ਸਰਕਾਰ ਦੀ 'ਦਿਆਲਤਾ' : ਪਟਰੌਲ 12 ਪੈਸੇ ਤੇ ਡੀਜ਼ਲ 14 ਪੈਸੇ ਹੋਇਆ ਸਸਤਾ !
Published : Mar 15, 2020, 9:57 pm IST
Updated : Mar 15, 2020, 10:21 pm IST
SHARE ARTICLE
file photo
file photo

ਮੋਦੀ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਫ਼ਾਇਦਾ ਲੋਕਾਂ ਨੂੰ ਨਾ ਦਿਤਾ

ਨਵੀਂ ਦਿੱਲੀ : ਬੀਤੇ ਕੱਲ੍ਹ ਪਟਰੌਲ ਅਤੇ ਡੀਜ਼ਲ 'ਤੇ 3 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਲਾਉਣ ਵਾਲੀ ਸਰਕਾਰ ਨੇ ਅੱਜ ਲੋਕਾਂ ਲਈ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਕਰ ਦਿਤੀ ਹੈ। ਪਟਰੌਲ ਕੀਮਤਾਂ ਵਿਚ ਐਤਵਾਰ ਨੂੰ 12 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਜਦਕਿ ਡੀਜ਼ਲ ਦੀ ਕੀਮਤ 14 ਪੈਸੇ ਪ੍ਰਤੀ ਲਿਟਰ ਘੱਟ ਗਈ ਹੈ। 

PhotoPhoto

ਪਟਰੌਲ ਵੰਡ ਕੰਪਨੀਆਂ ਨੇ ਸੰਸਾਰ ਕੀਮਤਾਂ ਵਿਚ ਕਮੀ ਕਾਰਨ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ। ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਪਟਰੌਲ ਹੁਣ 69.75 ਰੁਪਏ ਪ੍ਰਤੀ ਲਿਟਰ ਵਿਕੇਗਾ ਅਤੇ ਡੀਜ਼ਲ ਦੀ ਕੀਮਤ 62.44 ਰੁਪਏ ਪ੍ਰਤੀ ਲਿਟਰ ਹੋਵੇਗੀ।

PhotoPhoto

ਉਦਯੋਗ ਸੂਤਰਾਂ ਨੇ ਦਸਿਆ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਹੋਰ ਜ਼ਿਆਦਾ ਹੁੰਦੀ ਜੇ ਸਰਕਾਰ ਨੇ ਸਨਿਚਰਵਾਰ ਨੂੰ ਇਸ 'ਤੇ ਉਤਪਾਦ ਫ਼ੀਸ ਵਿਚ ਤਿੰਨ ਰੁਪਏ ਪ੍ਰਤੀ ਲਿਟਰ ਦਾ ਵਾਧਾ ਨਾ ਕੀਤਾ ਹੁੰਦਾ। ਪਟਰੌਲੀਅਮ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਪਰਚੂਨ ਕੀਮਤਾਂ ਵਿਚ ਕਟੌਤੀ ਘੱਟ ਰੱਖ ਰਹੀਆਂ ਹਨ ਕਿਉਂਕਿ ਇਨ੍ਹਾਂ 'ਤੇ ਉਤਪਾਦ ਫ਼ੀਸ ਵਧਾਈ ਗਈ ਹੈ।

PhotoPhoto

ਸਰਕਾਰ ਨੇ ਪਟਰੌਲ ਅਤੇ ਡੀਜ਼ਲ ਉਤੇ ਉਤਪਾਦ ਫ਼ੀਸ ਵਿਚ ਤਿੰਨ ਤਿੰਨ ਰੁਪਏ ਪ੍ਰਤੀ ਲਿਟਰ ਦੇ ਵਾਧੇ ਦਾ ਐਲਾਨ ਕੀਤਾ ਹੈ ਜਿਸ ਨਾਲ ਸਰਕਾਰ ਨੂੰ 39000 ਕਰੋੜ ਰੁਪਏ ਦਾ ਵਾਧਾ ਮਾਲੀਆ ਮਿਲੇਗਾ। ਪਟਰੌਲ 'ਤੇ ਵਿਸ਼ੇਸ਼ ਉਤਪਾਦ ਫ਼ੀਸ ਨੂੰ ਦੋ ਰੁਪਏ ਵਧਾ ਕੇ ਅੱਠ ਰੁਪਏ ਪ੍ਰਤੀ ਲਿਟਰ ਕਰ ਦਿਤਾ ਗਿਆ ਹੈ ਜਦਕਿ ਡੀਜ਼ਲ  'ਤੇ ਇਹ ਫ਼ੀਸ ਹੁਣ ਚਾਰ ਰੁਪਏ ਪ੍ਰਤੀ ਲਿਟਰ ਹੋ ਗਈ ਹੈ।

PhotoPhoto

ਪਟਰੌਲ ਤੇ ਡੀਜ਼ਲ ਉਤੇ ਲੱਗਣ ਵਾਲਾ ਸੜਕ ਉਪ ਟੈਕਸ ਵੀ ਇਕ ਇਕ ਰੁਪਏ ਪ੍ਰਤੀ ਲਿਟਰ ਵੱਧ ਕੇ 10 ਰੁਪਏ ਪ੍ਰਤੀ ਲਿਟਰ ਕਰ ਦਿਤਾ ਗਿਆ ਹੈ। ਵਾਧੇ ਮਗਰੋਂ ਪਟਰੌਲ 'ਤੇ ਉਪ ਕਰ ਹਰ ਤਰ੍ਹਾਂ ਦੇ ਟੈਕਸ 22.98 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 18.83 ਰੁਪਏ ਪ੍ਰਤੀ ਲਿਟਰ ਹੋ ਗਏ ਹਨ। ਨਰਿੰਦਰ ਮੋਦੀ ਸਰਕਾਰ ਨੇ ਜਦ ਪਹਿਲੀ ਵਾਰ 2014 ਵਿਚ ਸੱਤਾ ਸੰਭਾਲੀ ਸੀ ਤਾਂ ਉਸ ਸਮੇਂ ਪਟਰੌਲ 'ਤੇ ਟੈਕਸ ਦੀ ਦਰ 9.48 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 3.56 ਰੁਪਏ ਪ੍ਰਤੀ ਲਿਟਰ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement