
ਇਸ ਕਰ ਕੇ ਦਿੱਲੀ ਵਿਚ ਕੋਰੋਨਾ ਦੇ ਕੇਸ ਜ਼ਿਆਦਾ ਹਨ...
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਇਸ ਸਮੇਂ ਦੁਖ ਦੀ ਘੜੀ ਵਿਚੋਂ ਗੁਜ਼ਰ ਰਿਹਾ ਹੈ ਪਰ ਕੁੱਝ ਲੋਕ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਸਾਰੇ ਲੋਕ ਇਕੱਠੇ ਹੋ ਕੇ ਸਾਥ ਦੇਣਗੇ ਤਾਂ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਜਿਹੜੇ ਲੋਕ ਧਰਮ ਦੇ ਨਾਮ ਤੇ ਨਫ਼ਰਤ ਫੈਲਾ ਰਹੇ ਹਨ ਉਹ ਦੇਸ਼ ਨਾਲ ਗੱਦਾਰੀ ਕਰ ਰਹੇ ਹਨ।
Delhi CM Arvind Kejriwal
ਉਹਨਾਂ ਨੇ ਦਿੱਲੀ ਵਿਚ ਕੋਰੋਨਾ ਦੇ ਕੇਸਾਂ ਦੇ ਵਾਧੇ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਭ ਨੂੰ ਮਿਲ ਕੇ ਇਸ ਨੂੰ ਰੋਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੁਦਰਤ ਦੇ ਸਾਹਮਣੇ ਅਮਰੀਕਾ, ਸਪੇਨ, ਇੰਗਲੈਂਡ, ਫਰਾਂਸ, ਇਟਲੀ ਵਰਗੇ ਸ਼ਕਤੀਸ਼ਾਲੀ ਦੇਸ਼ ਵੀ ਬੇਵੱਸ ਹੋ ਚੁੱਕੇ ਹਨ। ਇਸ ਨੂੰ ਕੁਦਰਤ ਕਹੀਏ, ਅੱਲ੍ਹਾ ਜਾਂ ਰੱਬ ਕਹੀਏ। ਪਰ ਕੁਦਰਤ ਬਹੁਤ ਸ਼ਕਤੀਸ਼ਾਲੀ ਹੈ।
Coronavirus
ਸੋਸ਼ਲ ਮੀਡੀਆ ਤੇ ਦੇਖਿਆ ਜਾ ਸਕਦਾ ਹੈ ਕਿ ਅਜਿਹੀ ਮੁਸ਼ਕਲ ਸਥਿਤੀ ਵਿਚ ਵੀ ਕੁਝ ਲੋਕ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਇਕ ਮੁੱਠੀ ਦੀ ਤਰ੍ਹਾਂ ਕੰਮ ਕਰਨਗੇ ਤਾਂ ਹੀ ਕੋਰੋਨਾ ਵਿਰੁੱਧ ਲੜਨ ਦੇ ਯੋਗ ਹੋਵਾਂਗੇ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿਚ ਦਿੱਲੀ ਵਿਚ ਕੋਰੋਨਾ ਦੇ ਕੇਸ ਕਾਫੀ ਵਧੇ ਸਨ।
Arvind Kejriwal
9 ਅਪ੍ਰੈਲ ਨੂੰ ਸਿਰਫ 51, 10 ਅਪ੍ਰੈਲ ਨੂੰ 183, 11 ਅਪ੍ਰੈਲ ਨੂੰ 166, 13 ਅਪ੍ਰੈਲ ਨੂੰ 356 ਕੇਸ ਵਧੇ ਸਨ। ਦਿੱਲੀ ਤੇ ਬੋਝ ਜ਼ਿਆਦਾ ਪੈ ਰਿਹਾ ਹੈ ਕਿਉਂ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਪਿਛਲੇ ਦੋ ਮਹੀਨਿਆਂ ਵਿਚ ਵਿਦੇਸ਼ ਤੋਂ ਬਹੁਤ ਯਾਤਰੀ ਆਏ ਸਨ। ਦੇਸ਼ ਦੇ ਦੂਜੇ ਸ਼ਹਿਰਾਂ ਵਿਚ ਵੀ ਵਿਦੇਸ਼ਾਂ ਤੋਂ ਲੋਕ ਆਏ ਸਨ ਪਰ ਦਿੱਲੀ ਵਿਚ ਵਿਦੇਸ਼ੀ ਲੋਕਾਂ ਦੇ ਆਉਣ ਦੀ ਗਿਣਤੀ ਜ਼ਿਆਦਾ ਸੀ। ਇਸ ਤੋਂ ਇਲਾਵਾ ਮਰਕਜ਼ ਦੇ ਕਾਫੀ ਮਾਮਲੇ ਸਨ।
Corona virus
ਇਸ ਕਰ ਕੇ ਦਿੱਲੀ ਵਿਚ ਕੋਰੋਨਾ ਦੇ ਕੇਸ ਜ਼ਿਆਦਾ ਹਨ। ਪਰ ਪੂਰੀ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨੂੰ ਮਿਲ ਕੇ ਸੰਭਾਲ ਲਿਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਪੀਐਮ ਮੋਦੀ ਨੇ ਲਾਕਡਾਊਨ ਵਧਾਉਣਾ ਦਾ ਬਿਲਕੁੱਲ ਸਹੀ ਫ਼ੈਸਲਾ ਕੀਤਾ ਹੈ। ਜੇ ਲਾਕਡਾਊਨ ਨਹੀਂ ਵਧਾਉਂਦੇ ਤਾਂ ਕੋਰੋਨਾ ਬਹੁਤ ਜ਼ਿਆਦਾ ਫੈਲ ਜਾਣਾ ਸੀ। ਸਰਕਾਰ ਨੂੰ ਦਿੱਲੀ ਤੋਂ ਸਾਰਿਆਂ ਦਾ ਸਾਥ ਮਿਲਿਆ ਹੈ। ਲੋਕਾਂ ਨੇ ਬਹੁਤ ਹੀ ਸਹੀ ਤਰੀਕੇ ਨਾਲ ਲਾਕਡਾਊਨ ਦਾ ਪਾਲਣ ਕੀਤਾ ਹੈ।
ਆਉਣ ਵਾਲੇ ਦੋ-ਤਿੰਨ ਹਫ਼ਤਿਆਂ ਵਿਚ ਵੀ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਕੋਰੋਨਾ ਤੋਂ ਮੁਕਤੀ ਮਿਲ ਜਾਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਕੁੱਝ ਇਲਾਕਿਆਂ ਵਿਚ ਕੰਟੇਨਮੈਂਟ ਜੋਨ ਬਣਾਏ ਗਏ ਹਨ। 47 ਤੋਂ ਜ਼ਿਆਦਾ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਹੜੇ ਇਲਾਕਿਆਂ ਵਿਚ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਕੋਰੋਨਾ ਮਰੀਜ਼ ਮਿਲਦੇ ਹਨ ਉਹਨਾਂ ਨੂੰ ਸੀਲ ਕੀਤਾ ਜਾਂਦਾ ਹੈ।
Corona Virus
ਸਾਰੇ ਇਲਾਕਿਆਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਆਪਰੇਸ਼ਨ ਸ਼ੀਲਡ ਲਾਗੂ ਕੀਤੇ ਹਨ ਅਤੇ ਇਹ ਅਪਰੇਸ਼ਨ ਕਾਫੀ ਸਫਲ ਵੀ ਹੋਇਆ ਹੈ। ਪੂਰੀ ਦਿੱਲੀ ਵਿਚ ਸੈਨੇਟਾਈਜ਼ੇਸ਼ਨ ਲਈ 60 ਮਸ਼ੀਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ। 10 ਜਪਾਨੀ ਮਸ਼ੀਨਾਂ ਨਾਲ ਸੈਨੇਟਾਈਜ਼ੇਸ਼ਨ ਅਭਿਆਨ ਚਲਾਇਆ ਹੈ।
ਜਿਹੜੇ ਲੋਕ ਜ਼ਰੂਰੀ ਸੇਵਾਵਾਂ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਗਏ ਸਨ ਪਰ ਉਹਨਾਂ ਦੀ ਵੈਲਡਿਟੀ 14 ਅਪ੍ਰੈਲ ਤਕ ਹੀ ਸੀ। ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਅਜਿਹੇ ਪਾਸ ਹੁਣ ਅੱਗੇ 3 ਮਈ ਤਕ ਵੈਲਿਡ ਮੰਨੇ ਜਾਣਗੇ। ਲੋਕਾਂ ਨੂੰ ਅਲੱਗ ਤੋਂ ਨਵੇਂ ਪਾਸ ਨਹੀਂ ਬਣਵਾਉਣੇ ਪੈਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।