Kejriwal's bungalow: ਕੇਜਰੀਵਾਲ ਦੇ ਬੰਗਲੇ ਦੀ ਹੋਵੇਗੀ ਜਾਂਚ, ਕੇਂਦਰ ਨੇ ਦਿਤੇ ਹੁਕਮ 

By : PARKASH

Published : Feb 15, 2025, 11:53 am IST
Updated : Feb 15, 2025, 11:53 am IST
SHARE ARTICLE
Kejriwal's bungalow will be investigated, the Center has given orders
Kejriwal's bungalow will be investigated, the Center has given orders

Kejriwal's bungalow: ਬੀਜੇਪੀ ਨੇ ਕਿਹਾ, ਇਸ ਨੂੰ ਬਣਾਉਣ ’ਚ ਨਿਯਮ ਤੋੜੇ ਗਏ

ਭਾਜਪਾ ਦਾ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਨਹੀਂ ਰਹੇਗਾ ਇਸ ਬੰਗਲੇ ’ਚ 

Kejriwal's bungalow: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 6, ਫ਼ਲੈਗ ਸਟਾਫ਼ ਰੋਡ ਸਥਿਤ ਬੰਗਲੇ ਦੀ ਜਾਂਚ ਕੀਤੀ ਜਾਵੇਗੀ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ 13 ਫ਼ਰਵਰੀ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਹੁਕਮ ਦਿਤਾ ਗਿਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ 40,000 ਵਰਗ ਗਜ਼ (8 ਏਕੜ) ਵਿਚ ਫੈਲੇ ਇਸ ਬੰਗਲੇ ਦੇ ਨਿਰਮਾਣ ਵਿਚ ਕਈ ਨਿਯਮਾਂ ਨੂੰ ਤੋੜਿਆ ਗਿਆ ਸੀ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਦੋਸ਼ ਲਾਇਆ ਸੀ ਕਿ ਬੰਗਲੇ ਦੇ ਨਵੀਨੀਕਰਨ ’ਚ 45 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਗਏ ਹਨ। ਭਾਜਪਾ ਨੇ ਇਸ ਬੰਗਲੇ ਦਾ ਨਾਂ ਕੇਜਰੀਵਾਲ ਦਾ ਸ਼ੀਸ਼ਮਹਿਲ ਰਖਿਆ ਹੈ। ਕੇਜਰੀਵਾਲ 2015 ਤੋਂ 2024 ਤਕ ਇੱਥੇ ਰਹੇ। ਬਾਜਪਾ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਮੁਰੱਮਤ ਦੇ ਨਾਂ ’ਤੇ ਬੰਗਲੇ ਨੂੰ 7 ਸਟਾਰ ਰਿਜ਼ਾਰਟ ਵਿਚ ਬਦਲ ਦਿਤਾ।

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਉਪ ਰਾਜਪਾਲ (ਐਲਜੀ) ਵੀਕੇ ਸਕਸੈਨਾ ਨੂੰ ਸ਼ਿਕਾਇਤ ਕੀਤੀ ਸੀ ਕਿ ਕੇਜਰੀਵਾਲ ਦਾ ਬੰਗਲਾ ਚਾਰ ਸਰਕਾਰੀ ਜਾਇਦਾਦਾਂ ਨੂੰ ਗ਼ਲਤ ਤਰੀਕੇ ਨਾਲ ਮਿਲਾ ਕੇ ਬਣਾਇਆ ਗਿਆ ਸੀ। ਇਸ ਪ੍ਰਕਿਰਿਆ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਭਾਜਪਾ ਦੇ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਇਸ ਬੰਗਲੇ ’ਚ ਨਹੀਂ ਰਹਿਣਗੇ। 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement