
ਬੈਂਚ ਨੇ ਪਟੀਸ਼ਨਰ ਨੰਦਿਨੀ ਸ਼ਰਮਾ ਨੂੰ ਕਿਹਾ, "ਅਸੀਂ ਕਿੰਨੀਆਂ ਪਟੀਸ਼ਨਾਂ 'ਤੇ ਵਿਚਾਰ ਕਰਾਂਗੇ?"
Supreme Court News: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੇ ਕੰਮਕਾਜ ਵਿਚ ਬੇਨਿਯਮੀਆਂ ਦਾ ਇਲਜ਼ਾਮ ਲਗਾਉਣ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਹਰ ਪ੍ਰਣਾਲੀ ਦੇ ਅਪਣੇ ਸਕਾਰਾਤਮਕ ਅਤੇ ਨਕਾਰਾਤਮਕ ਪੱਖ ਹੁੰਦੇ ਹਨ।
ਜਸਟਿਸ ਸੰਜੀਵ ਖੰਨਾ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਇਹ ਅਦਾਲਤ ਪਹਿਲਾਂ ਹੀ ਕਈ ਮੌਕਿਆਂ 'ਤੇ ਕਈ ਪਟੀਸ਼ਨਾਂ ਦੀ ਜਾਂਚ ਕਰ ਚੁੱਕੀ ਹੈ ਅਤੇ ਈਵੀਐਮ ਦੇ ਕੰਮਕਾਜ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਕਰ ਚੁੱਕੀ ਹੈ।
ਬੈਂਚ ਨੇ ਪਟੀਸ਼ਨਰ ਨੰਦਿਨੀ ਸ਼ਰਮਾ ਨੂੰ ਕਿਹਾ, "ਅਸੀਂ ਕਿੰਨੀਆਂ ਪਟੀਸ਼ਨਾਂ 'ਤੇ ਵਿਚਾਰ ਕਰਾਂਗੇ? ਹਾਲ ਹੀ ਵਿਚ ਅਸੀਂ VVPAT ਨਾਲ ਸਬੰਧਤ ਇਕ ਪਟੀਸ਼ਨ 'ਤੇ ਵਿਚਾਰ ਕੀਤਾ ਹੈ। ਅਸੀਂ ਧਾਰਨਾਵਾਂ 'ਤੇ ਨਹੀਂ ਚੱਲ ਸਕਦੇ। ਹਰ ਵਿਧੀ ਦੇ ਅਪਣੇ ਸਕਾਰਾਤਮਕ ਅਤੇ ਨਕਾਰਾਤਮਕ ਪੱਖ ਹੁੰਦੇ ਹਨ। ਮਾਫ਼ ਕਰਨਾ, ਅਸੀਂ ਧਾਰਾ 32 ਤਹਿਤ ਇਸ 'ਤੇ ਵਿਚਾਰ ਨਹੀਂ ਕਰ ਸਕਦੇ।
ਬੈਂਚ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਪਟੀਸ਼ਨ 'ਚ ਉਠਾਏ ਗਏ ਮੁੱਦਿਆਂ ਦੀ ਸੁਪਰੀਮ ਕੋਰਟ ਨੇ ਵੱਖ-ਵੱਖ ਪਟੀਸ਼ਨਾਂ ਵਿਚ ਪੜਤਾਲ ਕੀਤੀ ਹੈ। ਜਸਟਿਸ ਖੰਨਾ ਨੇ ਕਿਹਾ ਕਿ ਅਦਾਲਤ ਨੇ ਇਸ ਮੁੱਦੇ ’ਤੇ 10 ਤੋਂ ਜ਼ਿਆਦਾ ਮਾਮਲਿਆਂ ਦੀ ਜਾਂਚ ਕੀਤੀ ਹੈ। ਸ਼ਰਮਾ ਨੇ ਅਪਣੀ ਪਟੀਸ਼ਨ 'ਚ ਭਾਰਤ ਦੇ ਚੋਣ ਕਮਿਸ਼ਨ ਅਤੇ 6 ਸਿਆਸੀ ਪਾਰਟੀਆਂ ਨੂੰ ਧਿਰ ਬਣਾਇਆ ਸੀ।
(For more Punjabi news apart from Supreme Court dismisses petition alleging irregularities in function of EVMs, stay tuned to Rozana Spokesman)