ਯੂਟਿਊਬਰ ਜੋਰਾਵਰ ਸਿੰਘ ਕਲਸੀ ਸਾਥੀ ਗੁਰਪ੍ਰੀਤ ਸਿੰਘ ਸਮੇਤ ਗ੍ਰਿਫ਼ਤਾਰ 

By : KOMALJEET

Published : Mar 15, 2023, 9:44 am IST
Updated : Mar 15, 2023, 9:44 am IST
SHARE ARTICLE
YouTuber Zorawar Singh Kalsi arrested along with his partner Gurpreet Singh
YouTuber Zorawar Singh Kalsi arrested along with his partner Gurpreet Singh

ਫ਼ਿਲਮੀ ਅੰਦਾਜ਼ ਵਿਚ ਚਲਦੀ ਗੱਡੀ ਵਿਚੋਂ ਸੜਕ 'ਤੇ ਪੈਸੇ ਸੁੱਟਦਿਆਂ ਦੀ ਵੀਡੀਓ ਹੋਈ ਵਾਇਰਲ 

ਗੁੜਗਾਉਂ ਪੁਲਿਸ ਨੇ ਕੀਤੀ ਕਾਰਵਾਈ 

ਨਵੀਂ ਦਿੱਲੀ :  ਦਿੱਲੀ ਦੇ ਯੂਟਿਊਬਰ ਜੋਰਾਵਰ ਸਿੰਘ ਕਲਸੀ ਨੂੰ ਗੁੜਗਾਉਂ ਪੁਲਿਸ ਨੇ ਕਾਹਲੀ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਜ਼ੋਰਾਵਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇੱਕ ਤੇਜ਼ ਰਫ਼ਤਾਰ ਕਾਰ ਤੋਂ ਨੋਟ ਉਡਾਉਂਦੇ ਨਜ਼ਰ ਆ ਰਹੇ ਹਨ। ਘਟਨਾ ਦੇ ਸਮੇਂ ਉਸ ਨੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ।

15 ਸੈਕਿੰਡ ਦੇ ਇਸ ਵੀਡੀਓ 'ਚ ਇਕ ਹੋਰ ਵਿਅਕਤੀ ਜੋ ਕਿ ਯੂਟਿਊਬਰ ਦਾ ਹੀ ਸਾਥੀ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ, ਨੂੰ ਕਾਰ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਜ਼ੋਰਾਵਰ ਪਿੱਛੇ ਬੈਠਾ ਹੈ। ਉਹ ਸ਼ਾਹਿਦ ਕਪੂਰ ਦੀ ਵੈੱਬ ਸੀਰੀਜ਼ 'ਫ਼ਰਜ਼ੀ' ਦਾ ਇੱਕ ਸੀਨ ਰੀਕ੍ਰਿਏਟ ਕਰ ਰਿਹਾ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵੀਡੀਓ 'ਚ ਜ਼ੋਰਾਵਰ ਸਿੰਘ ਅਤੇ ਇਕ ਹੋਰ ਵਿਅਕਤੀ ਗੋਲਫ ਕੋਰਸ ਰੋਡ 'ਤੇ ਗੱਡੀ ਚਲਾ ਰਹੇ ਹਨ ਅਤੇ ਵੈੱਬ ਸੀਰੀਜ਼ ਦੇ ਡਾਇਲਾਗ ਸੁਣਾਉਂਦੇ ਹੋਏ ਕਾਰ ਦੇ ਬੂਟ 'ਚੋਂ ਕਰੰਸੀ ਨੋਟ ਸੁੱਟਦੇ ਹੋਏ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ:  ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ! ਭਾਰਤ ਦੁਨੀਆਂ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ’ਚ 8ਵੇਂ ਨੰਬਰ ’ਤੇ ਪਹੁੰਚਿਆ 

ਦੱਸਣਯੋਗ ਹੈ ਕਿ ਕਲਸੀ ਦੇ ਆਪਣੇ ਯੂਟਿਊਬ ਚੈਨਲ 'ਤੇ 3.51 ਲੱਖ ਸਬਸਕ੍ਰਾਈਬਰ ਹਨ ਅਤੇ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ 342 ਹਜ਼ਾਰ ਫਾਲੋਅਰਜ਼ ਹਨ। ਪੁਲਿਸ ਦੇ ਅਨੁਸਾਰ, ਕਲਸੀ ਨੇ 2 ਮਾਰਚ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਰੀਲ ਪੋਸਟ ਕੀਤੀ, ਜਿਸ ਵਿੱਚ ਉਹ ਅਤੇ ਇੱਕ ਦੋਸਤ ਆਪਣੀ ਮਾਰੂਤੀ ਬਲੇਨੋ ਵਿੱਚ ਗੋਲਫ ਕੋਰਸ ਰੋਡ ਦੇ ਅੰਡਰਪਾਸ ਵਿੱਚ ਸੀਨ ਨੂੰ ਰੀਕ੍ਰਿਏਟ ਕਰਦੇ ਦਿਖਾਈ ਦੇ ਰਹੇ ਹਨ।

ਵੀਡੀਓ ਵਾਇਰਲ ਹੋਣ 'ਤੇ ਲੋਕਾਂ ਨੇ ਸਵਾਲ ਉਠਾਇਆ ਕਿ ਕੀ ਇਸ ਤਰ੍ਹਾਂ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਕੇ ਵੀਡੀਓ ਸ਼ੂਟ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਜੋਰਾਵਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ।ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 279 (ਗਲਤ ਤਰੀਕੇ ਨਾਲ ਗੱਡੀ ਚਲਾਉਣਾ), 283 (ਜਨਤਕ ਰਸਤੇ ਜਾਂ ਨੈਵੀਗੇਸ਼ਨ ਦੀ ਲਾਈਨ ਨੂੰ ਖਤਰੇ ਵਿਚ ਪਾਉਣਾ ਜਾਂ ਰੁਕਾਵਟ ਪਾਉਣਾ), ਆਈਪੀਸੀ 336 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਇਹ ਵੀਡੀਓ ਬਣਾਉਣ ਵਿੱਚ ਨਕਲੀ ਨੋਟਾਂ ਦੀ ਵਰਤੋਂ ਕੀਤੀ ਹੈ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement