
Life time Pani Puri offfer: ‘99,000 ਰੁਪਏ ’ਚ ਪੂਰੀ ਜ਼ਿੰਦਗੀ ਖਾਉ ਗੋਲਗੱਪੇ’, ਮਹਾਂਕੁੰਭ ਆਫ਼ਰ ‘ਇਕ ਰੁਪਏ ’ਚ 40 ਗੋਲਗੱਪੇ’
151 ‘ਗੋਲਗੱਪੇ’ ਖਾਣ ਵਾਲੇ ਨੂੰ 21000 ਰੁਪਏ ਦਾ ਇਨਾਮ
Life time Pani Puri offfer: ਮਸਾਲੇਦਾਰ ਤਿਖੇ ਪਾਣੀ, ਆਲੂ ਅਤੇ ਛੋਲਿਆਂ ਨਾਲ ਭਰੀਆਂ ਕੁਰਕਰੀਆਂ, ਖੋਖਲੀਆਂ ਪੂਰੀਆਂ ਜਿਸ ਨੂੰ ‘ਗੋਲਗੱਪਾ’ ਜਾਂ ‘ਪੁੱਚਕਾ’ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਨੂੰ ਅਕਸਲ ਕਈ ਭਾਰਤੀਆਂ ਲਈ ਸਟਰੀਟ ਫ਼ੂਡ ਮੰਨਿਆ ਜਾਂਦਾ ਹੈ - ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਅਪਣੀ ਰੇਸਿਪੀ ਲਈ ਨਹੀਂ ਬਲਕਿ ਮਹਾਰਾਸ਼ਟਰ ਦੇ ਨਾਗਪੁਰ ਦੇ ਇਕ ਵਿਕਰੇਤਾ ਕਾਰਨ ਚਰਚਾ ’ਚ ਹੈ।
ਔਰੇਂਜ ਸਿਟੀ ਵਿਚ ਵਿਜੇ ਮੇਵਾਲਾਲ ਗੁਪਤਾ ਦਾ ਆਊਟਲੈਟ ਅਪਣੇ ਗਾਹਕਾਂ ਲਈ ਵਿਲੱਖਣ ਪੇਸ਼ਕਸ਼ਾਂ ਲਈ ਮਸ਼ਹੂਰ ਹੋ ਗਿਆ ਹੈ। ਪਾਣੀ ਪੁਰੀ ਵਿਕਰੇਤਾ ਆਪਣੀਆਂ ਵਿਸ਼ੇਸ਼ ਪੇਸ਼ਕਸ਼ਾਂ ਨਾਲ ਧਿਆਨ ਆਕਰਸ਼ਿਤ ਕਰ ਰਿਹਾ ਹੈ, ਜਿਸ ਵਿਚ 99,000 ਰੁਪਏ ਵਿਚ ਜੀਵਨ ਭਰ ਦੀ ਅਸੀਮਤ ਪਾਣੀ ਪੂਰੀ ਪੇਸ਼ਕਸ਼ ਅਤੇ ਇਕ ਵਾਰ ਵਿਚ 151 ਪਾਣੀ ਪੂਰੀਆਂ ਖਾਣ ਵਾਲੇ ਲਈ 21,000 ਰੁਪਏ ਦਾ ਇਨਾਮ ਸ਼ਾਮਲ ਹੈ। ਵਿਕਰੇਤਾ ਦਾ 99,000 ਰੁਪਏ ’ਚ ਜੀਵਨ ਭਰ ਅਸੀਮਤ ਪਾਣੀ ਪੁਰੀ ਦੀ ਪੇਸ਼ਕਸ਼ ਗਾਹਕਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ ਜਿੰਨੀਆਂ ਵੀ ਪਾਣੀ ਪੂਰੀਆਂ ਦੀ ਸੁਵਿਧਾ ਦਿੰਦਾ ਹੈ। ਵਿਜੇ ਦਾ ਮੰਨਣਾ ਹੈ ਕਿ ਵਧਦੀ ਮਹਿੰਗਾਈ ਅਤੇ ਪਾਣੀ ਪੁਰੀ ’ਤੇ ਲੋਕਾਂ ਦੇ ਸਾਲਾਨਾ ਖ਼ਰਚੇ ਨੂੰ ਦੇਖਦੇ ਹੋਏ ਉਨ੍ਹਾਂ ਦਾ ਇਹ ਆਫ਼ਰ ਕਾਫ਼ੀ ਕਿਫ਼ਾਇਤੀ ਹੈ। ਵਿਜੇ ਨੇ ਦਸਿਆ, ‘‘ਸਾਡੇ ਕੋਲ 1 ਰੁਪਏ ਤੋਂ 99,000 ਰੁਪਏ ਤਕ ਦੀਆਂ ਪੇਸ਼ਕਸ਼ਾਂ ਹਨ, ਜਿਸ ਵਿਚ ਇਕ ਦਿਨ ਦੇ ਸੌਦਿਆਂ ਤੋਂ ਲੈ ਕੇ ਜੀਵਨ ਭਰ ਦੀਆਂ ਯੋਜਨਾਵਾਂ ਤਕ ਸਭ ਕੁਝ ਸ਼ਾਮਲ ਹੈ। ਦੋ ਲੋਕ ਪਹਿਲਾਂ ਹੀ 99,000 ਰੁਪਏ ਦੀ ਪੇਸ਼ਕਸ਼ ਦਾ ਲਾਭ ਲੈ ਚੁੱਕੇ ਹਨ। ਮੈਂ ਅਪਣੇ ਗਾਹਕਾਂ ਨੂੰ ਭਵਿੱਖ ਦੀ ਮਹਿੰਗਾਈ ਤੋਂ ਬਚਾਉਣਾ ਚਾਹੁੰਦਾ ਹਾਂ।’’ ਉਨ੍ਹਾਂ ਨੇ ਇਕ ਵਿਲੱਖਣ ਮਹਾਕੁੰਭ ਆਫ਼ਰ ਵੀ ਪੇਸ਼ ਕੀਤਾ ਹੈ, ਜਿਸ ਵਿਚ ‘ਗੋਲਗੱਪਾ’ 1 ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘1 ਰੁਪਏ ਆਫ਼ਰ ਉਨ੍ਹਾਂ ਲਈ ਹੈ ਜੋ ਇਕ ਵਾਰ ਵਿਚ 40 ਪਾਣੀ ਪੂਰੀਆਂ ਖਾ ਸਕਦੇ ਹਨ।’’
ਮਹਾਰਾਸ਼ਟਰ ਸਰਕਾਰ ਦੀ ਸਿੱਧੀ ਨਕਦ ਟਰਾਂਸਫਰ ਯੋਜਨਾ, ਲਾਡਲੀ ਬੇਹਨਾ ਯੋਜਨਾ ਦੇ ਲਾਭਪਾਤਰੀਆਂ ਲਈ ਵਿਜੇ ਵਲੋਂ ਇਕ ਵਿਸ਼ੇਸ਼ ਆਫ਼ਰ ਵੀ ਹੈ। ਇਸ ਆਫ਼ਰ ਤਹਿਤ, ਉਹ ਇਕ ਵਾਰ ਵਿਚ ਸਿਰਫ਼ 60 ਰੁਪਏ ’ਚ ਅਸੀਮਤ ਪਾਣੀ ਪੁਰੀ ਦਾ ਆਨੰਦ ਲੈ ਸਕਦੇ ਹਨ। ਵਿਜੇ ਨੇ ਕਿਹਾ ਕਿ ਇਨ੍ਹਾਂ ਛੋਟਾਂ ਨੇ ਨਾ ਸਿਰਫ਼ ਉਸ ਨੂੰ ਮਸ਼ਹੂਰ ਕੀਤਾ ਹੈ ਸਗੋਂ ਉਸ ਦੇ ਕਾਰੋਬਾਰ ਨੂੰ ਵੀ ਵੱਡਾ ਹੁਲਾਰਾ ਦਿਤਾ ਹੈ। ਵਿਜੇ ਦੇ ਇਕ ਗਾਹਕ ਨੇ ਕਿਹਾ, ‘‘ਅਸੀਂ ਇੱਥੇ ਹਰ ਦੂਜੇ ਦਿਨ ਆਉਂਦੇ ਹਾਂ। ਇੱਥੇ 195 ਰੁਪਏ ਵਿਚ ਇਕ ਮਹੀਨੇ ਲਈ ਅਸੀਮਤ ਪਾਣੀ ਪੁਰੀ ਦਾ ਆਫ਼ਰ ਹੈ। ਵਿਜੇ ਦਾ ਨਵੀਨਤਾਕਾਰੀ ਵਪਾਰਕ ਮਾਡਲ ਨਾ ਸਿਰਫ਼ ਗਾਹਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ, ਸਗੋਂ ਸੋਸ਼ਲ ਮੀਡੀਆ ’ਤੇ ਵੀ ਵਾਹਿਰਲ ਹੋ ਰਿਹਾ ਹੈ, ਜੋ ਸਾਬਤ ਕਰਦਾ ਹੈ ਕਿ ਵਿਲੱਖਣ ਵਿਚਾਰਾਂ ਲਈ ਹਮੇਸ਼ਾ ਥਾਂ ਹੁੰਦੀ ਹੈ - ਭਾਵੇਂ ਗੋਲਗੱਪੇ ਦੀ ਦੁਨੀਆਂ ਹੋਵੇ ਜਾ ਉਸ ਤੋਂ ਬਾਹਰ।