ਕਮਲਕਾਂਤ ਬੱਤਰਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੇ ਮਾਤਾ ਕਮਲਕਾਂਤ ਬੱਤਰਾ ਦੇ ਦਿਹਾਂਤ ਬਾਰੇ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਇਹ ਅਥਾਹ ਦੁੱਖ ਸਹਿਣ ਦਾ ਬਲ ਬਖਸ਼ਣ। 

ਇਹ ਵੀ ਪੜ੍ਹੋ: Chandigarh News: ਅਦਾਲਤਾਂ ਦਾ ਕੰਮ ਪੰਜਾਬੀ ’ਚ ਕਰਨ ਲਈ ਪੰਜਾਬ ਸਰਕਾਰ ਸਹਿਮਤ ਪਰ ਬੁਨਿਯਾਦੀ ਢਾਂਚੇ ਬਾਰੇ ਚੁੱਪ

ਕੈਪਟਨ ਵਿਕਰਮ ਬੱਤਰਾ ਦੀ ਮਾਂ ਕਮਲਕਾਂਤ ਬੱਤਰਾ ਨੇ ਰਾਜਨੀਤੀ ਵਿਚ ਐਂਟਰੀ ਕੀਤੀ ਸੀ। ਉਨ੍ਹਾਂ ਨੇ ਸਾਲ 2014 'ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਲੋਕ ਸਭਾ ਚੋਣ ਲੜੀ ਸੀ। ਕੁਝ ਮਹੀਨਿਆਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਲਿਆ। ਕਮਲਕਾਂਤ ਬੱਤਰਾ ਨੇ ਕਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਕੰਮਕਾਜ ਅਤੇ ਜਥੇਬੰਦਕ ਢਾਂਚੇ ਤੋਂ ਅਸੰਤੁਸ਼ਟ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਮਲਕਾਂਤ ਬੱਤਰਾ ਦੇ ਬਹਾਦਰ ਪੁੱਤਰ ਕੈਪਟਨ ਵਿਕਰਮ ਬੱਤਰਾ 24 ਸਾਲ ਦੀ ਉਮਰ ਵਿੱਚ ਕਾਰਗਿਲ ਜੰਗ ਵਿੱਚ ਸ਼ਹੀਦ ਹੋ ਗਏ ਸਨ। ਕੈਪਟਨ ਵਿਕਰਮ ਬੱਤਰਾ ਨੂੰ ਮਰਨ ਉਪਰੰਤ ਬਹਾਦਰੀ ਪੁਰਸਕਾਰ ਅਤੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਉਸ ਨੂੰ ਕਾਰਗਿਲ ਦਾ ਸ਼ੇਰ, ਕਾਰਗਿਲ ਦਾ ਹੀਰੋ ਆਦਿ ਨਾਵਾਂ ਨਾਲ ਬੁਲਾਇਆ ਜਾਣ ਲੱਗਾ। 

(For more Punjabi news apart from Kargil war hero Captain Vikram Batra's mother Death news in punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement