
Delhi News : ਇਕ ਮਾਮਲੇ ’ਚ ਉਸ ਨੇ ਇਕ ਔਰਤ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ।
Delhi News in Punjabi : ਅੰਮ੍ਰਿਤਸਰ ਦੇ ਰਹਿਣ ਵਾਲੇ 23 ਸਾਲ ਦੇ ਮਾਧਵ ਸਿੰਘ ਨੂੰ ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਨ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਦਿੱਲੀ ’ਚ ਗ੍ਰਿਫਤਾਰ ਕੀਤਾ ਗਿਆ ਹੈ। ਇਕ ਮਾਮਲੇ ’ਚ ਉਸ ਨੇ ਇਕ ਔਰਤ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਮਾਧਵ ਸਿੰਘ ਨੂੰ ਫੜ ਲਿਆ ਗਿਆ ਅਤੇ ਪੁਲਿਸ ਨੇ ਉਸ ਨੂੰ ਲੱਭਣ ਲਈ ਡਿਜੀਟਲ ਫੋਰੈਂਸਿਕ ਅਤੇ ਤਕਨੀਕੀ ਨਿਗਰਾਨੀ ਦੀ ਵਰਤੋਂ ਕੀਤੀ। ਉਸ ਨੇ ਅਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਇਹ ‘ਮਨੋਰੰਜਨ’ ਲਈ ਕੀਤਾ ਸੀ। ਪੁਲਿਸ ਅਜੇ ਵੀ ਹੋਰ ਸੰਭਾਵਤ ਪੀੜਤਾਂ ਜਾਂ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ।
(For more news apart from Punjabi man arrested for blackmailing women in Delhi News in Punjabi, stay tuned to Rozana Spokesman)