ਮਨਦੀਪ ਸਿੰਘ ਨੇ ਟਵਿਟਰ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਸੈਕਰਾਮੈਂਟੋ: ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਸਥਿਤ ਪੇਸ਼ੇਵਰ ਉੱਤਰੀ ਅਮਰੀਕੀ ਬਾਸਕਟਬਾਲ ਲੀਗ ਐਨਬੀਏ ਟੀਮ ਸੈਕਰਾਮੈਂਟੋ ਕਿੰਗਜ਼ ਨਾਲ ਜੁੜੇ ਇਕ ਬਾਸਕਟਬਾਲ ਮੈਚ ਵਿਚ ਇਕ ਸਿੱਖ ਵਿਅਕਤੀ ਨੂੰ ਕਥਿਤ ਤੌਰ 'ਤੇ ਦਾਖਲ ਹੋਣ ਤੋਂ ਰੋਕ ਕਰ ਦਿੱਤਾ ਗਿਆ ਸੀ। ਮਨਦੀਪ ਸਿੰਘ ਨਾਂਅ ਦੇ ਵਿਅਕਤੀ ਨੇ ਟਵਿਟਰ 'ਤੇ "ਮੰਦਭਾਗਾ ਅਨੁਭਵ" ਸਾਂਝਾ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਉਸ ਦੀ 'ਕਿਰਪਾਨ' ਕਰਨ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਮਨਦੀਪ ਸਿੰਘ ਨੇ ਟਵੀਟ ਕੀਤਾ, “ਸੈਕਰਾਮੈਂਟੋ ਕਿੰਗਜ਼ ਗੇਮ ਵਿਚ ਧਾਰਮਿਕ ਵਿਤਕਰੇ ਦਾ ਸਾਹਮਣਾ ਕਰਨਾ ਅਤੇ ਦਾਖਲੇ ਤੋਂ ਇਨਕਾਰ ਕੀਤਾ ਜਾਣਾ ਮੰਦਭਾਗਾ ਹੈ ਕਿਉਂਕਿ ਮੈਂ ਸਿੱਖ ਹਾਂ। ਮੈਨੂੰ ਕਿਰਪਾਨ ਸਮੇਤ ਦਾਖਲ ਨਹੀਂ ਹੋਣ ਦਿੱਤਾ ਗਿਆ। ਸੁਰੱਖਿਆ ਨਾਲ ਜੁੜੇ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਕੋਈ ਵੀ ਸਮਝ ਨਹੀਂ ਰਿਹਾ ਹੈ”। ਮਨਦੀਪ ਸਿੰਘ ਨੇ ਮੰਗਲਵਾਰ ਨੂੰ ਟਵੀਟ ਕੀਤਾ ਅਤੇ ਸਟੇਡੀਅਮ ਦੇ ਬਾਹਰ ਅਤੇ ਸੁਰੱਖਿਆ ਕਮਰੇ ਦੇ ਅੰਦਰ ਦੀਆਂ ਆਪਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ।
ਇਕ ਹੋਰ ਟਵੀਟ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਪਿਛਲੇ ਹਫਤੇ ਸੈਕਰਾਮੈਂਟੋ ਕਿੰਗਜ਼ ਤੋਂ ਇਕ ਈਮੇਲ ਪ੍ਰਾਪਤ ਹੋਈ ਜਿਸ ਵਿਚ ਉਸ ਨੂੰ "ਕਮਿਊਨਿਟੀ ਅੰਬੈਸਡਰ" ਵਜੋਂ ਖੇਡ ਲਈ ਸੱਦਾ ਦਿੱਤਾ ਗਿਆ। ਮਨਦੀਪ ਸਿੰਘ ਨੇ ਦੱਸਿਆ, “ ਜਕਾਰਾ ਮੂਵਮੈਂਟ ਦੇ ਨਾਲ ਇਕ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਕੰਮ ਕਰਦੇ ਹੋਏ, ਮੈਂ ਸੈਕਰਾਮੈਂਟੋ ਵਿਚ ਸਾਡੇ ਸਿੱਖ ਭਾਈਚਾਰੇ ਨਾਲ ਨੇੜਿਓਂ ਜੁੜਿਆ ਹੋਇਆ ਹਾਂ। ਸੈਕਰਾਮੈਂਟੋ ਕਿੰਗਜ਼ ਨੇ ਪਿਛਲੇ ਹਫਤੇ ਸਾਨੂੰ ਕਮਿਊਨਿਟੀ ਅੰਬੈਸਡਰ ਬਣਨ ਲਈ ਨਿਕਸ ਗੇਮ 'ਤੇ ਆਉਣ ਲਈ ਈਮੇਲ ਕੀਤੀ ਸੀ”। ਇਸ ਦੇ ਚਲਦਿਆਂ ਸੋਸ਼ਲ ਮੀਡੀਆ ’ਤੇ ਸਿੱਖ ਭਾਈਚਾਰੇ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ।