ਨਾਸਿਕ ਤੋਂ ਮੁੰਬਈ ਤੱਕ ਕਿਸਾਨਾਂ ਦਾ ਪੈਦਲ ਮਾਰਚ ਜਾਰੀ, ਮੰਗਾਂ ਨੂੰ ਲੈ ਕੇ 20 ਮਾਰਚ ਨੂੰ ਕਰਨਗੇ ਪ੍ਰਦਰਸ਼ਨ
Published : Mar 15, 2023, 8:36 pm IST
Updated : Mar 15, 2023, 8:36 pm IST
SHARE ARTICLE
Drone footage shows thousands of farmers marching towards Mumbai
Drone footage shows thousands of farmers marching towards Mumbai

ਇਹ ਕਿਸਾਨ ਜ਼ਮੀਨ 'ਤੇ ਆਦਿਵਾਸੀਆਂ ਦੇ ਹੱਕ, ਪਿਆਜ਼ 'ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫੀ ਦੀ ਮੰਗ ਕਰ ਰਹੇ ਹਨ।

 

ਨਾਸਿਕ: ਕਰੀਬ 10,000 ਕਿਸਾਨ ਨਾਸਿਕ ਦੇ ਡਿੰਡੋਰੀ ਤੋਂ ਮੁੰਬਈ ਦੇ ਆਜ਼ਾਦ ਮੈਦਾਨ ਤੱਕ ਪੈਦਲ ਪ੍ਰਦਰਸ਼ਨ ਕਰ ਰਹੇ ਹਨ। ਸੋਮਵਾਰ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਪੈਦਲ ਮਾਰਚ ਬੁੱਧਵਾਰ ਨੂੰ ਕਸਾਰਾ ਘਾਟ ਤੋਂ ਗੁਜ਼ਰਿਆ। ਡਰੋਨ ਤੋਂ ਇੱਥੇ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਅਜਗਰ ਸੜਕ 'ਤੇ ਘੁੰਮ ਰਿਹਾ ਹੋਵੇ। ਇਹ ਕਿਸਾਨ ਜ਼ਮੀਨ 'ਤੇ ਆਦਿਵਾਸੀਆਂ ਦੇ ਹੱਕ, ਪਿਆਜ਼ 'ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫੀ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ, 6 ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ 

ਮੁੰਬਈ ਦਾ ਆਜ਼ਾਦ ਮੈਦਾਨ ਡਿੰਡੋਰੀ ਤੋਂ 203 ਕਿਲੋਮੀਟਰ ਦੂਰ ਹੈ। ਕਿਸਾਨ ਰੋਜ਼ਾਨਾ 25 ਕਿਲੋਮੀਟਰ ਪੈਦਲ ਚੱਲਦੇ ਹਨ। ਪੈਦਲ ਚੱਲਦਿਆਂ ਉਹਨਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜਿੱਥੇ ਉਹ ਠਹਿਰਦੇ ਹਨ, ਉੱਥੇ ਸਟੋਵ ਜਗਾ ਕੇ ਖਾਣਾ ਪਕਾ ਕੇ ਖਾਂਦੇ ਹਨ ਅਤੇ ਅੰਦੋਲਨ ਦੀ ਰਣਨੀਤੀ ਬਣਾਉਂਦੇ ਹਨ। ਫਿਲਹਾਲ ਕਿਸਾਨ ਮੁੰਬਈ ਤੋਂ ਕਰੀਬ 100 ਕਿਲੋਮੀਟਰ ਦੂਰ ਹਨ। ਕਿਸਾਨਾਂ ਨੇ 20 ਮਾਰਚ ਨੂੰ ਮੁੰਬਈ ਪਹੁੰਚ ਕੇ ਪ੍ਰਦਰਸ਼ਨ ਕਰਨਾ ਹੈ।

ਇਹ ਵੀ ਪੜ੍ਹੋ: AIIMS ਦੇ ਡਾਕਟਰਾਂ ਨੇ ਅਣਜੰਮੇ ਬੱਚੇ ਦੀ ਕੀਤੀ ਸਫਲ ਸਰਜਰੀ, 90 ਸੈਕਿੰਡ ਵਿਚ ਠੀਕ ਕੀਤਾ ਦਿਲ

ਕਿਸਾਨ ਆਗੂਆਂ ਦੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਕਿਸਾਨ ਆਗੂ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ। ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਕੱਢੇ ਜਾ ਰਹੇ ਇਸ ਮਾਰਚ ਵਿਚ ਜੇਪੀ ਗਾਵਿਤ, ਖੱਬੇ ਪੱਖੀ ਪਾਰਟੀ ਦੇ ਅਜੀਤ ਨਵਲੇ ਆਦਿ ਆਗੂ ਅਤੇ ਨਾਸਿਕ ਜ਼ਿਲ੍ਹੇ ਦੀ ਬਾਗਲਾਨ, ਕਲਵਾਨ, ਡਿੰਡੋਰੀ ਤਹਿਸੀਲ ਦੇ ਆਦਿਵਾਸੀ ਮਜ਼ਦੂਰ ਵੀ ਕਿਸਾਨਾਂ ਦੇ ਨਾਲ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ 168 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ 26 ਅੱਤਵਾਦੀ ਮਾਡਿਊਲਾਂ ਦਾ ਕੀਤਾ ਪਰਦਾਫਾਸ਼

ਡੀਸੀਪੀ ਕਿਰਨ ਕੁਮਾਰ ਚਵਾਨ ਨੇ ਦੱਸਿਆ ਕਿ ਅਸੀਂ ਅਮਨ-ਕਾਨੂੰਨ ਬਣਾਈ ਰੱਖਣ ਲਈ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕੀਤੀ ਹੈ। ਸੜਕ ’ਤੇ ਦੋ ਰਸਤੇ ਬਣਾਏ ਗਏ ਹਨ ਤਾਂ ਜੋ ਆਵਾਜਾਈ ਪ੍ਰਭਾਵਿਤ ਨਾ ਹੋਵੇ। ਅਖਿਲ ਭਾਰਤੀ ਕਿਸਾਨ ਸਭਾ ਦੀ ਮਹਾਰਾਸ਼ਟਰ ਇਕਾਈ ਦੇ ਜਨਰਲ ਸਕੱਤਰ ਅਜੀਤ ਨਵਲੇ ਨੇ ਕਿਹਾ - ਜਦੋਂ ਵੀ ਪਿਆਜ਼ ਦੀਆਂ ਕੀਮਤਾਂ ਡਿੱਗਦੀਆਂ ਹਨ, ਕਿਸਾਨਾਂ ਨੂੰ ਸਰਕਾਰ ਤੋਂ ਸਿਰਫ਼ ਭਰੋਸਾ ਮਿਲਦਾ ਹੈ, ਨਿਆਂ ਨਹੀਂ। ਅਸੀਂ ਦੁੱਧ ਉਤਪਾਦਕਾਂ ਦਾ ਮੁੱਦਾ ਉਠਾਉਂਦੇ ਰਹੇ ਹਾਂ ਪਰ ਸਰਕਾਰ ਸਿਰਫ਼ ਭਰੋਸਾ ਹੀ ਦੇ ਰਹੀ ਹੈ। ਕਿਸਾਨ ਇਨਸਾਫ਼ ਲਈ ਸਰਕਾਰ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ ਪੈਦਲ ਮਾਰਚ ਕੱਢ ਰਹੇ ਹਨ।

ਇਹ ਵੀ ਪੜ੍ਹੋ: ਸਿੱਖ ਵਿਅਕਤੀ ਨੂੰ ਸ੍ਰੀ ਸਾਹਿਬ ਸਮੇਤ NBA ਖੇਡਾਂ ’ਚ ਦਾਖਲ ਹੋਣ ਤੋਂ ਰੋਕਿਆ

ਨਾਸਿਕ ਵਿਚ ਇਹ ਤੀਜਾ ਅਜਿਹਾ ਅੰਦੋਲਨ ਹੈ। ਕਿਸਾਨਾਂ ਨੇ 2018 ਅਤੇ 2019 ਵਿਚ ਵੀ ਪੈਦਲ ਮਾਰਚ ਕੱਢਿਆ ਸੀ। ਦੋਵੇਂ ਵਾਰ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਅੰਦੋਲਨ ਬੰਦ ਕਰਵਾਇਆ ਸੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਕਿਸਾਨਾਂ ਦੇ ਨੇਤਾਵਾਂ ਨੂੰ ਮੰਤਰਾਲਿਆ 'ਚ ਗੱਲਬਾਤ ਲਈ ਬੁਲਾਇਆ ਸੀ ਪਰ ਇਸ ਨੂੰ ਦਰਕਿਨਾਰ ਕਰਦੇ ਹੋਏ ਕਿਸਾਨ ਪੈਦਲ ਮਾਰਚ 'ਤੇ ਚਲੇ ਗਏ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement