ਦੇਸ਼ ਵਿਚ ਬੈਂਕ ਧੋਖਾਧੜੀ ਦੇ 100 ਤੋਂ ਵੱਧ ਮਾਮਲੇ ਪਰ ਨਹੀਂ ਮਿਲ ਰਹੀ ਜਾਂਚ ਦੀ ਮਨਜੂਰੀ: ਭਾਜਪਾ ਸੰਸਦ
Published : Mar 15, 2022, 4:48 pm IST
Updated : Mar 15, 2022, 4:57 pm IST
SHARE ARTICLE
BJP MP gives Zero Hour Notice; demands probe into bank frauds worth Rs 13,000 cr
BJP MP gives Zero Hour Notice; demands probe into bank frauds worth Rs 13,000 cr

ਬੈਂਕ ਧੋਖਾਧੜੀ ਦੇ ਮਾਮਲਿਆਂ ਦੀ ਸੰਖਿਆ ਜ਼ਿਆਦਾ ਹੋਣ 'ਤੇ ਰਾਜਸਭਾ ਵਿਚ ਚਿੰਤਾ ਜਤਾਉਂਦੇ ਹੋਏ ਸੁਸ਼ੀਲ ਮੋਦੀ ਨੇ ਸਰਕਾਰ ਤੋਂ ਇਸ ਮਾਮਲੇ ਦੀ ਜਲਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਨਵੀਂ ਦਿੱਲੀ - ਬੈਂਕ ਧੋਖਾਧੜੀ ਦੇ ਮਾਮਲਿਆਂ ਦੀ ਸੰਖਿਆ ਜ਼ਿਆਦਾ ਹੋਣ 'ਤੇ ਰਾਜਸਭਾ ਵਿਚ ਚਿੰਤਾ ਜਤਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸੁਸ਼ੀਲ ਮੋਦੀ ਨੇ ਸਰਕਾਰ ਤੋਂ ਇਸ ਮਾਮਲੇ ਦੀ ਜਲਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 

sushil modisushil modi

ਭਾਜਪਾ ਦੇ ਮੈਂਬਰ ਸੁਸ਼ੀਲ ਮੋਦੀ ਨੇ ਉਚ ਸਦਨ ਦੇ ਸਿਫਰਕਾਲ ਦੌਰਾਨ ਮਾਮਲੇ ਚੁੱਕਦਿਆਂ ਕਿਹਾ ਕਿ ਦੇਸ਼ ਵਿਚ ਬੈਂਕ ਧੋਖਾਧੜੀ ਦੇ ਕਰੀਬ 50,000 ਕਰੋੜ ਰੁਪਏ ਦੇ 100 ਤੋਂ ਵੱਧ ਮਾਮਲੇ ਹਨ ਅਤੇ ਸੂਬਾ ਸਰਕਾਰ ਜਾਂਚ ਦੇ ਲਈ ਮਨਜ਼ੂਰੀ ਨਹੀਂ ਦੇ ਰਹੀ। 

yes bank

yes bank

ਉਹਨਾਂ ਕਿਹਾ ਕਿ “ਯੈਸ ਬੈਂਕ ਦੇ ਪੰਜ ਮਾਮਲੇ ਡੇਢ ਸਾਲ ਤੋਂ ਲਟਕ ਰਹੇ ਹਨ ਅਤੇ ਇਹਨਾਂ ਦੀ ਰਾਸ਼ੀ 3,364 ਕਰੋੜ ਰੁਪਏ ਹੈ। ਯੈਸ ਬੈਂਕ ਇਨ੍ਹਾਂ ਕੇਸਾਂ ਦੀ ਜਾਂਚ ਦੀ ਸਿਫ਼ਾਰਿਸ਼ ਕਰ ਚੁੱਕਾ ਹੈ। ਇਸੇ ਤਰ੍ਹਾਂ ਹੀ ਭਾਰਤੀ ਸਟੇਟ ਬੈਂਕ ਦੇ 3,046 ਕਰੋੜ ਰੁਪਏ ਦੇ ਮਾਮਲੇ ਲਟਕ ਰਹੇ ਹਨ।”ਉਹਨਾਂ ਕਿਹਾ ਕਿ ਇਕੱਲੇ ਮੁੰਬਈ ਵਿਚ ਹੀ 13,000 ਕਰੋੜ ਰੁਪਏ ਦੀ ਰਾਸ਼ੀ ਤੋਂ ਵੱਧ ਧੋਖਾਧੜੀ ਦੇ ਮਾਮਲੇ ਲੰਬਿਤ ਪਏ ਹਨ ਅਤੇ ਮਹਾਰਾਸ਼ਟਰ ਸਰਕਾਰ ਜਾਂਚ ਲਈ ਸੀਬੀਆਈ ਨੂੰ ਮਨਜੂਰੀ ਨਹੀਂ ਦੇ ਰਹੀ। ਸੁਸ਼ੀਲ ਮੋਦੀ ਨੇ ਸਰਕਾਰ ਨੂੰ ਇਸ ਮਾਮਲੇ ਤੇ ਤੁਰੰਤ ਦਖ਼ਲਅੰਦਾਜੀ ਕਰਨ ਦੀ ਗੁਹਾਰ ਲਗਾਈ ਹੈ ਤਾਂ ਜੋ ਬੈਂਕ ਧੋਖਾਧੜੀ ਦੇ ਮਾਮਲੇ ਦੀ ਜਾਂਚ ਹੋ ਸਕੇ।

PHOTOPHOTO

ਡਾ. ਡੀ.ਪੀ. ਵਤਸ ਬੀਜੇਪੀ. ਦੇ ਲੈਫਟੀਨੈਂਟ ਜਨਰਲ ਨੇ ਦੇਸ਼ ਵਿਚ ਮੈਡੀਕਲ ਅਧਿਆਪਕਾਂ ਦੀ ਕਮੀ ਦਾ ਮੁੱਦਾ ਉਠਾਇਆ। ਉਹਨਾਂ ਨੇ ਕਿਹਾ ਕਿ ਫੈਕਲਟੀ, ਸੁਵਿਧਾ ਤੇ ਮੈਡੀਕਲ ਸਬੰਧੀ ਮੈਡੀਕਲ ਜਗਤ ਦੇ ਬੁਨੀਆਦੀ ਢਾਂਚੇ ਹਨ। ਉਹਨਾਂ ਨੇ ਕਿਹਾ ਕਿ ਯੂਕਰੇਨ ਵਿਚ ਮੌਜੂਦਾ ਹਾਲਾਤਾਂ ਦੇ ਕਾਰਨ ਮੈਡੀਕਲ ਕੋਰਸਾਂ ਦੀ ਪੜ੍ਹਾਈ ਕਰਦਿਆਂ ਹੀ ਅੱਧ ਵਿਚਕਾਰ ਵਿਦਿਆਰਥੀਆਂ ਨੂੰ ਵਾਪਸ ਆਉਣਾ ਪਿਆ।

Fraud Case Bank Fraud Case

ਉਹਨਾਂ ਨੇ ਕਿਹਾ ਕਿ ਸਾਰੇ ਹਾਲਾਤਾਂ ਨੂੰ ਦੋਖਦੇ ਹੋਏ ਮੈਡੀਕਲ ਵਿਦਿਆਰਥੀਆਂ ਦੀ ਸੇਵਾਮੁਕਤੀ ਦੀ ਉਮਰ ਵਿਚ ਵਾਧਾ ਕਰਨਾ ਚਾਹੀਦਾ ਹੈ। ਭਾਜਪਾ ਦੇ ਜੀ.ਵੀ.ਐਲ. ਨਰਸਿੰਘ ਰਾਵ ਨੇ ਪ੍ਰਵਵਰਤੀ ਵਿਜੇ ਨਗਰ ਸਮਾਜ ਦੇ ਰਾਜਾ ਕ੍ਰਿਸ਼ਣਦੇਵ ਰਾਏ ਦੇ 558ਵੇਂ ਜਨਮ ਦਿਵਸ ਸਮਾਰੋਹ ਨਾਲ ਜੁੜਿਆ ਮੁੱਦਾ ਉਠਾਇਆ। ਉਹਨਾਂ ਨੇ ਕਿਹਾ ਕਿ ਵੱਖਰੀਆਂ ਸੰਸਕ੍ਰਿਤੀਆਂ ਦੇ ਅਨੁਕੂਲ ਮਹੱਤਵ ਦੇਣ ਵਾਲੇ ਰਾਜਾ ਕ੍ਰਿਸ਼ਣਦੇਵ ਰਾਏ ਦਾ ਜਨਮ ਦਿਵਸ ਸਮਾਰੋਹ ਧੂਮਧਾਮ ਨਾਲ ਮਨਾਇਆ ਜਾਣਾ ਚਾਹੀਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement