ਪਟਰੌਲ ਤੇ ਡੀਜ਼ਲ ਦੀਆਂ ਡਿੱਗੀਆਂ ਕੀਮਤਾਂ, ਜਾਣੋ ਭਾਅ
Published : Jan 21, 2020, 10:40 am IST
Updated : Jan 21, 2020, 11:03 am IST
SHARE ARTICLE
Petrol Price
Petrol Price

ਪਟਰੌਲ-ਡੀਜ਼ਲ ਦੇ ਭਾਅ ਵਿੱਚ ਕਟੌਤੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ...

ਨਵੀਂ ਦਿੱਲੀ: ਪਟਰੌਲ-ਡੀਜ਼ਲ ਦੇ ਭਾਅ ਵਿੱਚ ਕਟੌਤੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅੱਜ ਲਗਾਤਾਰ ਛੇ ਦਿਨਾਂ ‘ਚ ਕੀਮਤ ਵਿੱਚ ਗਿਰਾਵਟ ਵੇਖੀ ਗਈ ਹੈ। ਮੰਗਲਵਾਰ (21 January 2020) ਨੂੰ ਪੂਰੇ ਦੇਸ਼ ਵਿੱਚ ਪਟਰੌਲ-ਡੀਜਲ ਸਸਤਾ ਹੋ ਗਿਆ ਹੈ।

Petrol and diesel on 19 january delhi kolkata mumbai chennaiPetrol and diesel 

ਪਟਰੌਲ ਦੀ ਕੀਮਤ ਵਿੱਚ 16 ਪੈਸੇ ਅਤੇ ਡੀਜਲ ਦੀ ਕੀਮਤ ਵਿੱਚ 21 ਪੈਸੇ ਦੀ ਗਿਰਾਵਟ ਆਈ ਹੈ। ਤੇਲ ਦੀਆਂ ਕੀਮਤਾਂ ਘਟਣ ਨਾਲ ਆਮ ਆਦਮੀ ਨੂੰ ਰਾਹਤ ਮਿਲੇਗੀ, ਨਾਲ ਹੀ ਮਹਿੰਗਾਈ ‘ਤੇ ਕਾਬੂ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੱਸ ਦਈਏ ਕਿ ਕੱਲ ਪਟਰੌਲ 11 ਪੈਸੇ ਅਤੇ ਡੀਜਲ ‘ਚ 20 ਪੈਸੇ ਦੀ ਗਿਰਾਵਟ ਆਈ ਸੀ।

Petrol diesel pricePetrol diesel price

ਪਟਰੌਲ-ਡੀਜਲ ਦਾ ਭਾਅ

ਇੰਡੀਅਨ ਆਇਲ ਦੀ ਵੈਬਸਾਈਟ ਦੇ ਮੁਤਾਬਿਕ ਦਿੱਲੀ, ਕੋਲਕਤਾ,  ਮੁੰਬਈ ਅਤੇ ਚੇਨਈ ‘ਚ ਪਟਰੌਲ ਦੀ ਕੀਮਤ ਵਧਕੇ ਲਗਪਗ :  74.82 ਰੁਪਏ,  77.42 ਰੁਪਏ, 80.42 ਰੁਪਏ ਅਤੇ 77.72 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਉਥੇ ਹੀ,  ਚਾਰਾਂ ਮਹਾਨਗਰਾਂ ਵਿੱਚ ਡੀਜਲ ਦੀ ਕੀਮਤ ਵੀ ਵਧਕੇ ਲਗਪਗ: 68.05 ਰੁਪਏ, 70.41 ਰੁਪਏ, 71.35 ਰੁਪਏ ਅਤੇ 71.90 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ।

Petrol PumpPetrol Pump

ਰੋਜਾਨਾ ਸਵੇਰੇ 6 ਵਜੇ ਬਦਲਦੀਆਂ ਹਨ ਕੀਮਤਾਂ

ਪਟਰੌਲ-ਡੀਜਲ ਦੇ ਮੁੱਲ ਹਰ ਦਿਨ ਘਟਦੇ-ਵਧਦੇ ਰਹਿੰਦੇ ਹਨ। ਪਟਰੌਲ-ਡੀਜਲ ਦੀ ਨਵੀਂ ਕੀਮਤ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀ ਹੈ। ਇਨ੍ਹਾਂ ਦੀ ਕੀਮਤ ‘ਚ ਐਕਸਾਇਜ ਡਿਊਟੀ, ਡੀਲਰ ਕਮਿਸ਼ਨ ਸਭ ਕੁੱਝ ਜੋੜਨ ਦੇ ਬੱਦਲ ਇਸਦੀ ਕੀਮਤ ਲੱਗਭੱਗ ਦੁੱਗਣੀ ਹੋ ਜਾਂਦੀ ਹੈ।

petrolpetrol

SMS  ਦੇ ਜਰੀਏ ਘਰ ਬੈਠੇ ਕਰੋ ਪਤਾ

ਆਪਣੇ ਸ਼ਹਿਰ ਦੇ ਪਟਰੌਲ-ਡੀਜ਼ਲ ਦੇ ਭਾਅ ਜੇਕਰ ਤੁਸੀ ਸਵੇਰੇ 6 ਵਜੇ ਤੋਂ ਬਾਅਦ ਪਟਰੌਲ-ਡੀਜ਼ਲ ਦਾ ਰੇਟ ਚੈਕ ਕਰਨਾ ਚਾਹੁੰਦੇ ਹੋ ਤਾਂ 92249-92249 ਨੰਬਰ ਉੱਤੇ sms ਭੇਜਕੇ ਵੀ ਪਟਰੋਲ-ਡੀਜਲ ਦੇ ਭਾਅ ਦੇ ਬਾਰੇ ਪਤਾ ਕਰ ਸਕਦੇ ਹੋ।

petrolpetrol

ਇਸਦੇ ਲਈ ਤੁਹਾਨੂੰ RSP < ਸਪੇਸ >  ਪਟਰੌਲ ਪੰਪ ਡੀਲਰ ਦਾ ਕੋਡ ਲਿਖਕੇ 92249-92249 ਉੱਤੇ ਭੇਜਣਾ ਪਵੇਗਾ। ਮਤਲਬ ਸਾਫ਼ ਹੈ ਕਿ ਤੁਸੀਂ ਜੇਕਰ ਦਿੱਲੀ ਵਿੱਚ ਹੋ ਅਤੇ ਮੈਸੇਜ ਦੇ ਜਰੀਏ ਪਟਰੌਲ-ਡੀਜਲ ਦਾ ਭਾਅ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ RSP 102072 ਲਿਖਕੇ 92249-92249 ਉੱਤੇ ਭੇਜਣਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement