ਖ਼ੁਸ਼ਖ਼ਬਰੀ, ਲਗਾਤਾਰ ਤੀਜੇ ਦਿਨ ਸਸਤਾ ਹੋਇਆ ਪਟਰੌਲ-ਡੀਜ਼ਲ, ਜਾਣੋ ਨਵੇਂ ਭਾਅ
Published : Feb 29, 2020, 2:04 pm IST
Updated : Feb 29, 2020, 3:23 pm IST
SHARE ARTICLE
Petrol
Petrol

ਅੰਤਰ ਰਾਸ਼ਟਰੀ ਪੱਧਰ ‘ਤੇ ਕੱਚਾ ਤੇਲ ਸਸਤਾ ਹੋਣ ਦਾ ਫ਼ਾਇਦਾ ਘਰੇਲੂ ਬਾਜਾਰ...

ਨਵੀਂ ਦਿੱਲੀ: ਅੰਤਰ ਰਾਸ਼ਟਰੀ ਪੱਧਰ ‘ਤੇ ਕੱਚਾ ਤੇਲ ਸਸਤਾ ਹੋਣ ਦਾ ਫ਼ਾਇਦਾ ਘਰੇਲੂ ਬਾਜਾਰ ‘ਚ ਪਟਰੌਲ-ਡੀਜ਼ਲ ਦੀ ਡਿੱਗਦੀ ਕੀਮਤਾਂ ਦੇ ਤੌਰ ‘ਤੇ ਮਿਲ ਰਿਹਾ ਹੈ। ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਪਟਰੌਲ ਅਤੇ ਡੀਜ਼ਲ ਸਸਤ ਹੋਇਆ ਹੈ।

Petrol price today petrol prices fall by 3 50 rupees after corona virus outbreakPetrol price 

ਇੰਡੀਅਨ ਆਇਲ ਕਾਪਰੇਸ਼ਨ ਦੀ ਵੈਬਸਾਇਟ ਉਤੇ ਜਾਰੀ ਰੇਟਸ ਦੇ ਮੁਤਾਬਿਕ, ਸ਼ਨੀਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿਚ 9 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਡੀਜ਼ਲ ਦਾ ਭਾਅ 64.51 ਰੁਪਏ ਹੋ ਗਿਆ ਹੈ। ਉਥੇ ਹੀ ਇਕ ਲੀਟਰ ਪਟਰੌਲ ਦੇ ਲਈ ਤੁਹਾਨੂੰ 71.89 ਰੁਪਏ ਖਰਚ ਕਰਨੇ ਹੋਣਗੇ।

ਤੁਸੀਂ ਇਸ ਤਰ੍ਹਾਂ ਪਤਾ ਕਰੋ ਪਟਰੌਲ ਤੇ ਡੀਜ਼ਲ ਦੇ ਨਵੇਂ ਭਾਅ

ਦੇਸ਼ ਦੀਆਂ ਤਿੰਨਾਂ ਆਇਲ ਮਾਰਕਿਟਿੰਗ ਕੰਪਨੀ HPCL, BPCL ਅਤੇ IOC ਤੁਸੀਂ ਸਵੇਰੇ 6 ਵਜੇ ਤੋਂ ਬਾਅਦ ਪਟਰੌਲ-ਡੀਜ਼ਲ ਦੇ ਨਵੇਂ ਭਾਅ ਜਾਰੀ ਕਰਦੀ ਹੈ। ਨਵੇਂ ਭਾਅ ਲਈ ਤੁਸੀਂ ਵੈਬਸਾਈਟ ‘ਤੇ ਜਾਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਉਥੇ ਹੀ, ਮੋਬਾਇਲ ਫੋਨ ‘ਤੇ SMS ਦੇ ਜਰੀਏ ਵੀ ਰੇਟ ਚੈਕ ਕਰ ਸਕਦੇ ਹੋ। ਤੁਸੀ 92249-92249 ਨੰਬਰ ‘ਤੇ SMS ਭੇਜਕੇ ਵੀ ਪਟਰੌਲ-ਡੀਜਲ ਦੇ ਭਾਅ ਦੇ ਬਾਰੇ ‘ਚ ਪਤਾ ਕਰ ਸਕਦੇ ਹੋ। ਤੁਹਾਨੂੰ RSP < ਸਪੇਸ >  ਪਟਰੌਲ ਪੰਪ ਡੀਲਰ ਦਾ ਕੋਡ ਲਿਖਕੇ 92249-92249 ‘ਤੇ ਭੇਜਣਾ ਪਵੇਗਾ।

Petrol and Diesel Petrol and Diesel

ਜੇਕਰ ਤੁਸੀਂ ਦਿੱਲੀ ‘ਚ ਹੋ ਅਤੇ ਮੈਸੇਜ ਦੇ ਜਰੀਏ ਪਟਰੌਲ- ਡੀਜਲ ਦਾ ਭਾਅ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ RSP 102072 ਲਿਖਕੇ 92249-92249 ‘ਤੇ ਭੇਜਣਾ ਹੋਵੇਗਾ। ਪਟਰੌਲ-ਡੀਜ਼ਲ ਦੇ ਨਵੇਂ ਰੇਟਸ (Petrol Diesel Price 29th February 2020) ਸ਼ਨੀਵਾਰ ਨੂੰ ਮੁੰਬਈ ‘ਚ ਇੱਕ ਲਿਟਰ ਪਟਰੌਲ ਦਾ ਭਾਅ 77.56 ਰੁਪਏ ਅਤੇ ਡੀਜ਼ਲ 67.60 ਰੁਪਏ ਹੈ। ਚੇਨਈ ‘ਚ ਪਟਰੌਲ 74.68 ਰੁਪਏ ਅਤੇ ਡੀਜ਼ਲ 68.12 ਪ੍ਰਤੀ ਲਿਟਰ ਦੇ ਭਾਅ ਵਿਕ ਰਿਹਾ ਹੈ।  

Petrol PumpPetrol Pump

1 ਅਪ੍ਰੈਲ ਤੋਂ ਦੇਸ਼ ‘ਚ ਵਿਕੇਗਾ BS-VI ਪਟਰੌਲ-ਡੀਜ਼ਲ

ਦੇਸ਼ ਦੀ ਸਭਤੋਂ ਵੱਡੀ ਆਇਲ ਮਾਰਕਿਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਉਹ BS-VI ਬਾਲਣ ਸਪਲਾਈ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਹੈ। 1 ਅਪ੍ਰੈਲ 2020 ਤੋਂ ਪੂਰੇ ਦੇਸ਼ ਵਿੱਚ BS-VI ਬਾਲਣ ਦਾ ਇਸਤੇਮਾਲ ਲਾਗੂ ਹੋ ਜਾਵੇਗਾ। IOCL ਨੇ ਦੱਸਿਆ ਕਿ ਇਸਦੇ ਨਾਲ ਹੀ ਗਾਹਕਾਂ ਨੂੰ BS-VI ਬਾਲਣ ਲਈ ਥੋੜ੍ਹਾ ਜਿਆਦਾ ਰਿਟੇਲ ਪ੍ਰਾਇਸ ਦੇਣਾ ਹੋਵੇਗਾ।

Petrol PricePetrol Price

ਦੇਸ਼ ਦੀ ਸਭ ਤੋਂ ਵੱਡੀ ਇਸ ਆਇਲ ਸਪਲਾਇਰ ਕੰਪਨੀ ਨੇ ਆਪਣੀ ਰਿਫਾਇਨਰੀ ਨੂੰ ਅਪਗਰੇਡ ਕਰਨ ਲਈ 17,000 ਕਰੋੜ ਰੁਪਏ ਖਰਚ ਕੀਤਾ ਹੈ ਤਾਂਕਿ ਬੇਹੱਦ ਘੱਟ ਮਾਤਰਾ ‘ਚ ਸਲਫਰ ਉਤਸਰਜਿਤ ਕਰਨ ਵਾਲਾ ਡੀਜਲ ਅਤੇ ਪਟਰੌਲ ਤਿਆਰ ਕੀਤਾ ਜਾ ਸਕੇ।  ਇਸ ਬਾਰੇ ‘ਚ ਕੰਪਨੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement