Chandigarh News: 2 ਸਾਲਾਂ ਵਿੱਚ 332 ਉਲੰਘਣਾਵਾਂ ਦੇ 151 ਚਲਾਨ ਵਾਲਾ ਐਕਟਿਵਾ ਚਾਲਕ ਗ੍ਰਿਫਤਾਰ

By : GAGANDEEP

Published : Feb 15, 2024, 8:23 am IST
Updated : Feb 15, 2024, 9:19 am IST
SHARE ARTICLE
Activa cheater arrested with 151 invoices of 332 violations in 2 years Chandigarh News in punjabi
Activa cheater arrested with 151 invoices of 332 violations in 2 years Chandigarh News in punjabi

Chandigarh News: ਟ੍ਰੈਫਿਕ ਪੁਲਿਸ ਨੇ ਐਕਟਿਵਾ ਵੀ ਕੀਤੀ ਜ਼ਬਤ

Activa cheater arrested with 151 invoices of 332 violations in 2 years Chandigarh News in punjabi : ਟ੍ਰੈਫਿਕ ਨਿਯਮਾਂ ਦੀ 332 ਵਾਰ ਉਲੰਘਣਾ ਕਰਨ ਵਾਲੇ ਮਨੀਮਾਜਰਾ ਨਿਵਾਸੀ ਗੁਰਿੰਦਰ ਸਿੰਘ ਸੈਣੀ ਦੇ ਦੋ ਸਾਲਾਂ ਵਿਚ 151 ਚਲਾਨ ਹੋਏ ਹਨ। ਹਾਲ ਹੀ 'ਚ ਜਦੋਂ ਉਹ ਚਲਾਨ ਭਰਨ ਗਿਆ ਤਾਂ ਇੰਨੀ ਵੱਡੀ ਗਿਣਤੀ 'ਚ ਚਲਾਨ ਕੱਟਣ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਦੁਰਵਿਵਹਾਰ ਕੀਤਾ ਅਤੇ ਨਾਇਬ ਕੋਰਟ ਤੋਂ ਭੱਜ ਗਿਆ। ਜੱਜ ਨੇ ਉਸ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: Chandigarh News: ਅਦਾਲਤਾਂ ਦਾ ਕੰਮ ਪੰਜਾਬੀ ’ਚ ਕਰਨ ਲਈ ਪੰਜਾਬ ਸਰਕਾਰ ਸਹਿਮਤ ਪਰ ਬੁਨਿਯਾਦੀ ਢਾਂਚੇ ਬਾਰੇ ਚੁੱਪ 

ਉਸ ਦੀ ਸੈਕਿੰਡ ਹੈਂਡ ਐਕਟਿਵਾ ਟ੍ਰੈਫਿਕ ਪੁਲਿਸ ਦੇ ਕਬਜ਼ੇ ਵਿਚ ਹੈ, ਜਿਸ ਨੂੰ ਛੁਡਵਾਉਣ ਲਈ ਉਸ ਨੂੰ ਕਰੀਬ 2.25 ਲੱਖ ਰੁਪਏ ਦਾ ਚਲਾਨ ਦਾ ਭੁਗਤਾਨ ਕਰਨਾ ਪੈਣਾ ਹੈ। ਉਸ ਦੇ 90 ਫੀਸਦੀ ਟ੍ਰੈਫਿਕ ਉਲੰਘਣਾ ਲਾਲ ਬੱਤੀ ਜੰਪਿੰਗ ਦੇ ਹਨ। ਬੀਤੇ ਸ਼ੁੱਕਰਵਾਰ ਗੁਰਿੰਦਰ ਪਹਿਲੀ ਵਾਰ ਹੱਥੀਂ ਕੱਟੇ ਹੈਲਮੇਟ ਦਾ ਚਲਾਨ ਪੇਸ਼ ਕਰਨ ਲਈ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਡਾ. ਅਮਨਿੰਦਰ ਸਿੰਘ ਸੰਧੂ ਦੀ ਅਦਾਲਤ ਵਿਚ ਗਿਆ ਸੀ।

ਇਹ ਵੀ ਪੜ੍ਹੋ: Farmer Protest: ਤਿੰਨ ਕੇਂਦਰੀ ਮੰਤਰੀ ਅੱਜ ਮੁੜ ਅੰਦੋਲਨਕਾਰੀ ਕਿਸਾਨ ਆਗੂਆਂ ਨਾਲ ਚੰਡੀਗੜ੍ਹ ਪਹੁੰਚ ਕੇ ਕਰਨਗੇ ਗੱਲਬਾਤ

ਉਸ ਨੇ ਜੱਜ ਨੂੰ ਕਿਹਾ ਕਿ ਗਲਤੀ ਪਹਿਲੀ ਵਾਰ ਹੋਈ ਹੈ, ਇਸ ਲਈ 2000 ਰੁਪਏ ਦਾ ਜੁਰਮਾਨਾ ਘਟਾਇਆ ਜਾਵੇ ਪਰ ਜਦੋਂ ਉਸ ਦੀ ਐਕਟਿਵਾ ਦੀ ਡਿਟੇਲ ਕੱਢੀ ਗਈ ਤਾਂ 151 ਚਲਾਨ ਨਿਕਲੇ। ਜੱਜ ਨੇ ਤੁਰੰਤ ਐਕਟਿਵਾ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ। ਸਟਾਫ ਨੇ ਉਥੇ ਹੀ ਗੁਰਿੰਦਰ ਤੋਂ ਐਕਟਿਵਾ ਦੀ ਚਾਬੀ ਲੈ ਲਈ। ਇਸ ਤੋਂ ਬਾਅਦ ਉਸ ਨੇ ਨਾਇਬ ਕੋਰਟ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੁਰਵਿਵਹਾਰ ਕੀਤਾ ਅਤੇ ਬਿਨਾਂ ਪੈਸੇ ਦਿੱਤੇ ਅਦਾਲਤ ਤੋਂ ਭੱਜ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Activa cheater arrested with 151 invoices of 332 violations in 2 years Chandigarh News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement