
ਜਿਥੇ ਨਕਸਲ ਪੀੜਿਤ ਬਸਤਰ ਜ਼ਿਲ੍ਹੇ ਵਿਚ ਨਕਸਲੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ
ਰਾਏਪੁਰ : ਦੇਸ਼ ਦੇ ਜਵਾਨ ਜਿੱਥੇ ਸਰਹੱਦਾ ਉਪਰ ਤੈਨਾਇਤ ਹੋ ਕੇ ਬਾਹਰ ਤੋਂ ਆਉਂਣ ਵਾਲੀਆਂ ਵਿਦੇਸ਼ੀ ਤਾਕਤਾਂ ਤੋਂ ਸਾਡੀ ਸੁਰੱਖਿਆ ਕਰ ਰਹੇ ਹਨ । ਉਥੇ ਹੀ ਸਾਡੇ ਦੇਸ਼ ਵਿਚ ਕੁਝ ਅਜਿਹੇ ਇਲਾਕੇ ਵੀ ਹਨ ਜਿਥੇ ਉੱਥੋਂ ਦੇ ਹੀ ਕਈ ਗਰੁੱਪਾਂ ਵੱਲੋਂ ਆਏ ਦਿਨ ਜਵਾਨਾਂ ‘ਤੇ ਹਮਲੇ ਕੀਤੇ ਜਾਂਦੇ ਹਨ। ਇਹੋ ਜਿਹਾ ਹੀ ਇਕ ਹੋਰ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਨਕਸਲ ਪੀੜਿਤ ਬਸਤਰ ਜ਼ਿਲ੍ਹੇ ਵਿਚ ਨਕਸਲੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਜਵਾਬ ਵਿਚ ਆਰਮੀ ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ ।
File
ਇਸ ਮੁੱਠ-ਭੇੜ ਦੌਰਾਨ ਦੋ ਜਵਾਨ ਨਕਸਲੀਆਂ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ । ਇਸ ਘਟਨਾ ਦੇ ਬਾਰੇ ਬਸਤਰ ਖੇਤਰ ਦੇ ਮੁੱਖੀ ਸੁੰਦਰ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਸਤਰ ਜ਼ਿਲ੍ਹੇ ਦੇ ਬੋਦਲੀ ਪਿੰਡ ਦੇ ਨੇੜੇ ਨਕਸਲੀਆਂ ਨੇ ਹਥਿਆਰਬੰਦ ਫੋਰਸ ‘ਤੇ ਅਚਾਨਕ ਹੀ ਹਮਲਾ ਕਰ ਦਿੱਤਾ ਜਿਸ ਵਿਚ ਦੋ ਹੌਲਦਾਰ ਸ਼ਹੀਦ ਹੋ ਗਏ ।
file
ਇਸ ਇਲਾਕੇ ਵਿਚ ਇਕ ਸੜਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਲਈ ਇਨ੍ਹਾਂ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਸੀ। ਦੱਸ ਦੱਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਜਿਸ ਨੂੰ ਨਕਸਲੀਆਂ ਵੱਲੋਂ ਅਜ਼ਾਮ ਦਿੱਤਾ ਗਿਆ ਹੋਵੇ ।
Photo