ਪੀਐਮ ਮੋਦੀ ਤੋਂ ਘੱਟ ਨਹੀਂ ਨਵਜੋਤ ਸਿੰਘ ਸਿੱਧੂ ਦੀ ਲੋਕਪ੍ਰਿਯਤਾ!
Published : Apr 15, 2019, 5:08 pm IST
Updated : Apr 15, 2019, 5:08 pm IST
SHARE ARTICLE
Navjot Singh Sidhu
Navjot Singh Sidhu

ਨਵਜੋਤ ਸਿੱਧੂ ਦੀ ਲੋਕਪ੍ਰਿਯਤਾ ਪੀਐਮ ਮੋਦੀ ਜਾਂ ਸਿੱਧੂ ਦੇ ਅਪਣੇ ਨੇਤਾ ਰਾਹੁਲ ਗਾਂਧੀ ਤੋਂ ਘੱਟ ਨਹੀਂ।

ਪੰਜਾਬ: ਵਿਰੋਧੀ ਪਾਰਟੀਆਂ ਭਾਵੇਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਕਿੰਨੀ ਹੀ ਆਲੋਚਨਾ ਕਰੀ ਜਾਣ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਵਜੋਤ ਸਿੱਧੂ ਦੀ ਲੋਕਪ੍ਰਿਯਤਾ ਪੀਐਮ ਮੋਦੀ ਜਾਂ ਸਿੱਧੂ ਦੇ ਅਪਣੇ ਨੇਤਾ ਰਾਹੁਲ ਗਾਂਧੀ ਤੋਂ ਘੱਟ ਨਹੀਂ। ਇਸ ਸਮੇਂ ਉਹ ਦੇਸ਼ ਭਰ ਵਿਚ ਕਾਂਗਰਸ ਦੀਆਂ ਰੈਲੀਆਂ ਵਿਚ ਸਟਾਰ ਪ੍ਰਚਾਰਕ ਦੇ ਤੌਰ 'ਤੇ ਧੂੰਆਂਧਾਰ ਪ੍ਰਚਾਰ ਕਰ ਰਹੇ ਹਨ। ਲੋਕ ਸਿੱਧੂ ਦੀ ਇਕ ਝਲਕ ਦੇਖਣ ਲਈ ਕਿੰਨੇ ਦੀਵਾਨੇ ਹਨ। ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਵੱਡੀ ਗਿਣਤੀ ਵਿਚ ਇਕੱਠੇ ਹੋਏ ਇਹ ਲੋਕ ਪੰਜਾਬ ਦੇ ਨਹੀਂ, ਬਲਕਿ ਬਿਹਾਰ ਸੂਬੇ ਦੇ ਹਨ। ਜਿੱਥੋਂ ਦੇ ਕਿਸ਼ਨਗੰਜ ਵਿਖੇ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਲਈ ਗਏ ਹੋਏ ਸਨ। ਕਾਂਗਰਸ ਦੇ ਚੋਣ ਪ੍ਰਚਾਰ ਲਈ ਉਹ ਜਿਸ ਇਲਾਕੇ ਵਿਚ ਵੀ ਜਾਂਦੇ ਹਨ, ਲੋਕ ਉਨ੍ਹਾਂ ਦੇ ਭਾਸ਼ਣ ਦੇ ਕਾਇਲ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਉਥੇ ਵੀ ਨਵਜੋਤ ਸਿੰਘ ਸਿੱਧੂ ਕਾਫ਼ੀ ਛਾਏ ਹੋਏ ਹਨ।

Navjot Sidhu with Rahul GandhiNavjot Sidhu with Rahul Gandhi

ਉਨ੍ਹਾਂ ਦੀ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧਦੇ ਹੋਇਆਂ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਿੱਧੂ ਦੀ ਇਸ ਵੀਡੀਓ ਨੂੰ 50 ਘੰਟਿਆਂ ਵਿਚ 52 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਦੇਖਿਆ ਅਤੇ ਹਾਲੇ ਵੀ ਇਹ ਅੰਕੜਾ ਹੋਰ ਵਧਦਾ ਜਾ ਰਿਹਾ ਹੈ। ਇਕ ਲੱਖ ਤੋਂ ਜ਼ਿਆਦਾ ਇਸ ਵੀਡੀਓ 'ਤੇ ਕੁਮੈਂਟ ਆ ਚੁੱਕੇ ਹਨ, ਜਦਕਿ ਸਿੱਧੂ ਦੀ ਇਸ ਵੀਡੀਓ ਨੂੰ 63 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।

Navjot Singh Sidhu targeted to PM ModiNavjot Singh Sidhu targeted to PM Modi

ਹੈਰਾਨੀ ਦੀ ਗੱਲ ਇਹ ਹੈ ਕਿ ਉਸੇ ਦਿਨ ਪੀਐਮ ਮੋਦੀ ਦੀ ਵੀ ਰੈਲੀ ਹੋਈ, ਪਰ ਮੋਦੀ ਵੀ ਵੀਡੀਓ ਨੂੰ ਮਹਿਜ਼ 10 ਲੱਖ ਵਿਊਜ਼ ਹੀ ਮਿਲ ਸਕੇ, ਜੋ ਕਿ ਸਿੱਧੂ ਦੀ ਵੀਡੀਓ ਦੇ 52 ਲੱਖ ਵਿਊਜ਼ ਅੱਗੇ ਕੁੱਝ ਵੀ ਨਹੀਂ। ਦਰਅਸਲ ਨਵਜੋਤ ਸਿੰਘ ਸਿੱਧੂ ਇਕ ਨੇਤਾ ਹੋਣ ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਸੈਲੀਬ੍ਰਿਟੀ ਵੀ ਹਨ। ਉਹ ਕੌਮਾਂਤਰੀ ਕ੍ਰਿਕਟ ਵਿਚ ਕਈ ਸਾਲਾਂ ਤੱਕ ਖੇਡ ਚੁੱਕੇ ਹਨ। ਬਾਲੀਵੁੱਡ ਨਾਲ ਵੀ ਉਨ੍ਹਾਂ ਦਾ ਕਾਫ਼ੀ ਨੇੜਲਾ ਨਾਤਾ ਹੈ। ਉਹ ਕਈ ਟੀਵੀ ਪ੍ਰੋਗਰਾਮਾਂ ਅਤੇ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ।

Navjot singh sidhuNavjot singh sidhu

ਸਭ ਤੋਂ ਵੱਡੀ ਗੱਲ ਸਿੱਧੂ ਦੇ ਧੂੰਆਂਧਾਰ ਭਾਸ਼ਣ ਹਨ, ਜਿਨ੍ਹਾਂ ਅੱਗੇ ਉਨ੍ਹਾਂ ਦੇ ਵਿਰੋਧੀ ਠੁੱਸ ਹੋ ਕੇ ਰਹਿ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਉਹ ਦੇਸ਼-ਵਿਦੇਸ਼ ਵਿਚ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਦੀਵਾਨੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਵਾਉਣ ਲਈ ਉਨ੍ਹਾਂ ਵਲੋਂ ਕੀਤਾ ਗਿਆ ਉੱਦਮ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਹੋਰ ਚਾਰ ਚੰਨ ਲਗਾਉਂਦਾ ਹੈ। ਇਸ ਉਪਰਾਲੇ ਬਦਲੇ ਵਿਸ਼ਵ ਭਰ ਦੀ ਸਮੂਹ ਨਾਨਕ ਨਾਮਲੇਵਾ ਸੰਗਤ ਨਵਜੋਤ ਸਿੱਧੂ ਦਾ ਦਿਲੋਂ ਸਤਿਕਾਰ ਕਰਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement