ਪੀਐਮ ਮੋਦੀ ਦੀ ਸਟੇਜ ਹੇਠਾਂ ਅੱਗ ਲੱਗਣ ਤੋਂ ਬਾਅਦ ਅਧਿਕਾਰੀਆਂ ‘ਤੇ ਮਾਮਲਾ ਦਰਜ
Published : Apr 15, 2019, 9:46 am IST
Updated : Apr 15, 2019, 9:48 am IST
SHARE ARTICLE
Narendra Modi
Narendra Modi

ਭਾਜਪਾ ਦੀ ਜਿੱਤ ਸੰਕਲਪ ਰੈਲੀ ਵਿਚ ਅਣਗਹਿਲੀ ਵਰਤੇ ਜਾਣ ਕਾਰਨ ਪ੍ਰਧਾਨ ਮੰਤਰੀ ਦੇ ਮੰਚ ਹੇਠਾਂ ਸਪਾਰਕਿੰਗ ਨਾਲ ਅੱਗ ਲੱਗ ਗਈ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੁਣਾਵੀਂ ਜਨ ਸਭਾ ਵਿਚ ਐਤਵਾਰ ਨੂੰ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਭਾਜਪਾ ਦੀ ਜਿੱਤ ਸੰਕਲਪ ਰੈਲੀ ਵਿਚ ਅਣਗਹਿਲੀ ਵਰਤੇ ਜਾਣ ਕਾਰਨ ਪ੍ਰਧਾਨ ਮੰਤਰੀ ਦੇ ਮੰਚ ਹੇਠਾਂ ਸਪਾਰਕਿੰਗ ਨਾਲ ਅੱਗ ਲੱਗ ਗਈ।

BJPBJP

ਮਾਮਲੇ ਵਿਚ ਬਿਜਲੀ ਸੁਰੱਖਿਆ ਵਿਭਾਗ ਦੇ ਨਿਰਦੇਸ਼ਕ ਸੰਜੇ ਮਾਥੁਰ, ਉਪ ਨਿਰਦੇਸ਼ ਉਦੈਭਾਨ ਸਿੰਘ ਅਤੇ ਠੇਕੇਦਾਰ ਸੰਜੀਵ ਚੌਹਾਨ ਖਿਲਾਫ ਥਾਣਾ ਬੰਨਾਦੇਵੀ ਵਿਚ ਧਾਰਾ 337 ਦੇ ਤਹਿਤ ਮੁਕਦਮਾ ਦਰਜ ਕਰਵਾਇਆ ਗਿਆ ਹੈ। ਮੰਚ ਦੇ ਹੇਠਾਂ ਅੱਗ ਦੀਆਂ ਲਪੇਟਾਂ ਤੇ ਧੂੰਆਂ ਨਿਕਲਦਾ ਦੇਖ ਸੁਰੱਖਿਆ ਕਰਮੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐਸਪੀਜੀ ਤੋਂ ਲੈ ਕੇ ਸਥਾਨਕ ਸੁਰੱਖਿਆ ਬਲਾਂ ਨੇ ਮੰਚ ਦੇ ਵਿਚ ਦਾਖਲ ਹੋ ਕੇ ਤਾਰ ਕੱਟ ਕੇ ਅੱਗ ਬੁਝਾਈ।

Narendra ModiNarendra Modi

ਮੰਚ ਤੱਕ ਧੂੰਆਂ ਆਉਂਦੇ ਹੀ ਆਗੂਆਂ ਤੇ ਅਧਿਕਾਰੀਆਂ ਦੇ ਹਲਕ ਸੁੱਕ ਗਏ। ਪਰ ਬਚਾਅ ਰਿਹਾ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ। ਐਸਪੀਜੀ ਦੇ ਜਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਮੰਚ ਉਤੇ ਜਾ ਕੇ ਸਪਾਰਕਿੰਗ ਦੀ ਗੱਲ ਦੱਸਕੇ ਸੰਤੁਸ਼ਟ ਕੀਤਾ। ਇਸ ਮਾਮਲੇ ਵਿਚ ਬਿਜਲੀ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਸਮੇਤ ਤਿੰਨ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement