ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਦਿੱਤੀ ਜਾਣਕਾਰੀ, ਮਸਜਿਦ ਗੋਲੀਬਾਰੀ ‘ਚ 49 ਲੋਕ ਮਰੇ
Published : Mar 15, 2019, 3:12 pm IST
Updated : Mar 15, 2019, 3:14 pm IST
SHARE ARTICLE
Jacinda Ardern, Newzealand Prime Minister
Jacinda Ardern, Newzealand Prime Minister

ਹਮਲਾਵਰ ਸੱਜੇ ਵਿੰਗ ਆਸਟ੍ਰੇਲੀਆਈ ਨਾਗਰਿਕ ਸੀ...

ਨਵੀਂ ਦਿੱਲੀ : ਨਿਊਜੀਲੈਂਡ ਦੀਆਂ ਦੋ ਮਸਜਿਦਾਂ ਵਿਚ ਹੋਈ ਗੋਲੀਬਾਰੀ (New Zealand mosque shooting) ਵਿਚ 49 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ।  ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਏਰਡਰਨ ਨੇ ਕਿਹਾ,  ਇਹ ਬਹੁਤ ਖ਼ਤਰਨਾਕ ਅਤਿਵਾਦੀ ਹਮਲਾ ਸੀ। ਹਮਲਾਵਰ ਸੱਜੇ ਵਿੰਗ ਆਸਟ੍ਰੇਲੀਆਈ ਨਾਗਰਿਕ ਸੀ। ਪ੍ਰਧਾਨ ਮੰਤਰੀ ਜੇਸਿੰਡਾ ਏਰਡਰਨ ਨੇ ਨਿਊ ਪਲਾਈਮਾਉਥ ਵਿਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਰਾਇਸਟਚਰਚ ਦੀ ਘਟਨਾ (Christchurch Mosque)  ਨੂੰ ਨਿਊਜੀਲੈਂਡ ਦੇ ਇਤਿਹਾਸ ਦੀ ਸਭ ਤੋਂ ਖ਼ਰਾਬ ਘਟਨਾ ਦੱਸਿਆ ਹੈ।

New Zealand mosque shootingNew Zealand mosque shooting

ਦੂਜੇ ਪਾਸੇ,  ਪੁਲਿਸ ਨੇ ਇਸ ਘਟਨਾ ਤੋਂ ਬਾਅਦ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।  ਰਿਪੋਰਟ ਮੁਤਾਬਕ ਗੋਲੀਬਾਰੀ (New Zealand shooting) ਦੌਰਾਨ ਮਸਜਿਦ ਵਿਚ ਕਈ ਲੋਕ ਸ਼ਾਮਲ ਹੋਏ ਹਨ। ਜਦਕਿ ਇੱਕ ਹੋਰ ਮਸਜਦ ਨੂੰ ਖਾਲੀ ਕਰਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਉੱਥੇ ਬੰਗਲਾਦੇਸ਼ ਕ੍ਰਿਕੇਟ ਟੀਮ  ਦੇ ਖਿਡਾਰੀ ਵੀ ਮੌਜੂਦ ਸਨ। ਬੰਗਲਾਦੇਸ਼ ਕ੍ਰਿਕੇਟ ਟੀਮ  ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰ ਕਿਹਾ, ਗੋਲੀਬਾਰੀ ਵਿਚ ਪੂਰੀ ਟੀਮ ਵਾਲ-ਵਾਲ ਬੱਚ ਗਈ। ਬੇਹੱਦ ਖ਼ਤਰਨਾਕ ਸਮਾਂ ਸੀ।

New Zealand mosque shootingNew Zealand mosque shooting

ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਬੰਗਲਾਦੇਸ਼  ਦੇ ਖਿਡਾਰੀ ਕਿਸੇ ਤਰ੍ਹਾਂ ਮਸਜਿਦ ਤੋਂ ਸੁਰੱਖਿਅਤ ਨਿਕਲਣ ਵਿਚ ਸਫਲ ਰਹੇ। ਦੱਸ ਦਈਏ ਕਿ ਬੰਗਲਾਦੇਸ਼ ਦੀ ਟੀਮ ਨੂੰ ਕੱਲ ਕਰਾਇਸਟਚਰਚ ਵਿਚ ਹੀ ਟੈਸਟ ਮੈਚ ਖੇਡਣਾ ਹੈ। ਪੁਲਿਸ ਕਮਿਸ਼ਨਰ ਮਾਇਕ ਬੁਸ਼  ਦੇ ਮੁਤਾਬਕ ਸ਼ਹਿਰ  ਦੇ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਕਰਾਇਸਟਚਰਚ ਇਲਾਕੇ ਵਿੱਚ ਸਾਰਿਆਂ ਨੂੰ ਭੀੜਭਾੜ ਵਾਲੇ ਇਲਾਕੇ ਤੋਂ ਬਚਣ ਦੀ ਸਲਾਹ ਦਿੱਤੀ ਹੈ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸੂਚਨਾ ਦੇਣ ਨੂੰ ਕਿਹਾ ਹੈ।

New Zealand mosque shootingNew Zealand mosque shooting

ਘਟਨਾ ਦੇ ਇੱਕ ਚਸ਼ਮਦੀਦ ਨੇ ਰੇਡੀਓ ਨਿਊਜੀਲੈਂਡ ਨੂੰ ਦੱਸਿਆ ਕਿ,  ਉਸਨੇ ਗੋਲੀਆਂ ਦੀ ਅਵਾਜ ਸੁਣੀ (New Zealand Mosque shooting )  ਅਤੇ ਚਾਰ ਲੋਕਾਂ ਨੂੰ ਜ਼ਮੀਨ ‘ਤੇ ਪਏ ਵੇਖਿਆ। ਚਾਰੇ ਪਾਸੇ ਖੂਨ ਬਿਖਰਿਆ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement